ਲੁਧਿਆਣਾ(ਜਸਪ੍ਰੀਤ ਕੌਰ) : ਅਵਾਰਾ ਕੁੱਤਿਆਂ ਦਾ ਆਤੰਕ ਰੋਜ ਹੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦਾ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋ ਕੋਈ ਮਾਸੂਮ ਇਹਨਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੁੰਦਾ ਹੋਵੇ ਪਰ ਪ੍ਰਸ਼ਾਸ਼ਨ ਵੱਲੋਂ ਇਹਨਾਂ ਅਵਾਰਾ ਘੁੰਮਣ ਵਾਲਿਆਂ ਕੁੱਤਿਆਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਅੱਜ ਤਾਜਾ ਸਾਹਮਣੇ ਆਏ ਮਾਮਲੇ ਵਿੱਚ ਅਮ੍ਰਿਤਸਰ ਏਰੀਆ ਢੇ ਹਲਕਾ ਰਾਜਾ ਸਾਂਸੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਮਾਸੂਮ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਤਾਏ ਨੇ ਦੱਸਿਆ ਕਿ ਇਹ ਬੱਚਾ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਹੈ ਤੇ ਕਾਫੀ ਸਮਾਂ ਪਹਿਲਾਂ ਇਸ ਦੀ ਮਾਂ ਇਹਨੂੰ ਦਾਦੀ ਦਾਦੀ ਕੋਲ ਛੱਡ ਕੇ ਜਾ ਚੁੱਕੀ ਹੈ ਤੇ ਬੱਚੇ ਦਾ ਪਿਤਾ ਬਾਹਰਲੇ ਦੇਸ਼ ਕਮਾਈ ਕਰਨ ਲਈ ਗਿਆ ਹੋਇਆ ਹੈ। ਆਪਣੇ ਪਿਤਾ ਦਾ ਇੱਕ ਲੌਤਾ ਪੁੱਤਰ ਸੀ। ਤਾਏ ਨੇ ਦੱਸਿਆ ਕਿ ਅੱਜ ਸਕੂਲ ਛੁੱਟੀ ਸੀ ਤੇ ਜਦੋ ਦਾਦਾ ਉਸ ਬੱਚੇ ਨੂੰ ਟਿਊਸ਼ਨ ਘਰ ਲੈ ਕੇ ਆਇਆ ਤਾਂ ਬੱਚਾ ਆਪਣਾ ਸਕੂਲ ਬੈਗ ਘਰ ਰੱਖ ਕੇ ਬਾਹਰ ਚਲਾ ਗਿਆ ਤੇ ਜਿਸ ਤੇ ਅਵਾਰਾ ਕੁੱਤਿਆਂ ਹਮਲਾ ਕਰ ਦਿੱਤਾ ,,ਤਾਏ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸੰਬੰਧਿਤ ਮਹਿਕਮੇ ਨੂੰ ਇਹਨਾਂ ਅਵਾਰਾ ਕੁੱਤਿਆਂ ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਹਗੀਰਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ ।

