ਫਿਰੋਜ਼ਪੁਰ(ਅਰੁਣ ਮਹਿਰਾ)ਪੰਜਾਬ ਵਿੱਚ ਭ੍ਰਿਸ਼ਟਾਚਾਰ ਸਿਸਟਮ ਖਿਲਾਫ ਇੱਕ ਸਿਆਸੀ ਲਹਿਰ ਦੀ ਲੋੜ ਹੈ। ਇਹ ਲਹਿਰ ਨਸ਼ਿਆਂ ਅਨਪੜ੍ਹਤਾ, ਬੇਰੋਜ਼ਗਾਰੀ ਅਤੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਅਨਿਆਂ ਵਿਰੁੱਧ ਲੜੇਗੀ। ਵਪਾਰ ਲਈ ਸਰਹੱਦੀ । ਬਾਰਡਰ ਖੋਲਣ, ਸੂਬੇ ਵਿਚ ਖੇਤੀ ਅਧਾਰਤ ਸਨਅਤਾਂ ਲਾਉਣ, ਠੇਕੇਦਾਰੀ ਪ੍ਰਣਾਲੀ ਬੰਦ ਕਰਾਉਣ ਅਤੇ ਜਨਤਕ ਅਦਾਰਿਆਂ ਦਾ ਪ੍ਰਾਈਵੇਟ ਕਰਨ ਰੋਕਣ ਲਈ ਲੜ ਰਹੇ ਲੋਕਾਂ ਦਾ ਸਹਿਯੋਗ ਕਰਾਂਗੇ। ਸਿਖਿਆ, ਸਿਹਤ, ਰੋਜਗਾਰ, ਸਮਾਜਿਕ ਸੁਰੱਖਿਆ ਮੁੱਖ ਪਹਿਲੂ ਹੋਣਗੇ। ਸਾਰੇ ਧਰਮਾਂ ਦੀ ਰਾਖੀ ਲਈ ਕਨੂੰਨ ਅਤੇ ਸਜਾਵਾਂ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਸਮਰਥਨ ਦੇਵਾਂਗੇ।
ਇਹ ਲਹਿਰ ਖੜੀ ਕਰਨ ਵਿੱਚ ਪੰਜਾਬ ਦਾ ਕਿਸਾਨ ਮਜ਼ਦੂਰ ਅਤੇ ਬੇ ਰੁਜ਼ਗਾਰ ਨੌਜਵਾਨੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਲੋਕ ਅਧਿਕਾਰ ਲਹਿਰ ਵਲੋਂ ਇਕ 17 ਨੁਕਾਤੀ ਪ੍ਰੋਗਰਾਮ ਨਾਲ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੋਂ ਕੀਤੀ ਜਾਵੇਗੀ। ਇਸ ਮੌਕੇ ਬੋਲਦਿਆਂ ਲਹਿਰ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜਸੀ ਚੇਤਨਾ ਦੀ ਲੋੜ ਉਨਾਂ ਲੋਕਾਂ ਨੂੰ ਹੈ ਜਿਹੜੇ 50 – 50 ਸਾਲਾਂ ਤੋਂ ਸਥਾਪਿਤ ਰਾਜਸੀ ਪਾਰਟੀਆਂ ਦੀਆਂ ਜੜ੍ਹਾਂ ਉਖੇੜ ਸਕਦੇ ਹਨ । ਇਹ ਸਧਾਰਨ ਲੋਕ ਹੀ ਹੁੰਦੇ ਹਨ । ਇਹਨਾਂ ਵਿੱਚ ਸਭ ਤੋਂ ਵੱਡਾ ਵਰਗ ਨਿਮਨ ਕਿਸਾਨੀ ਅਤੇ ਮਜ਼ਦੂਰਾਂ ਦਾ ਹੈ । ਜਿਲਾ ਫਿਰੋਜਪੁਰ ਵਿਚ ਅੱਜ ਹੋ ਰਹੀ “ਲੋਕ ਅਧਿਕਾਰ ਰੈਲੀ” ਵਿਚ ਦੀਵਆਂਗ , ਬੁਢਾਪਾ, ਵਿਧਵਾ ਪੈਨਸ਼ਨਰਾਂ, ਨਿਮਨ ਕਿਸਾਨੀ ਅਤੇ ਮਨਰੇਗਾ ਮਜ਼ਦੂਰਾਂ ਦਾ ਇੱਕਠ ਡੀਸੀ ਦਫਤਰ ਸਾਹਮਣੇ ਬਣੇ ਕੰਨਟੇਨਮੈਂਟ ਸਟੇਡੀਅਮ ਵਿੱਚ ਹੋਵੇਗਾ। ਮਹਿਗਾਈ ਦੇ ਦੌਰ ਵਿੱਚ 5000 ਰੁਪਏ ਮਹੀਨਾ ਪੈਨਸ਼ਨ ਦੀਵਆਂਗਾਂ ਦੇ 1798 ਪੋਸਟਾਂ ਦੇ ਬੈਕਲੋਗ ਅਤੇ 700 ਰੁਪਏ ਮਨਰੇਗਾ ਮਿਹਨਤਾਨੇ ਦੀ ਮੰਗ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਦਿਨੋ ਦਿਨ ਡੂੰਘੇ ਹੁੰਦੇ ਜਾ ਰਹੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸੰਕਟਾਂ ਨੂੰ ਪਛਾਨਣ ਅਤੇ ਇਸ ਵਿਚੋਂ ਨਿਕਲਣ ਲਈ, ਕੋਈ ਰੋਡ ਮੈਪ ਕਿਸੇ ਵੀ ਸਥਾਪਤ ਰਾਜਸੀ ਧਿਰਾਂ ਕੋਲ ਨਹੀਂ ਹੈ।
ਮੌਜੂਦਾ ਨਿਜ਼ਾਮ ਵਿਚ ਸਿਧਾਂਤ ਅਤੇ ਨਜ਼ਰੀਏ ਦੋਹਾਂ ਤੋਂ ਸੱਖਣੇ ਰਾਜਨੀਤਿਕ ਲੀਡਰ ਥਾਲੀ ਦੇ ਬੈਂਗਣਾਂ ਵਾਂਗ ਇੱਕ ਤੋਂ ਦੂਸਰੀ ਪਾਰਟੀ ਵਿੱਚ ਰੁੜ ਰਹੇ ਹਨ। ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਿਸਟਮ ਖਿਲਾਫ ਲੜ ਰਹੇ, ਲੋਕ ਪੱਖੀ ਸੋਚ ਵਾਲੇ ਆਗੂਆਂ ਨੂੰ, ਲੋਕਾਂ ਦੀ ਲੜਾਈ ਅਤੇ ਅਗਵਾਈ ਲਈ ਸਿਰ ਜੋੜਨੇ ਚਾਹੀਦੇ ਹਨ । ਉਨਾਂ ਕਿਹ ਇਸਦੀ ਅਰੰਭਤਾ ਲਈ ਸਾਂਝੀਆਂ ਮਸ਼ਕਾਂ ਨਾਲ ਸਿਰਤੋੜ ਯਤਨ ਕੀਤੇ ਜਾਣਗੇ । ਅੱਜ ਹੋਣ ਵਾਲੀ ਇਕਤਰਤਾ ਦੇ ਸੰਬੋਧਨ ਕਰਨ ਲਈ ਲੋਕ ਅਧਿਕਾਰ ਲਹਿਰ ਦੇ ਆਗੂਆਂ ਤੋਂ ਇਲਾਵਾ, ਜਿਲਾ ਹੁਸ਼ਿਆਰਪੁਰ ਵਿੱਚ ਖਨਣ ਮਾਫੀਏ ਖਿਲਾਫ ਲੜ ਰਹੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਧਰਮਿੰਦਰ ਮੁਕੇਰੀਆਂ, ਲੁਧਿਆਣੇ ਤੋਂ ਸਨਅਤਾਂ ਤੇ ਵਪਾਰੀਆਂ ਦੇ ਆਗੂ ਤਰੁਣ ਜੈਨ ਬਾਵਾ, ਅਜੀਤ ਲਾਕੜਾ, ਮਜ਼ਦੂਰ ਆਗੂ ਤਰਸੇਮ ਜੋਧਾਂ, ਮਾਨਸਾ ਤੋਂ ਰਾਜਵਿੰਦਰ ਸਿੰਘ ਰਾਣਾ ਅਤੇ ਸਿੱਖ ਆਗੂ ਗੁਰਦੀਪ ਸਿੰਘ ਬਠਿੰਡਾ ਪਹੁੰਚ ਰਹੇ ਹਨ । ਇਸ ਪ੍ਰੈਸ ਕਾਨਫਰੰਸ ਵਿਚ ਸਾਬਕਾ ਸਮਾਜ ਸੇਵੀ ਜੋਰਾ ਸਿੰਘ ਸਾਬਕਾ ਐਮ ਸੀ ਅਤੇ ਮਜ਼ਦੂਰ ਆਗੂ ਬੱਗਾ ਸਿੰਘ ਵੀ ਸ਼ਾਮਿਲ ਸਨ।