ਤਾਲਿਬਾਨੀ ਕਾਰਾ: ਮਹਿਲਾ ਕਮਿਸ਼ਨ ਅਤੇ ਬਾਲ ਅਧਿਕਾਰ ਕਮਿਸ਼ਨ ਵੱਲੋਂ ਸਖਤ ਕਾਰਵਾਈ, ਰਿਪੋਰਟ ਆਉਣ ਤੱਕ ਫੈਕਟਰੀ ਬੰਦ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਬੀਤੇ ਦਿਨੀ ਮਹਾਨਗਰ ਲੁਧਿਆਣਾ ਚ ਬਹਾਦੁਰ ਕੇ ਰੋਡ ਦੇ ਮੁਹੱਲਾ ਗੁਰਪ੍ਰੀਤ ਨਗਰ ਚ ਇੱਕ ਹੋਜਰੀ ਫੈਕਟਰੀ ਦੇ ਮਾਲਿਕ ਅਤੇ ਕੁੱਝ ਹੋਰ ਲੋਕਾਂ ਵੱਲੋਂ ਫੈਕਟਰੀ ਚ ਕੰਮ ਕਰਨ ਵਾਲੀਆਂ ਲੜਕੀਆਂ ਜਿੰਨਾ ਵਿੱਚ ਇੱਕ ਨਾਬਾਲਿਗ ਲੜਕੀ ਵੀ ਸੀ ਉੱਪਰ ਚੋਰੀ ਦੇ ਇਲਜ਼ਾਮ ਲਗਾਉਂਦੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਨੂੰ ਅੰਜਾਮ ਦਿੰਦੇ ਹੋਏ ਲੜਕੀਆਂ ਅਤੇ ਉਸ ਦੇ ਭਰਾ ਸਮੇਤ ਮਾ ਦੇ ਚੇਹਰਿਆਂ ਉੱਪਰ ਕਾਲਖ ਮਲਣ ਤੋਂ ਬਾਅਦ ਉਹਨਾਂ ਦੇ ਗੱਲਾਂ ਚ ਮੈਂ ਚੋਰ ਹਾਂ ਲਿਖੀਆਂ ਤਖਤੀਆਂ ਪਾ ਕੇ ਸ਼ਰੇਆਮ ਗਲੀਆਂ ਬਜਾਰਾਂ ਵਿੱਚ ਘੁਮਾਇਆ ਗਿਆ ਸੀ ਜੋ ਅੱਪਣੇ ਆਪ ਵਿੱਚ ਇੱਕ ਦਿਲ ਦਿਹਲਾਉਣ ਵਾਲੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸੀ ਜਦੋ ਉਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਵਿੱਚ ਆਉਂਦੇ ਉਸ ਫੈਕਟਰੀ ਮਾਲਕਾਂ ਸਮੇਤ ਕੁੱਝ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਦੀ ਜਾਣਕਾਰੀ ਮਿਲਦਿਆਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਅਤੇ ਬਾਲ ਅਧਿਕਾਰ ਆਯੋਗ ਦੇ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੁਲਿਸ ਕਮਿਸ਼ਨਰ, ਸਮੇਤ ਡਿਪਟੀ ਕਮਿਸ਼ਨਰ ਨੂੰ ਫੈਕਟਰੀ ਮਾਲਿਕਾ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ ਅੱਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਅਤੇ ਬਾਲ ਅਧਿਕਾਰ ਕਮਿਸ਼ਨ ਡੈ ਚੇਅਰਮੈਨ ਕੰਵਰਦੀਪ ਸਿੰਘ ਵੱਲੋਂ ਪੀੜਤ ਲੜਕੀਆਂ ਅਤੇ ਉਸ ਦੇ ਪਰਿਵਾਰਿਕ ਮੈਬਰਾਂ ਨਾਲ ਮੁਲਾਕਾਤ ਕੀਤੀ ਗਈ ਗੱਲਬਾਤ ਕਰਦਿਆਂ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾਵਾਂ ਉੱਪਰ ਹੋਣ ਵਾਲੇ ਕਿਸੇ ਵੀ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਚਿਰ ਉਹ ਫੈਕਟਰੀ ਬੰਦ ਰਹੇਗੀ ਜਿੰਨਾ ਚਿਰ ਉਹਨਾਂ ਕੋਲ ਇਸ ਮਾਮਲੇ ਦੀ ਪੂਰੀ ਰਿਪੋਰਟ ਨਹੀਂ ਆ ਜਾਂਦੀ,ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਨੂੰ ਪੀੜਤ ਪ੍ਰੀਵਾਰ ਨੂੰ ਇਨਸਾਫ ਦਵਾਉਣ ਵਾਸਤੇ ਕਿਹਾ ਗਿਆ.


ਉੱਥੇ ਹੀ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣ ਵਾਲੇ ਲੋਕਾਂ ਖਿਲਾਫ ਕਮਿਸ਼ਨ ਵੱਲੋਂ ਸਖਤ ਕਾਰਵਾਈ ਕੀਤੀ ਜਾਵਗੀ ਇਸ ਮਾਮਲੇ ਵਿੱਚ ਵੀ ਫੈਕਟਰੀ ਮਾਲਿਕ ਵੱਲੋਂ ਜੋ ਨਾਬਾਲਿਗ ਬੱਚਿਆਂ ਕੋਲੋ ਕੰਮ ਕਰਵਾਇਆ ਜਾ ਰਿਹਾ ਸੀ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ,

Leave a Reply

Your email address will not be published. Required fields are marked *