ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਵੈਸੇ ਤਾਂ ਮਹਾਨਗਰ ਦਾ ਅਜਿਹਾ ਕੋਈ ਹੀ ਏਰੀਆ ਹੋਵੇਗਾ ਜਿੱਥੇ ਚਿੱਟੇ ਦਾ ਕਾਰੋਬਾਰ ਨਾ ਹੁੰਦਾ ਹੋਵੇ ਪਰ ਕੁੱਝ ਅਜਿਹੇ ਵੀ ਇਲਾਕੇ ਹਨ ਜਿੱਥੇ ਸ਼ਰੇਆਮ ਚਿੱਟਾ ਵੇਚਿਆ ਜਾਂਦਾ ਹੈ ਅੱਜ ਸ਼ਿਮਲਾ ਪੁਰੀ ਇਲਾਕੇ ਚ ਵਿੱਕਦੇ ਸ਼ਰੇਆਮ ਚਿੱਟੇ ਦੀ ਸੁਹ ਮਿਲਦਿਆਂ ਹੀ ਖੁੱਦ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਸ੍ਰ ਜਸਕਿਰਨ ਜੀਤ ਸਿੰਘ ਤੇਜਾ ਵੱਲੋਂ ਸ਼ਿਮਲਾ ਪੁਰੀ ਦੇ ਮੁਹੱਲਾ ਸਤਿਗੁਰੂ ਨਗਰ ਇਲਾਕੇ ਚ ਪੁਹਚ ਕੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਨਸ਼ਿਆਂ ਖਿਲਾਫ ਚੱਲ ਰਹੀ ਕਾਰਵਾਈ ਪ੍ਰਤੀ ਯਕੀਨੀ ਬਣਾਇਆ ਗਿਆ ਉਹਨਾਂ ਨਾਲ ਸ਼੍ਰੀ ਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਸਤਵਿੰਦਰ ਸਿੰਘ ਵਿਰਕ ਸਹਾਇਕ ਪੁਲਿਸ ਕਮਿਸ਼ਨਰ,ਮੁੱਖ ਅਫਸਰ ਥਾਣਾ ਇੰਡ, ਏਰੀਆ,ਵੱਲੋਂ ਮੁਹੱਲਾ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੇ ਚੱਲਦੇ ਪੁਲਿਸ ਵਿਭਾਗ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਜੋ ਮੁਹਿੰਮ ਛੇੜੀ ਗਈ ਹੈ ਉਸ ਨੂੰ ਹੋਰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਕਿਸੇ ਵੀ ਨਸ਼ਾ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਏਗਾ ,
ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਸ਼ੇ ਦੇ ਕਾਰੋਬਾਰੀਆਂ ਬਾਰੇ ਸੂਚਨਾ ਦੇਣ ਵਾਲੇ ਵਿਆਕਤੀ ਦਾ ਨਾਮ ਗੁਪਤ ਰਖਿਆ ਜਾਏਗਾ,
ਆਮ ਪਬਲਿਕ ਵੱਲੋਂ ਪੁਲਿਸ ਵਿਭਾਗ ਵੱਲੋਂ ਨਸ਼ੇ ਵੇਚਣ ਵਾਲੇ ਲੋਕਾਂ ਖਿਲਾਫ ਚਲਾਈ ਜਾ ਰਹੀ ਸਖਤ ਕਾਰਵਾਈ ਮੁਹਿੰਮ ਦੀ ਸਲਾਂਘਾ ਕੀਤੀ ਗਈ
ਸ਼ਿਮਲਾ ਪੁਰੀ ‘ਚ ਪੁਲਿਸ ਦੀ ਛਾਪੇਮਾਰੀ, ਚਿੱਟਾ ਵੇਚਣ ਵਾਲੇ ਫਰਾਰ; ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਲੋਕਾਂ ਨਾਲ ਕੀਤੀ ਮੁਲਾਕਾਤ
