ਲੁਧਿਆਣਾ,,,ਰਾਮ ਕ੍ਰਿਸ਼ਨ ਆਰੋੜਾ,,ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਅਚਾਨਕ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਨਸ਼ਾ ਮੁਕਤੀ ਕੇਂਦਰ ਦਾ ਨਿਰੀਖਣ ਕੀਤਾ ਗਿਆ ਅਤੇ ਨਸ਼ਾ ਮੁਕਤੀ ਕੇਂਦਰ ਦੇ ਸਾਰੇ ਰਿਕਾਰਡ ਦੀ ਚੈਕਿੰਗ ਕੀਤੀ ਗਈ ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਨਸ਼ਾ ਮੁਕਤੀ ਕੇਂਦਰ ਦੇ ਬਹੁਤ ਸਾਰੇ ਪਹਿਲੂਆ ਤੇ ਨੱਜਰ ਰੱਖ ਰਹੇ ਹਾਂ ਅਤੇ ਨਾਲ ਹੀ ਨੱਜਰ ਰੱਖ ਰਹੇ ਹਾਂ ਕਿ ਨਸ਼ਾ ਮੁਕਤੀ ਕੇਂਦਰ ਚ ਦਵਾਈ ਕਿਥੋਂ ਅਤੇ ਕਿਵੇਂ ਆ ਰਹੀ ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਨਸ਼ਾ ਕਰਨ ਵਾਲਿਆਂ ਮਰੀਜਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਬਾਰੇ ਕਿਹਾ ਜਾਵੇ ਉਸ ਬਾਰੇ ਉਹ ਮਰੀਜ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪੁਲਿਸ ਉਹਨਾਂ ਦੀ ਪੂਰੀ ਮੱਦਦ ਕੀਤੀ ਜਾਏਗੀ।
ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਡਾਕਟਰਾਂ ਵੱਲੋਂ ਜਾਣਕਾਰੀ ਹਾਸਿਲ ਕੀਤੀ ਗਈ ਕਿ ਮਰੀਜ਼ਾਂ ਵੱਲੋਂ ਕਸਰਤ ਕਰਕੇ ਅਤੇ ਚੰਗੇ ਖਾਣ ਪੀਣ ਨਾਲ ਵੀ ਨਸ਼ੇ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਨਸ਼ੇ ਦੇ ਆਦਿ ਵਿਆਕਤੀ ਨਾਲ ਹਮੇਸ਼ਾ ਵਧੀਆ ਵਿਵਹਾਰ ਕੀਤਾ ਜਾਣਾ ਚਾਹੀਦਾ ਤਾਂ ਜੋ ਉਸ ਨੂੰ ਆਪਣਾ ਪਨ ਮਹਿਸੂਸ ਹੋਵੇ ਤੇ ਨਸ਼ੇ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾਵੇ।
