ਜਿੰਮ ‘ਚ ਨੌਜਵਾਨ ਨੇ ਦੂਜੇ ਦੀ ਉਤਾਰੀ ਦਸਤਾਰ, ਥੱਪੜ ਮਾਰਨ ਦੀ ਘਟਨਾ ਸੀ.ਸੀ.ਟੀ.ਵੀ ‘ਚ ਕੈਦ — ਪੀੜਤ ਵੱਲੋਂ ਇਨਸਾਫ ਦੀ ਮੰਗ, ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

ਲੁਧਿਆਣਾ,,,,ਰਾਮ ਕ੍ਰਿਸ਼ਨ ਅਰੋੜਾ,,ਜਿੰਮ ਚ ਇੱਕ ਨੌਜਵਾਨ ਵੱਲੋਂ ਜਿੰਮ ਚ ਹੀ ਅੱਪਣੇ ਸਾਥੀ ਟਰੇਨਰ ਜੋ ਟਰੇਨਿੰਗ ਲੈ ਰਿਹਾ ਸੀ ਦੇ ਥੱਪੜ ਮਾਰਨ ਅਤੇ ਉਸ ਦੀ ਦਸਤਾਰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਥੱਪੜ ਕਾਂਡ ਦੀ ਪੂਰੀ ਘਟਨਾ ਜਿੰਮ ਵਿੱਚ ਲੱਗੇ ਹੋਏ ਸੀ,ਸੀ,ਟੀ, ਵੀ,ਕੈਮਰਿਆਂ ਚ ਕੈਦ ਹੋ ਗਈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਥੱਪੜ ਮਾਰਨ ਵਾਲਾ ਨੌਜਵਾਨ ਦੂਸਰੇ ਸਿੱਖ ਨੌਜਵਾਨ ਕੋਲ ਆਉਂਦਾ ਹੈ ਕੁੱਝ ਵਾਰਤਾਲਾਪ ਹੁੰਦਾ ਹੈ

ਬਾਅਦ ਵਿੱਚ ਉਸ ਵੱਲੋਂ ਸਰਦਾਰ ਨੌਜਵਾਨ ਦੇ ਲਗਾਤਾਰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਰਦਾਰ ਨੌਜਵਾਨ ਦੇ ਸਿਰ ਦੀ ਦਸਤਾਰ ਉੱਤਰ ਕੇ ਹੇਠਾਂ ਜਮੀਨ ਤੇ ਡਿੱਗ ਪਈ ਜਿਸ ਨਾਲ ਜਿੰਮ ਵਿੱਚ ਤਨਾਵ ਦਾ ਮਾਹੌਲ ਪੈਦਾ ਹੋ ਗਿਆ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਜਿੰਮ ਵਿੱਚ ਵਾਪਰੇ ਇਸ ਥੱਪੜ ਕਾਂਡ ਨੇ ਜਿੰਮ ਵਾਲਿਆ ਵੱਲੋਂ ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ ਜਿਸ ਦੀ ਜਾਣਕਾਰੀ ਪੀੜਤ ਨੌਜਵਾਨ ਵੱਲੋਂ ਦਿੱਤੀ ਗਈ ਪੀੜਤ ਨੌਜਵਾਨ ਵੱਲੋਂ ਆਪਣਾ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਡਵੀਜਨ ਨੰਬਰ 7 ਚ ਸ਼ਿਕਾਇਤ ਦਰਜ ਕਰਵਾਉਂਦੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਅਗਰ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹਨਾਂ ਵੱਲੋਂ ਅੱਪਣੇ ਨਾਮਧਾਰੀ ਸਮਾਜ ਨੂੰ ਨਾਲ ਲੈ ਕ੍ਏ ਵੱਡੇ ਪੱਧਰ ਤੇ ਸੰਘਰਸ਼ ਛੇੜਿਆ ਜਾਵੇਗਾ।


ਪੁਲਿਸ ਵੱਲੋਂ ਇਸ ਮਾਮਲੇ ਚ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਈ ਗਈ ਹੈ ਪਰ ਕੈਮਰੇ ਮੂਹਰੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ।

Leave a Reply

Your email address will not be published. Required fields are marked *