ਲੁਧਿਆਣਾ,,, ਰਾਮ ਕ੍ਰਿਸ਼ਨ ਆਰੋੜਾ,,ਪਿੰਡ ਰਾਮ ਪੁੱਰ ਚ ਵਾਪਰੀ ਇੱਕ ਘਟਨਾ ਚ ਇੱਕ ਨੌਜਵਾਨ ਜੋ ਕਿ ਪੁਲਿਸ ਮੁਲਾਜ਼ਮ ਹੈ ਅਤੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡਿਆਂ ਦਾ ਗੰਨਮੈਨ ਸੀ ਦੀ ਸ਼ੱਕੀ ਹਾਲਾਤਾਂ ਚ ਗੋਲੀ ਲੱਗਣ ਨਾਲ ਮੌਤ ਹੋ ਗਈ ਜਿਸ ਦੀ ਪਹਿਚਾਣ ਗੁਰਕੀਰਤ ਸਿੰਘ ਵੱਜੋ ਹੋਈ ।
ਘਟਨਾ ਸ਼ਾਮ 5 ਵੱਜੇ ਦੀ ਦਸੀ ਜਾ ਰਹੀ ਹੈ ਮੌਕੇ ਤੇ ਪੁਹਚੀ ਪੁਲਿਸ ਵੱਲੋਂ ਮ੍ਰਿਤਿਕ ਗੁਰਕੀਰਤ ਸਿੰਘ ਦੀ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਘਟਨਾ ਦੇ ਸਬੰਧ ਚ ਫਰੋਸੇਸਿਕ ਟੀਮ ਵੱਲੋਂ ਵੀ ਮੌਕੇ ਤੇ ਪੁਹੰਚ ਕੇ ਘਟਨਾ ਦੇ ਸਬੰਧ ਚ ਸਬੂਤ ਇਕੱਠੇ ਕੀਤੇ ਗਏ ਪੁਲਿਸ ਦੇ ਅਧਕਰੀਆਂ ਦਾ ਕਹਿਣਾ ਸੀ ਕਿ ਫਿਲਹਾਲ ਮਾਮਲਾ ਆਤਮ ਹੱਤਿਆ ਦਾ ਜਾਪ ਰਿਹਾ ਹੈ ਪਰ ਪੁਲਿਸ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚਪੜਤਾਲ ਕੀਤੀ ਜਾਏਗੀ।
ਘਟਨਾ ਦੇ ਸਬੰਧ ਚ ਪਰਵਾਰਿਕ ਮੈਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਲੜਕੇ ਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਬੈਡ ਤੇ ਲਿਟਾਇਆ ਗਿਆ ਹੈ ਜਿਸ ਘਰ ਚ ਉਹਨਾਂ ਦੇ ਲੜਕੇ ਦੀ ਮੌਤ ਹੋਈ ਹੈ ਉਹ ਘਰ ਉਹਨਾਂ ਦੇ ਲੜਕੇ ਦੀ ਪ੍ਰੇਮਿਕਾ ਦਾ ਘਰ ਹੈ ਜਦੋ ਪੁਲਿਸ ਵੱਲੋਂ ਮ੍ਰਿਤਿਕ ਦੀ ਲਾਸ਼ ਨੂੰ ਲਿਜਾਣ ਲੱਗੇ ਤਾਂ ਪ੍ਰੀਵਾਰ ਦੇ ਮੈਬਰਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਕਾਫੀ ਜਦੋ ਜਹਿਦ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਿਕ ਦੀ ਲਾਸ਼ ਨੂੰ ਹਸਪਤਾਲ ਭੇਜਿਆ ਗਿਆ ।
ਇਸ ਮੌਕੇ ਘਟਨਾ ਸਥਾਨ ਤੇ ਪੁਹੰਚੇ ਡੀ, ਐਸ, ਪੀ,ਪਾਇਲ ਹੇਮੰਤ ਮਲਹੋਤਰਾ ਨੇ ਦਸਿਆ ਕਿ ਮ੍ਰਿਤਿਕ ਗੁਰਕੀਰਤ ਸਿੰਘ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡਿਆਂ ਦਾ ਗੰਨਮੈਨ ਸੀ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਆਤਮ ਹੱਤਿਆ ਦੇ ਦ੍ਰਿਸ਼ਟੀਕੋਣ ਨਾਲ ਦੇਖ ਰਹੀ ਹੈ ਪਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚਪੜਤਾਲ ਕੀਤੀ ਜਾਏਗੀ ।
