ਜਿਲਾ ਪਠਾਨਕੋਟ ਕਾਂਗਰਸ ਨੇ ਡੀਸੀ ਦਫਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ।

ਪਠਾਨਕੋਟ(ਤਰੁਨ)ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿੱਥੇ ਪੰਜਾਬ ਸੀਐਮ ਭਗਵੰਤ ਮਾਨ ਦੇ ਖਿਲਾਫ ਰੋਸ਼ ਜਤਾਉਂਦਿਆਂ ਹੋਇਆ ਪੰਜਾਬ ਦੇ ਹਰ ਜਿਲੇ ਵਿੱਚ ਕਾਂਗਰਸ ਪਾਰਟੀ ਨੂੰ ਧਰਨਾ ਪ੍ਰਦਰਸ਼ਨ ਦੇਣ ਲਈ ਕਿਹਾ। ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਰਾਹੁਲ ਗਾਂਧੀ ਦੇ ਖਿਲਾਫ ਜੋ ਮਾੜੀ ਸ਼ਬਦਾਵਲੀ ਕੀਤੀ ਗਈ ਸੀ

ਇਸ ਨੂੰ ਲੈ ਕੇ ਹਰ ਜਿਲੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਇਹ ਗੱਲ ਕਾਂਗਰਸ ਪਾਰਟੀ ਪਠਾਨਕੋਟ ਵੱਲੋਂ ਕਹੀ ਗਈ। ਉਹਨਾਂ ਦੱਸਿਆ ਕਿ ਉਥੇ ਇਸ ਨੂੰ ਲੈ ਕੇ ਪਠਾਨਕੋਟ ਜਿਲੇ ਵਿੱਚ ਵੀ ਕਾਂਗਰਸ ਜਿਲਾ ਪ੍ਰਧਾਨ ਅਤੇ ਸੁਜਾਨਪੁਰ ਵਿਧਾਇਕ ਨਰੇਸ਼ਪੁਰੀ ਜੀ ਦੇਖ ਰੇਖ ਚ ਇਹ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਹਲਕਾ ਭੌਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਪੰਜਾਬ ਕਾਂਗਰਸ ਖਜਾਨਚੀ ਅਤੇ ਸਾਬਕਾ ਵਿਧਾਇਕ ਪਠਾਨਕੋਟ ਅੰਮ੍ਰਿਤ ਵਿੱਚ ਵੀ ਮੌਜੂਦ ਰਹੇ।

ਉਹਨਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਲੀਡਰ ਦਾ ਇਹ ਅਪਮਾਨ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਬੁਖਲਾ ਚੁੱਕੇ ਨੇ ਅਤੇ ਇਸ ਲਈ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਅਧਿਅਕਸ਼ ਲਈ ਇਦਾਂ ਦੀ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਅਤੇ ਜੂਨੀਅਰ ਲੀਡਰਾਂ ਤੋਂ ਇਲਾਵਾ ਪਾਰਟੀ ਕਾਰਕਰਤਾ ਵੀ ਮੌਜੂਦ ਰਹੇ।

Leave a Reply

Your email address will not be published. Required fields are marked *