ਡਿਪਰਟਮੈਂਟਲ ਸਟੋਰ ਚ ਹੋਈ ਲੁੱਟ ਦਾ ਪੁਲਿਸ ਨੇ 12 ਘੰਟੇ ਦੇ ਅੰਦਰ ਹੀ ਕੀਤਾ ਹੱਲ,3 ਮੁਲਜ਼ਮ ਕਾਬੂ,ਵਡੀ ਮਾਤਰਾ ਚ ਸਮਾਨ ਬ੍ਰਾਮਦ

ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,,ਕਿਚੱਲੂ ਨਗਰ ਇਲਾਕੇ ਚ ਹੋਈ ਡਿਪਰਟਮੈਂਟਲ ਸਟੋਰ ਚ ਲੁੱਟ ਦੇ ਮਾਮਲੇ ਨੂੰ ਥਾਣਾ ਪੀ,ਏ,ਯੂ,ਦੀ ਪੁਲਿਸ ਵੱਲੋਂ 12 ਘੰਟੇ ਦੇ ਅੰਦਰ ਸੁਲਝਾਉਦੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ ਇੱਕ ਸਵਿਫਟ ਕਾਰ 4 ਮੋਟਰਸਾਈਕਲ,4 ਮੋਬਾਈਲ ਫੋਨ ਅਤੇ ਕਈ ਤੇਜ ਧਾਰ ਹਥਿਆਰ ਬ੍ਰਾਮਦ ਕਰਦੇ ਹੋਏ ਸਫਲਤਾ ਹਾਸਿਲ ਕੀਤੀ ਗਈ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਜਗਜੀਤ ਸਿੰਘ ਉਰਫ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਚਾਹੜਾ ,ਬਬਲੂ ਪੁੱਤਰ ਅਮਰਜੀਤ ਸਿੰਘ ਵਾਸੀ ਰਜੋਵਾਲ,ਸਮੀਰ ਪੁੱਤਰ ਫੱਗੂ ਲਾਲ ਵਾਸੀ ਚਾਹੜ੍ਹਾ,ਵੱਜੋ ਹੋਈ ਜਿੰਨਾ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ,


ਜਾਣਕਾਰੀ ਦੇਦਿਆ ਡੀ, ਸੀ,ਪੀ,ਹੈਡ ਕੁਆਰਟਰ ਸਨੇਹਦੀਪ ਸ਼ਰਮਾ ਅਤੇ ਏ ਡੀ, ਸੀ,ਪੀ,ਕਮਲਪ੍ਰੀਤ ਸਿੰਘ ਚਾਹਲ ਨੇ ਦਸਿਆ ਕਿ ਬੁਧਵਾਰ ਦੀ ਰਾਤ ਨੂੰ ਕੁੱਝ ਗੁੰਡਿਆਂ ਵੱਲੋਂ ਕਿਚੱਲੂ ਨਗਰ ਦੇ ਇੱਕ ਡਿਪਰਟਮੈਂਟਲ ਸਟੋਰ ਤੇ ਤੇਜ਼ਧਾਰ ਹਥਿਆਰਾਂ ਦੇ ਜੋਰ ਤੇ ਉੱਥੇ ਬੈਠੇ ਸਟੋਰ ਦੇ ਮਾਲਿਕ ਪਤੀ ਪਤਨੀ ਨੂੰ ਡਰਾ ਧਮਕਾ ਕੇ ਦਸ ਹਜਾਰ ਢੀ ਨਗਦੀ ਸਮੇਤ ਦੋ ਮੋਬਾਇਲ ਫ਼ੋਨ ਲੁੱਟ ਲੈਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ ।
ਡਿਪਰਟਮੈਂਟਲ ਸਟੋਰ ਦੇ ਮਾਲਿਕ ਵਿਨੀਤ ਅਨੇਜਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਹਰਕਤ ਚ ਆਈ ਪੁਲਿਸ ਵੱਲੋਂ ਇਲਾਕੇ ਚ ਲੱਗੇ ਸੀ,ਸੀ,ਟੀ,,ਵੀ,ਕੈਮਰਿਆਂ ਦੀ ਫੁਟੇਜ ਹਾਸਿਲ ਕਰਨ ਤੋਂ ਬਾਅਦ ਥਾਣਾ ਪੀ,ਏ,ਯੂ ਦੇ ਇੰਚਾਰਜ ਹਰਸ਼ਵੀਰ ਸਿੰਘ ਦੀ ਰਹਿਨੁਮਾਈ ਚ ਛਾਪੇਮਾਰੀ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ ਪੁਲਸ ਨੂੰ ਦੋਸ਼ੀਆਂ ਦੇ ਕਬਜੇ ਚੋ ਇੱਕ ਸਵਿਫਟ ਕਾਰ,4 ਮੋਟਰਸਾਈਕਲ,4 ਮੋਬਾਈਲ ਅਤੇ ਵੱਡੀ ਮਾਤਰਾ ਚ ਤੇਜ਼ਧਾਰ ਹਥਿਆਰ ਬ੍ਰਾਮਦ ਹੋਏ ਪੁਲਸ ਵੱਲੋਂ ਮੁਲਜਮਾਂ ਪਾਸੋਂ ਹੋਰ ਪੁਛਪੜਤਾਲ ਕੀਤੀ ਜਾ ਰਹੀ ਹੈ ਜਿਸ ਬਾਰੇ ਆਉਣ ਵਾਲੇ ਦਿਨਾਂ ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *