ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ਖੁੱਲ੍ਹਣਗੇ ਸਕੂਲ

ਮੌਸਮ ਵਿਚ ਆ ਰਹੀ ਲਗਾਤਾਰ ਤਬਦੀਲੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 1 ਅਕਤੂਬਰ ਯਾਨੀ ਅੱਜ ਤੋਂ ਸਕੂਲ ਨਵੇਂ ਸਮੇਂ ‘ਤੇ ਖੁੱਲ੍ਹਣਗੇ। ਇਹ ਹੁਕਮ ਸ਼ਡਿਊਲ ਸਿਰਫ਼ ਅਕਤੂਬਰ ਮਹੀਨੇ ਲਈ ਹੈ। ਇਸ ਤੋਂ ਬਾਅਦ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲਾਂ ਦਾ ਸਮਾਂ ਇਕ ਵਾਰ ਫ਼ਿਰ ਬਦਲਿਆ ਜਾਵੇਗਾ। 

ਜਾਣਕਾਰੀ ਮੁਤਾਬਕ, 1 ਅਕਤੂਬਰ ਤੋਂ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤਕ ਖੁੱਲ੍ਹਣਗੇ। ਇਸੇ ਤਰ੍ਹਾਂ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਤੋਂ 2.50 ਵਜੇ ਤਕ ਖੁੱਲ੍ਹਿਆ ਕਰਨਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤਕ ਲਾਗੂ ਰਹਿਣਗੇ। ਇਸ ਦੇ ਨਾਲ ਹੀ 1 ਨਵੰਬਰ ਤੋਂ ਸਕੂਲਾਂ ਦਾ ਸਮਾਂ ਫ਼ਿਰ ਤੋਂ ਬਦਲਿਆ ਜਾਵੇਗਾ। ਫ਼ਿਰ ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਇਆ ਕਰੇਗੀ। ਇਸੇ ਤਰ੍ਹਾਂ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 3.20 ਵਜੇ ਤਕ ਦਾ ਹੋ ਜਾਵੇਗਾ। ਇਹ ਸ਼ਡਿਊਲ 1 ਨਵੰਬਰ ਤੋਂ 28 ਫ਼ਰਵਰੀ ਤਕ ਲਾਗੂ ਰ

Leave a Reply

Your email address will not be published. Required fields are marked *