265 ਗ੍ਰਾਮ ਹੈਰੋਇਨ ਅਤੇ 1 ਕਿੱਲੋ ਅਫੀਮ ਸਮੇਤ ਦੋ ਦੋਸ਼ੀ ਗ੍ਰਿਫ਼ਤਾਰ, ਦੋਨਾਂ ਤੇ ਪਹਿਲਾਂ ਵੀ ਦਰਜ ਹਨ 4-4 ਮੁਕੱਦਮੇ: ਪੁਲਿਸ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਾਸਤੇ ਵਿੱਢੀ ਮਹਿਮ ਦੇ ਚੱਲਦੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਪੁਲਿਸ ਦੇ ਐਂਟੀਨਾਰਕੋਟਿਕ ਸੈਲ ਵੱਲੋਂ ਦੋ ਵੱਖ ਵੱਖ ਮਾਮਲਿਆਂ ਚ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਕਾਬੂ ਕਰਦਿਆਂ ਉਹਨਾਂ ਕੋਲੋ 265 ਗ੍ਰਾਮ ਹੈਰੋਇਨ ਸਮੇਤ ਇੱਕ ਕਿੱਲੋ ਅਫੀਮ ਬ੍ਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਹੈ ।


ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਗੁਰਮੇਲ ਸਿੰਘ ਪੁੱਤਰ ਕੇਹਰ ਸਿੰਘ ਅਤੇ ਅਵਤਾਰ ਸਿੰਘ ਵੱਜੋ ਹੋਈ ਜਿੰਨਾ ਖਿਲਾਫ ਮਾਮਲੇ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਜਾਣਕਾਰੀ ਅਨੁਸਾਰ ਦੋਨਾਂ ਹੋ ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।


ਜਾਣਕਾਰੀ ਦੇਦਿਆ ਸ਼੍ਰੀ ਸ਼ੁਭਮ ਅਗਰਵਾਲ ਆਈ,ਪੀ,ਐਸ ਡੀ, ਸੀ,ਪੀ,ਇਨਵੇਸਟੀਗੇਸ਼ਨ ਸ਼੍ਰੀ ਅਮਨਦੀਪ ਸਿੰਘ ਪੀ,ਪੀ,ਐਸ, ਏ,ਡੀ, ਸੀ,ਪੀ,ਇਨਵੇਸਟੀਗੇਸ਼ਨ ਲੁਧਿਆਣਾ, ਨੇ ਦਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸ਼ ਦੇ ਚੱਲਦੇ ਐਂਟੀ ਨਰਕੋਟਿਕਸ ਵੱਲੋਂ ਦੋ ਵੱਖ ਵੱਖ ਮਾਮਲਿਆਂ ਚ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਨੂੰ ਕਾਬੂ ਕਰਦੇ ਹੋਏ ਵੱਡੀ ਮਾਤਰਾ ਚ ਨਸ਼ੇ ਦੀ ਬ੍ਰਾਮਦਗੀ ਕਰਦੇ ਹੋਏ ਪਹਿਲੇ ਮਾਮਲੇ ਚ ਇੱਕ ਗੁਰਮੇਲ ਸਿੰਘ ਨਾਲ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 265 ਗ੍ਰਾਮ ਹੈਰੋਇਨ ਸਮੇਤ ਇੱਕ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ,ਬੀ 25-ਐਚ-3398 ਬ੍ਰਾਮਦ ਕੀਤਾ ਗਿਆ,ਅਤੇ ਦੂਸਰੇ ਮਾਮਲੇ ਚ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਅਜੀਤ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋ ਇੱਕ ਕਿੱਲੋ ਅਫੀਮ ਬ੍ਰਾਮਦ ਕੀਤੀ ਗਈ ਦੋਨਾਂ ਹੀ ਦੋਸ਼ੀਆਂ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ।

Leave a Reply

Your email address will not be published. Required fields are marked *