ਪਠਾਨਕੋਟ(ਪਰਮਜੀਤ ਸਿੰਘ ਸੈਣੀ)ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ.ਸੁੱਖੀ ਬਾਠ ਦੀ ਅਗਵਾਈ ਵਿੱਚ ਚੱਲ ਰਹੇ ਪ੍ਰਸਿੱਧ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਸੰਬੰਧੀ ਜ਼ਿਲ੍ਹਾ ਪਠਾਨਕੋਟ ਟੀਮ ਨੇ ਡਾਕਟਰ ਸ਼ੋਭਾ ਪ੍ਰਸ਼ਾਰ ਪ੍ਰਿੰਸੀਪਲ ਰਮਾ ਚੋਪੜਾ ਕਾਲਜ ਪਠਾਨਕੋਟ ਨਾਲ ਮੁਲਾਕਾਤ ਕੀਤੀ ਅਤੇ ਪ੍ਰਾਜੈਕਟ ਦੇ ਵਿਕਾਸ ਅਤੇ ਸਫ਼ਲਤਾ ਸੰਬੰਧੀ ਵਿਚਾਰ ਚਰਚਾ ਕੀਤੀ, ਬਾਲ ਸਾਹਿਤਕਾਰਾਂ ਵਾਲਾ ਕੈਲੰਡਰ ਜਾਰੀ ਕੀਤਾ ਅਤੇ ਨਵੀਆਂ ਕਲਮਾਂ ਨਵੀਂ ਉਡਾਨ ਦੀਆਂ ਕਿਤਾਬਾਂ ਭੇਂਟ ਕੀਤੀਆਂ।ਇਸ ਮੌਕੇ ਪ੍ਰੋਜੈਕਟ ਜਿਲਾ ਪ੍ਰਧਾਨ ਸਾਬਕਾ ਉਪ ਜਿਲਾ ਸਿੱਖਿਆ ਅਫ਼ਸਰ ਰਾਜੇਸ਼ਵਰ ਸਲਾਰੀਆ ,ਡਾਕਟਰ ਪ੍ਰਿਯੰਕਾ ਚੁੱਘ,ਰਿੰਕੀ ਬਾਲਾ,ਗੁਰਮੀਤ ਕੌਰ ਅਤੇ ਰਾਜੇਸ਼ ਭੱਟ ਹਾਜ਼ਰ ਸਨ। ਪ੍ਰਿੰਸੀਪਲ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੀ ਸ਼ਲਾਘਾ ਕੀਤੀ ਅਤੇ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਕਹੀ।
ਪੂਰਵ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ਵਰ ਸਲਾਰੀਆ ਨੇ ਕੈਲੰਡਰ ਜਾਰੀ ਹੋਣ ਮੌਕੇ ਸ਼੍ਰੀ ਸੁਖੀ ਬਾਠ ਜੀ ਅਤੇ ਓਂਕਾਰ ਸਿੰਘ ਤੇਜੇ ਦੀ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਤਣ ਮਨ ਤੋਂ ਕੰਮ ਕਰਨ ਦਾ ਵਿਸ਼ਵਾਸ ਦਿੱਤਾ ਅਤੇ ਇਸ ਦੀ ਕਾਮਯਾਬੀ ਦੀ ਕਾਮਨਾ ਕੀਤੀ।
ਪ੍ਰਿੰਸੀਪਲ ਡਾਕਟਰ ਸ਼ੋਭਾ ਪ੍ਰਾਸ਼ਰ ਵਲੋਂ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਬਾਰੇ ਕੈਲੰਡਰ ਜਾਰੀ
