ਅਮ੍ਰਿਤਸਰ /ਪਿੰਡ ਭੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆਪਤਾ ਲੱਗਣ ਤੇ ਡੇਰੇ ਚ ਰਹਿਣ ਵਾਲੇ ਜਸਪਾਲ ਸਿੰਘ ਵੱਲੋਂ ਰੌਲਾ ਪਾ ਦਿੱਤਾ ਜਿਸ ਤੋਂ ਘਬਰਾਏ ਲੁਟੇਰਿਆਂ ਵੱਲੋ ਗੋਲੀ ਚਲਾ ਦਿੱਤੀ , ਜਿਸ ਨਾਲ ਡੇਰੇ ਤੇ ਰਹਿਣ ਵਾਲਾ ਜਸਪਾਲ ਸਿੰਘ ਜਖਮੀ ਹੋ ਗਿਆ,ਆਪਣੇ ਬਚਾਉ ਵਾਸਤੇ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਣ ਦੀ ਦੀ ਗੱਲ ਕਹੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਡੇਰੇ ਤੇ ਮੈਂ ਅਤੇ ਮੇਰਾ ਭਰਾ ਜਸਪਾਲ ਸਿੰਘ ਰਹਿੰਦੇ ਹਾਂ ਰਾਤ 1 ਵਜੇ ਦੇ ਕਰੀਬ 8/10 ਅਣਪਛਾਤੇ ਲੁਟੇਰਿਆਂ ਵੱਲੋਂ ਸਾਡੇ ਘਰ ਦੇ ਸਟੋਰ ਦੀ ਕੰਧ ਨੂੰ ਸੰਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਲੁਟੇਰਿਆਂ ਵੱਲੋਂ ਡੇਰੇ ਦੀ ਲਾਈਟ ਵੀ ਬੰਦ ਕਰ ਦਿੱਤੀ ਜਦੋ ਅਸੀਂ ਦੋਵੇਂ ਭਰਾਵਾਂ ਵੱਲੋਂ ਬਾਹਰਲਾ ਗੇਟ ਖੋਲ ਕੇ ਵੇਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਲੁਟੇਰਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਸ ਦਾ ਭਰਾ ਜਸਪਾਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮੈਂ ਆਪਣੇ ਬਚਾਅ ਲਈ ਆਪਣੀ ਲਾਇਸੈਂਸੀ ਰਾਇਫਲ ਨਾਲ ਫਾਇਰ ਕੀਤੇ ਜਿਸ ਨਾਲ ਇੱਕ ਲੁਟੇਰਾ ਜਖਮੀ ਹੋ ਗਿਆ ਉਹਨਾਂ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਡੀਐਸਪੀ ਰਾਜਾਸਾਂਸੀ ਸ੍ਰੀ ਧਰਮਿੰਦਰ ਕਲਿਆਣ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਘਟਨਾ ਬਾਰੇ ਮੌਕੇ ਤੇ ਪੁਹੰਚੇ ਡੀਐਸਪੀ ਧਰਮਿੰਦਰ ਕਲਿਆਣ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਇੱਥੇ ਭੀਲੋਵਾਲ ਪਿੰਡ ਵਿਖੇ ਇੱਕ ਡੇਰੇ ਤੇ ਘਰ ਵਿੱਚ ਲੁਟੇਰੇ ਦਾਖਲ ਹੋਏ ਹਨ ਜਿਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜਿਸਦੇ ਚਲਦੇ ਘਰ ਵਾਲਿਆਂ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ।