ਯੁੱਧ ਨਸ਼ਿਆਂ ਵਿਰੁੱਧ ,ਟਿੱਬਾ ਪੁਲਿਸ ਵੱਲੋਂ ਇੱਕ ਕਿੱਲੋ 10 ਗ੍ਰਾਮ ਅਫੀਮ ਸਮੇਤ 2 ਮੁਲਜ਼ਮ ਕਾਬੂ

ਲੁਧਿਆਣਾ,,, ਰਾਮ ਕ੍ਰਿਸ਼ਨ ਆਰੋੜਾ,,,ਨਸ਼ਾ ਸਮਗਲਿੰਗ ਦੇ ਕੇਸ ਚ ਜੇਲ ਤੋਂ ਬਾਹਰ ਆਏ ਮੁਲਜ਼ਮ ਵੱਲੋਂ ਫੇਰ ਤੋਂ ਨਸ਼ਾ ਤਸਕਰੀ ਦੇ ਧੰਧੇ ਨੂੰ ਅਪਣਾਉਂਦੇ ਬਾਹਰੀ ਰਾਜਾ ਚੋ ਅਫੀਮ ਲਿਆ ਕੇ ਵੇਚਣ ਦਾ ਧੰਧਾ ਸ਼ੁਰੂ ਕਰ ਦਿੱਤਾ ।


ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ,ਡੀ, ਸੀ,ਪੀ,ਮਨਦੀਪ ਸਿੰਘ ਅਤੇ ਏ,ਡੀ, ਸੀ,ਪੀ,ਸੁਮਿਤ ਸੂਦ ਨੇ ਦਸਿਆ ਕਿ ਮੁਲਜ਼ਮਾ ਨੂੰ ਟਿੱਬਾ ਪੁਲਿਸ ਵੱਲੋਂ ਮਿੱਲੀ ਗੁਪਤ ਸੁਚਨਾ ਦੇ ਅਧਾਰ ਤੇ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ 1 ਕਿੱਲੋ 10 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਸ਼ਾਨ ਮੁਹੰਮਦ ਅਤੇ ਸ਼ਹਿਜ਼ਾਦ ਮੁਹੰਮਦ ਵੱਜੋ ਹੋਈ ਹੈ ਜੋ ਕ੍ਏ ਬਾਹਰੀ ਸੂਬਿਆਂ ਤੋਂ ਅਫੀਮ ਲਿਆ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ ।
ਏ,ਡੀ, ਸੀ,ਪੀ, ਮਨਦੀਪ ਸਿੰਘ ਅਤੇ ਏ,ਸੀ,ਪੀ,ਸੁਮਿਤ ਸੂਦ ਨੇ ਦਸਿਆ ਕਿ ਥਾਣਾ ਟਿੱਬਾ ਦੇ ਇੰਚਾਰਜ ਜਸਪਾਲ ਸਿੰਘ ਅਤੇ ਚੌਂਕੀ ਸੁਭਾਸ਼ ਨਗਰ ਦੇ ਇੰਚਾਰਜ ਏ,ਐਸ, ਆਈ,ਗੁਰਦਿਆਲ ਸਿੰਘ ਦੀ ਅਗੁਵਾਈ ਚ ਇਲਾਕੇ ਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਊਨਾ ਨੂੰ ਗੁਪਤ ਸੂਚਨਾ ਮਿਲੀ ਕਿ ਆਰੋਪੀ ਨਸ਼ੇ ਵੇਚਣ ਦਾ ਧੰਦਾ ਕਰਦੇ ਹਨ ਇੱਕ ਅਸਰੋਪੀ ਜੋ ਕਿ ਪਹਿਲਾਂ ਵੀ 6 ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਸੀ ਜੋ ਕਿ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ
ਬਾਹਰ ਆਉਣ ਤੋਂ ਬਾਅਦ ਉਸ ਨੇ ਮੁਹੰਮਦ ਸ਼ਹਿਜ਼ਾਦ ਨੂੰ ਨਾਲ ਮਿਲਾਉਣ ਤੋਂ ਬਾਅਦ ਅਫੀਮ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਮੁਲਜਮਾਂ ਨੂੰ ਅਦਾਲਤ ਚ ਪੇਸ਼ ਕਰਨ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *