ਕਲਯੁਗੀ ਪੁੱਤਰ ਨੇ ਹੀ 70 ਸਾਲਾਂ ਪਿਓ ਦਾ ਕਰ ਦਿੱਤਾ ਕਤਲ

70 ਘਰੇਲੂ ਤਕਰਾਰ ਬਾਜੀ ਦੇ ਚੱਲਦਿਆਂ ਉਤਾਰਿਆ ਮੌਤ ਦੇ ਘਾਟ

ਨਾਭਾ (ਗੁਰਪ੍ਰੀਤ ਸਿੰਘ ਬਰਸਟ )ਖੂਨ ਦੇ ਰਿਸ਼ਤੇ ਕਿਸ ਤਰਾਂ ਪਾਣੀ ਪਾਣੀ ਹੁੰਦੇ ਹਨ ਉਸ ਸਮੇ ਦੇਖਣ ਨੂੰ ਮਿਲਿਆ ਜਦੋ ਇੱਕ ਪੁੱਤ ਵੱਲੋਂ ਆਪਣੇ 70 ਸਾਲ ਦੇ ਬਜ਼ੁਰਗ ਪਿਉ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਇਸ ਕਤਲ ਦੀ ਵਜ੍ਹਾ ਘਰੇਲੂ ਤਕਰਾਰ ਬਾਜੀ ਦਸੀ ਜਾ ਰਹੀ ਹੈ ਦਸਿਆ ਜਾਂਦਾ ਹੈ ਕਿ ਇਹ ਘਟਨਾ ਪਿੰਡ ਦੁਲੱਦੀ ਵਿੱਚ ਵਾਪਰੀ ਦਸੀ ਜਾ ਰਹੀ ਹੈ ਘਟਨਾ ਸਥਾਨ ਤੋਂ ਮਿੱਲੀ ਜਾਣਕਾਰੀ ਮੁਤਾਬਕ ਆਪਣੇ ਪਿਉ ਦਾ ਕਤਲ ਕਰਨ ਵਾਲਾ ਸ਼ਖ਼ਸ਼ ਸ਼ਾਦੀ ਸ਼ੁਦਾ ਸੀ ਪਰ ਆਪਸੀ ਕਲੇਸ਼ ਦੇ ਰਹਿੰਦਿਆਂ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਆਪਣੇ ਪੇਕੇ ਘਰ ਚੱਲੀ ਗਈ ਸੀ ਅਤੇ ਇਸ ਸਮੇ ਉਹ ਆਪਣੇ ਮਾਤਾ ਪਿਤਾ ਨਾਲ ਇੱਕ ਘਰ ਚ ਰਹਿੰਦਾ ਸੀ ਘਟਨਾ ਮੌਕੇ ਦੋਨਾਂ ਪਿਉ ਪੁੱਤ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਬਾਜੀ ਹੋਈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਆਪਣੇ ਪਿਉ ਦੇ ਸਿਰ ਵਿੱਚ ਇੱਟ ਮਾਰਕੇ ਉਸ ਦਾ ਕਤਲ ਕਰ ਦਿੱਤਾ ਇਸ ਦੌਰਾਨ ਪੁੱਤ ਦੇ ਵੀ ਸੱਟਾਂ ਲੱਗੀਆਂ ਦਸੀਆਂ ਜਾ ਰਹੀਆਂ ਹਨ ਜੋ ਇਸ ਮੌਕੇ ਜੇਰੇ ਇਲਾਜ ਹੈ


ਮੌਕੇ ਤੇ ਪੁਹਚੀ ਪੁਲਿਸ ਵੱਲੋਂ ਘਟਨਾ ਦੀ ਜਾਣਕਾਰੀ ਹਾਸਿਲ ਕਰਨ ਟਾਉਂ ਬਾਅਦ ਪਰਿਵਾਰਿਕ ਮੈਂਬਰ ਦੇ ਬਿਆਨ ਤੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *