ਪਠਾਨਕੋਟ(ਤਰੁਨ )ਸਿਆਣੇ ਕਹਿੰਦੇ ਨੇ ਕਿ ਕਈ ਵਾਰ ਰੱਬ ਖੁੱਦ ਤਾਂ ਚੱਲ ਕੇ ਨਹੀਂ ਆਉਂਦਾ ਪਰ ਉਹ ਆਪਣੇ ਆਪ ਦਾ ਕੋਈ ਨਾ ਕੋਈ ਜ਼ਰੀਏ ਨਾਲ ਕਿਸੇ ਲੋੜ ਵੰਦ ਕੋਲ ਪੁਹਚ ਕੇ ਉਸ ਦੀ ਮੱਦਦ ਜ਼ਰੂਰ ਕਰਦਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਅੱਗਰ ਰੱਬ ਇੱਕ ਰਾਸਤਾ ਬੰਦ ਕਰਦਾ ਹੈ ਤਾਂ ਉਹ ਦੂਸਰਾ ਰਾਸਤਾ ਵੀ ਖੋਹਲਦਾ ਹੈ ਫਿਰ ਚਾਹੇ ਉਹ ਇਨਸਾਨ ਨੂੰ ਸੰਘਰਸ਼ ਦੇ ਰਾਹ ਤੇ ਤੋਰਕੇ ਮਜਬੂਤ ਹੋਣ ਦਾ ਰਾਸਤਾ ਹੋਵੇ ਚਾਹੇ ਜਿੰਦਗੀ ਜਿਉਣ ਦੇ ਜਿਉਣ ਦੇ ਸਲੀਕੇ ਦੀ ਗੱਲ ਹੋਵੇ ਪ੍ਰਮਾਤਮਾ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਉਦਾ ਹੈ
ਪਠਾਨਕੋਟ ਦੇ ਹਲਕਾ ਭੋਆ ਦੇ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਵਰਕਰ ਜੋ ਪ੍ਰਧਾਨਗੀ ਦੇ ਔਹਦੇ ਤੋਂ ਇਲਾਵਾ ਮੈਂਬਰ ਪੰਚਾਇਤ ਵੀ ਰਹਿ ਚੁੱਕੇ ਸਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਪਿੱਛੇ ਲੜੱਕੇ ਤੋਂ ਇਲਾਵਾ ਇੱਕ ਲੜਕੀ ਹੀ ਛੱਡ ਗਏ ਸਨ ਪ੍ਰੀਵਾਰ ਕੋਲ ਕੋਈ ਵੀ ਇਨਕਮ ਜਰੀਆ ਨਹੀਂ ਸੀ ਜਦੋ ਇਸ ਗੱਲ ਦਾ ਪਤਾ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪਤਾ ਲੱਗਾ ਤਾਂ ਉਹ ਇੱਕ ਫਰਿਸ਼ਤੇ ਦੇ ਰੂਪ ਵਿੱਚ ਬਿੰਦੂ ਸ਼ਰਮਾ ਦੇ ਘਰ ਪੁਹੰਚੇ ਅਤੇ ਉਨ੍ਹਾਂ ਵੱਲੋਂ ਬਿੰਦੂ ਸ਼ਰਮਾ ਦੀ ਲੜਕੀ ਨੂੰ ਇੱਕ ਇਲੈਕਟ੍ਰੋਨਿਕ ਸਕੂਟਰੀ ਤੋਂ ਇਲਾਵਾ ਹੋਰ ਮੱਦਦ ਕੀਤੀ ਗਈ
ਸਾਬਕਾ ਵਿਧਾਇਕ ਭੋਆ ਜੋਗਿੰਦਰ ਪਾਲ ਜਿੱਥੇ ਰਾਜਨੀਤੀ ਨੂੰ ਲੈ ਕੇ ਆਪਣੀ ਹਰ ਡਿਊਟੀ ਨਿਭਾਉਂਦੇ ਨਜ਼ਰ ਆਉਂਦੇ ਨੇ ਠੀਕ ਉਸ ਦੇ ਨਾਲ ਉਹਨਾਂ ਨੂੰ ਉਨਾਂ ਦੇ ਹਲਕੇ ਦੀ ਜਨਤਾ ਆਪਣਾ ਪਸੰਦੀਦਾ ਲੀਡਰ ਹੀ ਨਹੀਂ ਬਲਕਿ ਉਨਾਂ ਨੂੰ ਆਪਣਾ ਮੰਨਦੀ ਹੈ ਅਤੇ ਉੱਥੇ ਹੀ ਹਰ ਵਾਰ ਦੀ ਤਰ੍ਹਾਂ ਇਹ ਗੱਲ ਇੱਕ ਵਾਰ ਫਿਰ ਸਾਬਿਤ ਹੁੰਦੀ ਉਦੋਂ ਨਜ਼ਰ ਆਈ ਜਦੋਂ ਸਾਬਕਾ ਵਿਧਾਇਕ ਤਾਰਾਗੜ ਪਹੁੰਚੇ ਅਤੇ ਉਸ ਦੌਰਾਨ ਭਾਵੁਕ ਵੀ ਹੋ ਗਏ ਉਥੇ ਹੀ ਇਸ ਬੇਟੀ ਨੇ ਕਿਸ ਗੱਲ ਨੂੰ ਲੈ ਕੇ ਕਿਹਾ ਕਿ ਸਾਬਕਾ ਵਿਧਾਇਕ ਉਹਨਾਂ ਵਾਸਤੇ ਰੱਬ ਦਾ ਦੂਜਾ ਰੂਪ ਬਣ ਕੇ ਆਏ ਹਨ।
