ਸੁਨਿਆਰੇ ਦੀ ਦੁਕਾਨ ਤੇ ਅਣਪਛਾਤਾ ਲੁਟੇਰਾ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੈ ਕੇ ਹੋਇਆ ਫਰਾਰ(ਘਟਨਾ ਸੀਸੀਟੀਵੀ ਵਿੱਚ ਕੈਦ)

ਸਮਰਾਲਾ(ਕ੍ਰਿਸ਼ਨ ਲਾਲ ਚਾਨਣਾ)ਅੱਜ ਸ਼ਾਮ ਕਰੀਬ 7.30 ਵਜੇ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਮੁੰਦੀਆਂ ਦਾ ਡੱਬਾ ਲੁੱਟ ਅਣਪਛਾਤਾ ਲੁਟੇਰਾ ਆਪਣੀ ਗੱਡੀ ਵਿੱਚ ਫਰਾਰ ਹੋ ਗਿਆ .ਜਦੋਂ ਤੱਕ ਦੁਕਾਨਦਾਰ ਨੂੰ ਇਸ ਲੁੱਟ ਬਾਰੇ ਸਮਝ ਆਈ ਤਦ ਤੱਕ ਇਹ ਘਟਨਾ ਵਾਪਰ ਗਈ ਸੀ. ਉਸ ਤੋਂ ਬਾਅਦ ਦੁਕਾਨਦਾਰ ਅਣਪਛਾਤੇ ਲੁਟੇਰੇ ਫਰਾਰ ਹੋਏ ਲੁਟੇਰੇ ਦੇ ਪਿੱਛੇ ਆਪਣੀ ਗੱਡੀ ਵਿੱਚ ਸਵਾਰ ਹੋ ਪਿੱਛੇ ਗਿਆ ਪਰ ਅਣਪਛਾਤਾ ਲੁਟੇਰਾ ਭੱਜਣ ਵਿੱਚ ਸਫਲ ਹੋ ਗਿਆ


ਦੁਕਾਨਦਾਰ ਦੇ ਭਰਾ ਰੂਪਕ ਵਰਮਾ ਨੇ ਕਿਹਾ ਕਿ ਅਣਪਛਾਤਾ ਵਿਅਕਤੀ ਗਾਹਕ ਬਣ ਦੁਕਾਨ ਵਿੱਚ ਆਇਆ ਅਤੇ ਮੇਰੇ ਭਰਾ ਤੋਂ ਸੋਨੇ ਦੀਆਂ ਮੁੰਦੀਆਂ ਦਿਖਾਉਣ ਬਾਰੇ ਕਹਿੰਦਾ ਅਤੇ ਉਸ ਤੋਂ ਬਾਅਦ ਜਦੋਂ ਮੇਰਾ ਭਰਾ ਸੋਨੇ ਦੀ ਮੁੰਦੀਆਂ ਲੁਟੇਰੇ ਨੂੰ ਦਿਖਾ ਰਿਹਾ ਸੀ ਤਾਂ ਅਣਪਛਾਤਾ ਲੁਟੇਰਾ ਮੌਕਾ ਦੇਖਦੇ ਹੀ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੁੱਟ ਫਰਾਰ ਹੋ ਗਿਆ ਜਿਸ ਵਿੱਚ ਕਰੀਬ 10 ਤੋਂ 12 ਸੋਨੇ ਦੀਆਂ ਮੁੰਦੀਆਂ ਸਨ ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਹ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਅਤੇ ਜਾਂਚ ਵਿੱਚ ਜੁੱਟ ਗਈ ਹੈ।

Leave a Reply

Your email address will not be published. Required fields are marked *