ਵਿਗੜੇ ਕਾਕਿਆ ਦੇ ਕੰਮ ,ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਹੋਈ ਵਾਇਰਲ,

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਅਤੇ ਡੀ, ਜੀ,ਪੀ,ਪੰਜਾਬ ਗੌਰਵ ਯਾਦਵ ਵੱਲੋਂ ਗੰਨ ਕਲੱਚਰ ਦੀ ਰੋਕ ਥਾਮ ਵਾਸਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੀਆਂ ਪੋਸਟਾ ਨੂੰ ਸ਼ੋਸ਼ਲ ਮੀਡੀਆ ਤੇ ਪਾਉਣ ਤੇ ਰੋਕ ਲਗਾਈ ਹੋਈ ਹੈ ਅਤੇ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹੋਏ ਹਨ ਪਰ ਬਾਵਜੂਦ ਇਸ ਦੇ ਕੁੱਝ ਅਜਿਹੇ ਵੀ ਲੋਕ ਹਨ ਜੋ ਸਰਕਾਰ ਦੇ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਸ਼ਰੇਆਮ ਖਤਰਨਾਕ ਹਥਿਆਰ ਲਿਹਰਾਉਦੇ ਵੀ ਹਨ ਤੇ ਚਲਾਉਂਦੇ ਵੀ ਹਨ ਉਸ ਤੋਂ ਬਾਅਦ ਟਸ਼ਨ ਦਿਖਉਣ ਵਾਸਤੇ ਵੀਡੀਓ ਬਣਾ ਸ਼ੋਸ਼ਲ ਮੀਡੀਆ ਤੇ ਵੀ ਪਾਉਦੇ ਹਨ ਜੋ ਬਹੁਤ ਹੀ ਘਾਤਕ ਹੈ,
ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੱਝ ਰਾਇਸ ਵਿਗੜੇ ਕਾਕਿਆ ਵੱਲੋਂ ਇੱਕ ਕਾਰ ਚ ਸਵਾਰ ਹੋ ਕੇ ਸ਼ਰੇਆਮ ਪਿਸਤੌਲ ਨਾਲ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਵੀਡੀਓ ਚ ਦੇਖਿਆ ਜਾ ਸਕੱਦਾ ਹੈ ਕਿਵੇ ਇੱਕ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਹਨ ਅਤੇ ਉਹਨਾਂ ਵਿੱਚੋਂ ਦੋ ਨੌਜਵਾਨਾਂ ਵੱਲੋਂ ਦੋ ਪਿਸਤੌਲਾਂ ਨਾਲ ਹਵਾਈ ਫਾਇਰਿੰਗ ਕੀਤੀ ਜਾ ਰਹੀ ਹੈ ,ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਕਿੱਥੋਂ ਦੀ ਹੈ ਕਿਸ ਏਰੀਆ ਦੀ ਹੈ ਵੀਡੀਓ ਚ ਗੋਲੀਆਂ ਚਲਾਉਣ ਵਾਲੇ ਕਾਕੇ ਕੌਣ ਹਨ ਉਹਨਾਂ ਕੋਲ ਹਥਿਆਰ ਲਾਇਸੈਂਸੀ ਹਨ ਜਾਂ ਨਹੀਂ ਅਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਪਿੱਛਲੇ 4 ਦਿਨ ਤੋਂ ਅਜਿਹਾ ਕੋਈ ਮਾਮਲਾ ਪੁਲਿਸ ਵੱਲੋਂ ਦਰਜ ਨਹੀਂ ਕੀਤਾ ਗਿਆ ਜਾਪਦਾ

Leave a Reply

Your email address will not be published. Required fields are marked *