ਏ ਡੀ ਜੀ ਪੀ ਅਤੇ ਪੁਲਿਸ ਕਮਿਸ਼ਨਰ ਵੱਲੋਂ ਰੇਲਵੇ ਸਟੇਸ਼ਨ ਅਤੇ ਚੋਂਕੀਆ ਦੀ ਕੀਤੀ ਚੈਕਿੰਗ ,ਪੰਜਾਬ ਪੁਲਿਸ ਦਾ ਅਲਰਟ ਮੋਡ।

ਲੁਧਿਆਣਾ(ਸਤਨਾਮ ਸਿੰਘ ਲੂਥਰਾ)ਪੰਜਾਬ ਪੁਲਿਸ ਦੇ ਅਲਰਟ ਮੋਡ ਤੇ ਹੋਣ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਬੀਤੇ ਦਿਨ ਦੇਰ ਰਾਤ ਨੂੰ ਏ,ਡੀ, ਜੀ,ਏ,ਐਸ, ਰਾਏ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਅਤੇ ਬਾਅਦ ਵਿੱਚ ਨਾਈਟ ਡੋਮੀਨੇਸ਼ਨ ਕੀਤੀ ਗਈ।


ਪੁਲਿਸ ਵੱਲੋਂ ਆਪਣੀ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਕੋਲੋ ਪੁੱਛਗਿੱਛ ਵੀ ਕੀਤੀ ਗਈ ਅਤੇ ਪੂਰੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰਦਿਆਂ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ,ਡੀ, ਜੀ,ਪੀ,ਰਾਏ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਅੱਪਣੇ ਅਲਰਟ ਮੋਡ ਤੇ ਹੈ ਅਤੇ ਪੁਰੀ ਤਰਾਂ ਨਾਲ ਚੌਕਸ ਹੈ ਅੱਜ ਉਹਨਾਂ ਵੱਲੋਂ ਲੁਧਿਆਣਾ ਦਾ ਉਚੇਚੇ ਤੌਰ ਤੇ ਦੌਰਾ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਪੁਲਿਸ ਆਪਣਾ ਕੰਮ ਪੁਰੀ ਤੰਨਦੇਹੀ ਨਾਲ ਕਰ ਰਹੀ ਹੈ ਕਿਸੇ ਵੀ ਤਰਾਂ ਨਾਲ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਏਗਾ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਪੁਲਿਸ ਹਮੇਸ਼ਾ ਜਨਤਾ ਦੇ ਨਾਲ ਹੈ।

Leave a Reply

Your email address will not be published. Required fields are marked *