ਚੰਡੀਗੜ੍ਹ,,ਬਿਊਰੋ,,ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਪਣੇ ਇੱਕ ਅਹਿਮ ਫੈਸਲੇ ਵਿੱਚ ਕਿਸੇ ਕੁਆਰੇ ਨੋਜਵਾਨ ਦੀ ਹਾਦਸੇ ਵਿੱਚ ਹੋਣ ਵਾਲੀ ਮੌਤ ਵਾਸਤੇ ਮਿਲਣ ਵਾਲੇ ਕਿਸੇ ਵੀ ਤਰਾਂ ਦੇ ਮੁਆਵਜੇ ਤੋਂ ਵਾਂਝੇ ਰੱਖਣ ਨੂੰ ਗੈਰ ਵਾਜਿਬ ਦੱਸਦੇ ਕਿਹਾ ਕਿ ਬੇ ਸ਼ੱਕ ਮਿਲਣ ਵਾਲਾ ਮੁਆਵਜ਼ਾ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕੱਦਾ ਪਰ ਮੁਆਵਜੇ ਦੇ ਨਾ ਮਿਲਣਾ ਗੈਰ ਵਾਜਿਬ ਹੈ।
ਅਦਾਲਤ ਦਾ ਕਹਿਣਾ ਸੀ ਕਿ ਕਿਸੇ ਵੀ ਮਾਤਾ ਪਿਤਾ ਵਾਸਤੇ ਉਹਨਾਂ ਦੇ ਬੇਟੇ ਦੀ ਅਚਾਨਕ ਹੋਏ ਹਾਦਸੇ ਵਿੱਚ ਮੌਤ ਹੋਣਾ ਬਹੁਤ ਹੀ ਦੁਖਦਾਈ ਪਲ ਹੁੰਦਾ ਹੈ ਅਤੇ ਉਹ ਆਪਣੇ ਬੇਟੇ ਦੀ ਮੌਤ ਹੋਣ ਤੋਂ ਬਾਅਦ ਸੱਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ ਕੋਈ ਵੀ ਮੁਆਵਜ਼ਾ ਉਹਨਾਂ ਦੇ ਹੋਏ ਨੁਕਸਾਨ ਨੂੰ ਪੂਰਾ ਨਹੀਂ ਕਰ ਸਕੱਦਾ ਲੇਕਿਨ ਇਹ ਆਖ ਦੇਣਾ ਕਿ ਪਿਤਾ ਆਪਣੇ ਪੁੱਤਰ ਉੱਪਰ ਨਿਰਭਰ ਨਹੀਂ ਸੀ ਇਸ ਵਾਸਤੇ ਪਿਤਾ ਨੂੰ ਮੁਆਵਜ਼ਾ ਨਹੀਂ ਮਿਲੇਗਾ ਗੈਰ ਵਾਜਿਬ ਹੈ ,ਇੱਕ ਪਿਤਾ ਦੀ ਅਨੁਮਾਣਿਤ ਇਨਕਮ ਸਰੋਤ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਜੋ ਮੰਨਣ ਯੋਗ ਨਹੀਂ ਹੈ ਕਿਸੇ ਵੀ ਤਰਾਂ ਦੀ ਹੋਈ ਵਾਹਨ ਦੁਰਘਟਨਾ ਨਾਲ ਜੁੜੇ ਹੋਏ ਮਾਮਲਿਆਂ ਚ ਅਨੁਮਾਨ ਲਗਾਉਣਾ ਜਰੂਰੀ ਹੁੰਦਾ ਹੈ,
ਅਦਾਲਤ ਦਾ ਕਹਿਣਾ ਸੀ ਕਿ ਅਜਿਹੇ ਪਰਿਵਾਰ ਦੇ ਪਿਛੋਕੜ ,ਮਰਨ ਵਾਲੇ ਨੌਜਵਾਨ ਦੀ ਸਿਖਿਆ, ਕਾਰੋਬਾਰ ਤੋਂ ਇਲਾਵਾ ਹੋਰ ਸਾਧਨਾ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ,
ਜਸਟਿਸ ਵਿਕਰਮ ਅੱਗਰਵਾਲ ਵੱਲੋਂ ਦੋ ਪਟੀਸ਼ਨਾਂ ਦੇ ਸਬੰਧ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਸਨ ਜਿੰਨਾ ਵਿੱਚੋ ਇੱਕ ਪਟੀਸ਼ਨ ਜੋਰਾ ਸਿੰਘ ਵੱਲੋਂ ਆਪਣੇ 21 ਸਾਲਾ ਲੜੱਕੇ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਦੇ ਸਬੰਧ ਵਿੱਚ ਮਿਲੇ ਮੁਆਵਜੇ 2,6 ਲੱਖ ਨੂੰ ਵਧਾਉਣ ਵਾਸਤੇ ਦਾਇਰ ਕੀਤੀ ਗਈ ਸੀ।
ਕੁਆਰੇ ਨੌਜਵਾਨ ਦੀ ਦਰੁਘਟਨਾਤਮਕ ਮੌਤ ‘ਤੇ ਮੁਆਵਜੇ ਤੋਂ ਵਾਂਝੇ ਰੱਖਣਾ ਗਲਤ: ਹਾਈ ਕੋਰਟ
