ਸੰਯੁਕਤ ਗਊ ਰਕਸ਼ਾ ਦਲ ਵੱਲੋਂ ਦੋ ਗਊ ਤਸਕਰਾਂ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਗਾਉ ਮਾਸ ਵੇਚਣ ਦੀ ਨੀਅਤ ਨਾਲ ਲਿਜਾਈਆਂ ਜਾ ਰਹੀਆਂ ਗਊਆ ਨੂੰ ਰੇਸਕਿਉ ਕਰਦੇ ਹੋਏ ਗਊ ਤਸਕਰਾਂ ਦੇ ਕਬਜੇ ਚੋ ਛੁਡਵਾ ਕੇ ਬਾਘਾ ਪੁਰਾਣਾ ਦੇ ਨਜ਼ਦੀਕ ਪੈਂਦੇ ਕਸਬਾ ਸਮਾਲਸਰ ਦੀ ਗਾਉ ਸ਼ਾਲਾ ਵਿੱਚ ਪੁਹਚਾਇਆ ਗਿਆ ਅਤੇ ਗਊ ਤਸਕਰੀ ਕਰਨ ਵਾਲੇ ਦੋ ਆਰੋਪੀਆ ਨੂੰ ਉਹਨਾਂ ਦੀ ਪਿੱਕ ਅੱਪ ਗੱਡੀ ਸਮੇਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।

ਮਾਮਲੇ ਦੀ ਜਾਣਕਾਰੀ ਦੇਦਿਆ ਸੰਯੁਕਤ ਗਊ ਰਕਸ਼ਾ ਦਲ ਟੀਮ ਦੇ ਮੁੱਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਪਾਸੋਂ ਸੂਚਨਾ ਮਿੱਲੀ ਸੀ ਕਿ ਇੱਕ ਪਿੱਕ ਅੱਪ ਗੱਡੀ ਜਿਸ ਦਾ ਨੰਬਰ ਪੀ,ਬੀ,06ਜੀ 9168 ਗਊ ਤਸਕਰੀ ਦੀ ਮਨਸ਼ਾ ਨਾਲ ਭਰ ਕੇ ਲਿਜਾਈ ਜਾ ਰਹੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਇਸ ਜਾਣਕਾਰੀ ਨੂੰ ਮੋਗਾ,ਬਾਘਾਪੁਰਾਣਾ, ਫਰੀਦਕੋਟ ਦੀਆਂ ਟੀਮਾਂ ਨੂੰ ਜਾਣਕਾਰੀ ਦਿੱਤੀ ਗਈ ਜਿੰਨਾ ਵੱਲੋਂ ਆਪਣੀਆਂ ਟੀਮਾਂ ਦੇ ਮੈਬਰਾਂ ਦੀਆਂ ਵੱਖ ਵੱਖ ਟੀਮਾਂ ਬਣਾਉਦੇ ਇਸ ਗੱਡੀ ਨੂੰ ਕਾਬੂ ਕਰਕੇ ਗੱਡੀ ਵਿੱਚ ਲੋਡ ਕੀਤੀਆਂ ਗਊਆਂ ਨੂੰ ਉਹਨਾਂ ਦੇ ਕਬਜੇ ਚੋ ਛੁਡਵਾ ਕੇ ਸਮਾਲਸਰ ਸਥਿਤੀ ਗਊ ਸ਼ਾਲਾ ਵਿੱਚ ਛੱਡਿਆ ਗਿਆ ਤਾਂ ਜੋ ਉਹਨਾਂ ਦੀ ਦੇਖਭਾਲ ਹੋ ਸਕੇ ।

ਗੁਰਪ੍ਰੀਤ ਸਿੰਘ ਵੱਲੋਂ ਸੰਦੌੜ ਪੁਲਿਸ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦੀ ਟੀਮ ਦੀ ਜੋ ਪੁਰੀ ਮੱਦਦ ਇਸ ਨੇਕ ਕੰਮ ਵਾਸਤੇ ਕੀਤੀ ਗਈ ਹੈ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਇਸ ਮੌਕੇ ਸੰਯੁਕਤ ਗਊ ਰਕਸ਼ਾ ਦਲ ਤੋਂ ਇਲਾਵਾ ਗੁਰਪ੍ਰੀਤ ਜੀ, ਰੰਜੀਵ ਸੋਨੀ ਜੀ, ਦਰਸ਼ਨ ਰਾਣਾ, ਭਰਤ ਜੀ, ਮਾਨਿਕ ਗੋਇਲ, ਹੈਪੀ ਬਰਾੜ, ਬਾਘਾ ਪੁਰਾਣਾ ਤੋਂ ਸੁਨੀਲ ਜੀ ਹਾਜ਼ਰ ਸਨ।

Leave a Reply

Your email address will not be published. Required fields are marked *