ਪਠਾਨਕੋਟ, 2 ਅਪ੍ਰੈਲ (ਪਰਮਜੀਤ ਸਿੰਘ) ਅੱਜ ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ, ਸੰਜੀਵ ਮੱਲ੍ਹਣ ਦੀ ਪ੍ਰਧਾਨਗੀ ਹੇਠ, ਸਵਰਗੀ ਬਲਜੀਤ ਸੈਣੀ ਦੀ ਯਾਦ ਵਿੱਚ, ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਬਾਗਵਾਲੀ ਮਾਤਾ ਮੰਦਿਰ ਸੁਜਾਨਪੁਰ ਵਿੱਚ ਇੱਕ ਫ੍ਰੀ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਨਰਿੰਦਰ ਸ਼ਰਮਾ, ਵਰਿੰਦਰ, ਰਿਤਿਕਾ ਸੈਮ, ਅਤੇ ਪਵਨ ਨੇ 200 ਮਰੀਜ਼ਾਂ ਦਾ ਫ੍ਰੀ ਚੈੱਕਅੱਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੰਡੀ ਗਈ। ਇਸ ਮੌਕੇ ਤੇ ਬਾਗਵਾਲੀ ਮਾਤਾ ਦੇ ਮੁਖੀ ਠਾਕੁਰ ਬਲਬੀਰ ਸਿੰਘ ਪ੍ਰਧਾਨ ਨੇ ਕਿਹਾ ਕਿ ਗੌਰੀ ਸ਼ੰਕਰ ਸੇਵਾ ਸਮਿਤੀ ਹਰ ਨਵਰਾਤਰੀ ਦੇ ਮੌਕੇ ਤੇ ਮੰਦਿਰ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ। ਮੈਂ ਸੰਜੀਵ ਮੱਲ੍ਹਣ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ। ਇਸ ਮੌਕੇ ਤੇ ਪਿੰਡ ਦੇ ਮੁਖੀ ਸੁਰਜੀਤ ਸੈਣੀ ਨੇ ਕਿਹਾ ਕਿ ਅੱਜ ਕੱਲ ਲੋਕਾਂ ਕੋਲੋਂ ਕਿਸੇ ਵਾਸਤੇ ਕੰਮ ਲਈ ਸਮਾਂ ਨਹੀਂ, ਮਗਰ ਗੌਰੀ ਸ਼ੰਕਰ ਸੇਵਾ ਸਮਿਤੀ ਦੀ ਟੀਮ ਦਿਨ ਰਾਤ ਲੋਕਾਂ ਦੀ ਲਗਾਤਾਰ ਸੇਵਾ ਕਰਦੀ ਆ ਰਹੀ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ ਜਿਹੜਾ ਕਿ ਸੰਜੀਵ ਮੱਲ੍ਹਣ ਦੀ ਅਗਵਾਈ ਹੇਠ ਹੋ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਤੇ ਸਾਜਨ, ਦੇਵਕੀਨੰਦਨ, ਕੁਲਦੀਪ ਅਤੇ ਸੁਭਾਸ਼ ਮਾਸਟਰ ਆਦਿ ਮੌਜੂਦ ਸਨ।
Related Posts
ਅਦਬ ਲੋਕ ਮਾਨਸਾ ਵੱਲੋਂ ਉਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂ-ਬਰੂ ਸਮਾਗਮ, ਸੰਸਥਾ ਦੀਆਂ ਗਤੀਵਿਧੀਆਂ ਵਿੱਚ ਤੇਜੀ ਦਾ ਐਲਾਨ
ਮਾਨਸਾ(ਡਾ,ਸੰਦੀਪ ਘੰਡ)ਸਾਹਿਤਕ ਸਰਗਰਮੀਆਂ ਵਿੱਚ ਮਾਨਸਾ ਜਿਲੇ ਦੀ ਮੋਢੀ ਸੰਸਥਾ ਅਦਬ ਲੋਕ ਮਾਨਸਾ ਵੱਲੋਂ ਸਾਹਿਤਕ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਉਘੇ…
ਮਾਨਸਾ(ਡਾ,ਸੰਦੀਪ ਘੰਡ)ਸਾਹਿਤਕ ਸਰਗਰਮੀਆਂ ਵਿੱਚ ਮਾਨਸਾ ਜਿਲੇ ਦੀ ਮੋਢੀ ਸੰਸਥਾ ਅਦਬ ਲੋਕ ਮਾਨਸਾ ਵੱਲੋਂ ਸਾਹਿਤਕ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਉਘੇ…
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਧਮਾਕੇਦਾਰ ਆਗਾਜ਼, ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਉਦਘਾਟਨ
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਲਈ 75 ਲੱਖ ਰੁਪਏ ਦਾ ਬਜਟ ਰੱਖਿਆ, ਖੇਡਾਂ ਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਸਰਕਾਰ ਦੀ…
ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਲਈ 75 ਲੱਖ ਰੁਪਏ ਦਾ ਬਜਟ ਰੱਖਿਆ, ਖੇਡਾਂ ਦੀ ਸ਼ਾਨ ਨੂੰ ਮੁੜ ਬਹਾਲ ਕਰਨਾ ਸਰਕਾਰ ਦੀ…
ਡੀ.ਸੀ ਨੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਰੀਖਣ ਕੀਤਾ
ਵਿਭਾਗਾਂ ਨੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਕਿ ਹਵਾਈ ਅੱਡੇ ਦਾ ਕੰਮ ਪੂਰਾ ਹੋ ਗਿਆ ਹੈ ਡੀ.ਸੀ ਨੇ ਕਿਹਾ ਕਿ…
ਵਿਭਾਗਾਂ ਨੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਕਿ ਹਵਾਈ ਅੱਡੇ ਦਾ ਕੰਮ ਪੂਰਾ ਹੋ ਗਿਆ ਹੈ ਡੀ.ਸੀ ਨੇ ਕਿਹਾ ਕਿ…