ਪਠਾਨਕੋਟ, 1 ਅਪ੍ਰੈਲ (ਪਰਮਜੀਤ ਸਿੰਘ) ਪੰਜਾਬ ਸਰਕਾਰ ਦੀ ਸਿੱਖਿਆ ਸੁਧਾਰ ਨੀਤੀ ਦੇ ਤਹਿਤ, ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼੍ਰੀ ਅਰੁਣ ਮਹਾਜਨ ਨੇ ਸਰਕਾਰੀ ਹਾਈ ਸਕੂਲ ਨਿਚਲੀ ਬੜੋਈ ਵਿੱਚ ਹੈੱਡਮਾਸਟਰ ਵਜੋਂ ਅਹੁਦਾ ਸੰਭਾਲਿਆ। ਪੰਜਾਬ ਸਰਕਾਰ ਵੱਲੋਂ ਅਰੁਣ ਮਹਾਜਨ ਦੀ ਤਰੱਕੀ ਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ਵਰ ਸਲਾਰੀਆ ਨੇ ਉਨ੍ਹਾਂ ਨੂੰ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਰਾਜੇਸ਼ਵਰ ਸਲਾਰੀਆ ਨੇ ਕਿਹਾ ਕਿ ਅਰੁਣ ਮਹਾਜਨ ਸਰਕਾਰੀ ਮਿਡਲ ਸਕੂਲ ਭਾਨਵਾਲ ਵਿੱਚ ਸਾਇੰਸ ਮਾਸਟਰ ਵਜੋਂ ਕੰਮ ਕਰ ਰਹੇ ਸਨ ਅਤੇ ਪਿਛਲੇ 28 ਸਾਲਾਂ ਤੋਂ ਉਨ੍ਹਾਂ ਵੱਲੋਂ ਆਪਣੇ ਸਕੂਲ ਨੂੰ ਇੱਕ ਚੰਗਾ ਸਕੂਲ ਬਣਾਇਆ ਅਤੇ ਹੁਣ ਪੂਰੇ ਸਕੂਲ ਨੂੰ ਉਸਦੀ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਉਹ ਸਰਕਾਰੀ ਹਾਈ ਸਕੂਲ ਨਿਚਲੀ ਬੜੋਈ ਨੂੰ ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦਾ ਇੱਕ ਚੰਗਾ ਸਕੂਲ ਬਣਾਏਂਗੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਇਸ ਲਈ ਉਨ੍ਹਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਕਪਿਲ ਕੁਮਾਰ, ਵਿਨੋਦ ਕੁਮਾਰ, ਜਗਜੀਤ ਕੁਮਾਰ ਅਤੇ ਦਲਜੀਤ ਸਿੰਘ ਹਾਜ਼ਰ ਸਨ।
Related Posts
ਵਿਧਾਨ ਸਭਾ ਕਮੇਟੀ ਵੱਲੋਂ ‘ਬੁੱਢੇ ਦਰਿਆ’ ਪੁਨਰਜੀਵਨ ਪ੍ਰੋਜੈਕਟ ਦੀ ਸਮੀਖਿਆ, ਉਦਯੋਗਿਕ ਅਤੇ ਪਸ਼ੂ ਗੋਬਰ ਜਲ ਪ੍ਰਦੂਸ਼ਣ ਰੋਕਣ ਲਈ ਨਿਰਦੇਸ਼ ਜਾਰੀ
ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,,,ਬੁੱਢੇ ਦਰਿਆ ਅਤੇ ਘੱਗਰ ਦਰਿਆ ਬਾਰੇ ਵਿਧਾਨ ਸਭਾ ਕਮੇਟੀ ਨੇ ਸ਼ੁੱਕਰਵਾਰ ਨੂੰ 225 ਐਮ.ਐਲ.ਡੀ ਜਮਾਲਪੁਰ ਸੀਵਰ ਟ੍ਰੀਟਮੈਂਟ…
ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,,,ਬੁੱਢੇ ਦਰਿਆ ਅਤੇ ਘੱਗਰ ਦਰਿਆ ਬਾਰੇ ਵਿਧਾਨ ਸਭਾ ਕਮੇਟੀ ਨੇ ਸ਼ੁੱਕਰਵਾਰ ਨੂੰ 225 ਐਮ.ਐਲ.ਡੀ ਜਮਾਲਪੁਰ ਸੀਵਰ ਟ੍ਰੀਟਮੈਂਟ…
ਤੇਜ਼ ਰਫਤਾਰ ਸਕਾਰਪੀਓ ਦਾ ਕਹਿਰ – ਡਿਊਟੀ ਤੋਂ ਘਰ ਪਰਤਦੇ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਮੌਤ!
ਸਮਰਾਲਾ(ਲਖਵਿੰਦਰ ਸਿੰਘ ਅੱਤਰੀ)ਵੀਰਵਾਰ ਦੇਰ ਸ਼ਾਮ ਸਮਰਾਲਾ- ਮਾਛੀਵਾੜਾ ਸੜਕ ਤੇ ਪਿੰਡ ਵਾਲਿਓ ਨੇੜੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ…
ਸਮਰਾਲਾ(ਲਖਵਿੰਦਰ ਸਿੰਘ ਅੱਤਰੀ)ਵੀਰਵਾਰ ਦੇਰ ਸ਼ਾਮ ਸਮਰਾਲਾ- ਮਾਛੀਵਾੜਾ ਸੜਕ ਤੇ ਪਿੰਡ ਵਾਲਿਓ ਨੇੜੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ…
ਫੂਡ ਸਪਲਾਈ ਵਿਭਾਗ ਦੀ ਕਾਰਵਾਈ: ਪੰਜਾਬ ਵਿੱਚ 641 ਫਾਸਟ ਫੂਡ ਰੇਹੜੀਆਂ ਦੇ ਸੈਂਪਲ ਫੇਲ, ਰੋਪੜ ਤੋਂ 290 ਸ਼ਾਮਲ
ਮੋਹਾਲੀ 23 ਜਨਵਰੀ ( ਰਾਮ ਕ੍ਰਿਸ਼ਨ ਅਰੋੜਾ) : ਰੋਜਾਨਾ ਫਾਸਟ ਫੂਡ ਖਾ ਰਹੇ ਨੌਜਵਾਨਾਂ ਅਤੇ ਬੱਚਿਆਂ ਲਈ ਆਉਣ ਵਾਲੇ ਸਮੇਂ…
ਮੋਹਾਲੀ 23 ਜਨਵਰੀ ( ਰਾਮ ਕ੍ਰਿਸ਼ਨ ਅਰੋੜਾ) : ਰੋਜਾਨਾ ਫਾਸਟ ਫੂਡ ਖਾ ਰਹੇ ਨੌਜਵਾਨਾਂ ਅਤੇ ਬੱਚਿਆਂ ਲਈ ਆਉਣ ਵਾਲੇ ਸਮੇਂ…