ਪਠਾਨਕੋਟ, 2 ਅਪ੍ਰੈਲ (ਪਰਮਜੀਤ ਸਿੰਘ) ਅੱਜ ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ, ਸੰਜੀਵ ਮੱਲ੍ਹਣ ਦੀ ਪ੍ਰਧਾਨਗੀ ਹੇਠ, ਸਵਰਗੀ ਬਲਜੀਤ ਸੈਣੀ ਦੀ ਯਾਦ ਵਿੱਚ, ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਬਾਗਵਾਲੀ ਮਾਤਾ ਮੰਦਿਰ ਸੁਜਾਨਪੁਰ ਵਿੱਚ ਇੱਕ ਫ੍ਰੀ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਨਰਿੰਦਰ ਸ਼ਰਮਾ, ਵਰਿੰਦਰ, ਰਿਤਿਕਾ ਸੈਮ, ਅਤੇ ਪਵਨ ਨੇ 200 ਮਰੀਜ਼ਾਂ ਦਾ ਫ੍ਰੀ ਚੈੱਕਅੱਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੰਡੀ ਗਈ। ਇਸ ਮੌਕੇ ਤੇ ਬਾਗਵਾਲੀ ਮਾਤਾ ਦੇ ਮੁਖੀ ਠਾਕੁਰ ਬਲਬੀਰ ਸਿੰਘ ਪ੍ਰਧਾਨ ਨੇ ਕਿਹਾ ਕਿ ਗੌਰੀ ਸ਼ੰਕਰ ਸੇਵਾ ਸਮਿਤੀ ਹਰ ਨਵਰਾਤਰੀ ਦੇ ਮੌਕੇ ਤੇ ਮੰਦਿਰ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਮੈਂ ਸੰਜੀਵ ਮੱਲ੍ਹਣ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ। ਇਸ ਮੌਕੇ ਤੇ ਪਿੰਡ ਦੇ ਮੁਖੀ ਸੁਰਜੀਤ ਸੈਣੀ ਨੇ ਕਿਹਾ ਕਿ ਅੱਜ ਕੱਲ ਲੋਕਾਂ ਕੋਲੋਂ ਕਿਸੇ ਵਾਸਤੇ ਕੰਮ ਲਈ ਸਮਾਂ ਨਹੀਂ, ਮਗਰ ਗੌਰੀ ਸ਼ੰਕਰ ਸੇਵਾ ਸਮਿਤੀ ਦੀ ਟੀਮ ਦਿਨ ਰਾਤ ਲੋਕਾਂ ਦੀ ਲਗਾਤਾਰ ਸੇਵਾ ਕਰਦੀ ਆ ਰਹੀ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ ਜਿਹੜਾ ਕਿ ਸੰਜੀਵ ਮੱਲ੍ਹਣ ਦੀ ਅਗਵਾਈ ਹੇਠ ਹੋ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਤੇ ਸਾਜਨ, ਦੇਵਕੀਨੰਦਨ, ਕੁਲਦੀਪ ਅਤੇ ਸੁਭਾਸ਼ ਮਾਸਟਰ ਆਦਿ ਮੌਜੂਦ ਸਨ।
Related Posts
ਸਿੱਧ ਬਾਬਾ ਬਾਬਾ ਬਾਲਕ ਨਾਥ ਮੰਦਰ ਪਿੰਡ ਬਾਹੀਆਂ ਵਾਲਾ ਚ ਲਗਾਇਆ ਫ੍ਰੀ ਮੈਡੀਕਲ ਕੈਂਪ
ਮੁਫਤ ਹੋਮਿਓਪੈਥਿਕ ਮੈਡੀਕਲ ਹੁਸ਼ਿਆਰਪੁਰ,,,, ਜੈ ਪ੍ਰਕਾਸ਼ ,,, ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਹੁਸ਼ਿਆਰਪੁਰ ਯੂਨਿਟ ਵੱਲੋਂ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ…
ਮੁਫਤ ਹੋਮਿਓਪੈਥਿਕ ਮੈਡੀਕਲ ਹੁਸ਼ਿਆਰਪੁਰ,,,, ਜੈ ਪ੍ਰਕਾਸ਼ ,,, ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਹੁਸ਼ਿਆਰਪੁਰ ਯੂਨਿਟ ਵੱਲੋਂ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ…
ਆਸ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਕੈਂਪ
ਬਠਿੰਡਾ – ਵਿਕਾਸ ਕੁਮਾਰ ਵਿੱਕੀ – ਸਮਾਜਸੇਵੀ ਸੰਸਥਾ ਆਸ ਵੈੱਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਅੱਜ ਸ਼ਹੀਦੇ ਆਜਮ ਸ. ਭਗਤ ਸਿੰਘ…
ਬਠਿੰਡਾ – ਵਿਕਾਸ ਕੁਮਾਰ ਵਿੱਕੀ – ਸਮਾਜਸੇਵੀ ਸੰਸਥਾ ਆਸ ਵੈੱਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਅੱਜ ਸ਼ਹੀਦੇ ਆਜਮ ਸ. ਭਗਤ ਸਿੰਘ…
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰੀ ਕੋਰ ਗਰੁੱਪਾਂ ਦਾ ਕੀਤਾ ਐਲਾਨ
ਪੰਜਾਬ ਸਰਕਾਰ ਹਰ ਪੰਜਾਬੀ ਨੂੰ 10 ਲੱਖ ਰੁਪਏ ਦੀ ਕੈਸ਼ਲੈੱਸ ਸਿਹਤ ਬੀਮਾ ਕਵਰੇਜ ਪ੍ਰਦਾਨ ਕਰਨ ਲਈ ਤਿਆਰ ਹੈਲੁਧਿਆਣਾ, ਰਾਮ ਕ੍ਰਿਸ਼ਨ…
ਪੰਜਾਬ ਸਰਕਾਰ ਹਰ ਪੰਜਾਬੀ ਨੂੰ 10 ਲੱਖ ਰੁਪਏ ਦੀ ਕੈਸ਼ਲੈੱਸ ਸਿਹਤ ਬੀਮਾ ਕਵਰੇਜ ਪ੍ਰਦਾਨ ਕਰਨ ਲਈ ਤਿਆਰ ਹੈਲੁਧਿਆਣਾ, ਰਾਮ ਕ੍ਰਿਸ਼ਨ…