ਆ ਰਿਹਾ ‘ਸੁਪਰ ਤੂਫ਼ਾਨ’ ! ਪ੍ਰਸ਼ਾਸਨ ਨੇ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ

ਦੁਨੀਆ ਦੇ ਸਭ ਤੋਂ ਖ਼ਤਰਨਾਕ ਤੂਫ਼ਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਸੁਪਰ ਤੂਫ਼ਾਨ ‘ਰਗਾਸਾ’ (Ragasa) ਫਿਲੀਪੀਨਜ਼ ‘ਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੱਖਣੀ ਚੀਨ ਅਤੇ ਹਾਂਗਕਾਂਗ ਵੱਲ ਵਧ ਰਿਹਾ ਹੈ।

ਫਿਲੀਪੀਨਜ਼ ਵਿੱਚ ਇਸ ਤੂਫ਼ਾਨ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪੰਜ ਲੋਕ ਲਾਪਤਾ ਹਨ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਤੂਫ਼ਾਨ ਤੋਂ ਬਚਾਅ ਲਈ ਤਕਰੀਬਨ 17,500 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। 

ਉੱਤਰੀ ਇਲਾਕਿਆਂ ਵਿੱਚ ਤੇਜ਼ ਹਵਾਵਾਂ (215 ਕਿਮੀ ਪ੍ਰਤੀ ਘੰਟਾ ਤੱਕ, ਝਟਕੇ 295 ਕਿਮੀ ਪ੍ਰਤੀ ਘੰਟਾ) ਅਤੇ ਭਾਰੀ ਮੀਂਹ ਕਾਰਨ ਹੜ੍ਹ ਅਤੇ ਲੈਂਡਸਲਾਈਡ ਦਾ ਖ਼ਤਰਾ ਪੈਦਾ ਹੋ ਗਿਆ ਹੈ ਤੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ, ਜਿਸ ਕਾਰਨ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਰਗਾਸਾ ਤੂਫ਼ਾਨ ਦੀ ਤਾਕਤ ਪਿਛਲੇ ਸਾਲਾਂ ਦੇ ਤਬਾਹਕੁੰਨ ਤੂਫ਼ਾਨਾਂ ਜਿਵੇਂ ਮੰਗਕਹੁਟ (Mangkhut) ਅਤੇ ਹੇਟੋ (Hato) ਦੀ ਯਾਦ ਦਿਵਾ ਰਹੀ ਹੈ। ਸਰਕਾਰ ਅਤੇ ਰਾਹਤ ਏਜੰਸੀਆਂ ਨੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਐਮਰਜੈਂਸੀ ਕੇਂਦਰ ਖੋਲ੍ਹੇ ਦਿੱਤੇ ਗਏ ਹਨ।

Leave a Reply

Your email address will not be published. Required fields are marked *