ਕਾਰ ਨੇ ਮਾਰੀ ਜਬਰਦਸਤ ਟੱਕਰ,ਮੋਟਰਸਾਈਕਲ ਸਟਾਰਟ ਕਰ ਰਹੇ ਯੁਵਕ ਦੀ ਪੁੱਲ ਤੋਂ ਹੇਠਾਂ ਡਿੱਗਣ ਨਾਲ ਹੋਈ ਮੌਤ,

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਇੱਕ ਤੇਜ ਰਫਤਾਰ ਕਾਰ ਚਾਲਕ ਵੱਲੋਂ ਲਾਪਰਵਾਹੀ ਨਾਲ ਕਾਰ ਚਲਾਉਂਦੇ ਇੱਕ 22 ਸਾਲਾ ਯੁਵਕ ਨੂੰ ਉਸ ਸਮੇ ਜਬਰਦਸਤ ਟੱਕਰ ਮਾਰ ਦਿੱਤੀ ਜਦੋ ਉਹ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਟੱਕਰ ਇੰਨੀ ਜਬਰਦਸਤ ਸੀ ਕਿ ਯੁਵਕ ਉਛੱਲ ਕੇ ਪੁੱਲ ਤੋਂ ਹੇਠਾਂ ਜਾ ਡਿੱਗਾ ਜਿਸ ਨਾਲ ਉਹ ਗੰਬੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਹਸਪਤਾਲ ਪੁੱਜਣ ਤੇ ਡਾਕਟਰਾਂ ਵੱਲੋਂ ਉਸ ਨੂੰ ਮਿਰਤਕ ਐਲਾਨ ਦਿੱਤਾ ਗਿਆ ਯੁਵਕ ਦੀ ਪਹਿਚਾਣ ਅਕਾਸ਼ ਮਲਹੋਤਰਾ (22) ਸਾਲ ਵੱਜੋ ਹੋਈ ਜੋ ਕਿ ਸਵੀਗੀ ਕੰਪਨੀ ਚ ਕੰਮ ਕਰਦਾ ਸੀ।


ਪੁਲਿਸ ਨੂੰ ਜਾਣਕਾਰੀ ਦੇਦਿਆ ਜੰਨਤਾ ਨਗਰ ਦਸ਼ਮੇਸ਼ ਨਗਰ ਗਲੀ ਨੰਬਰ 7 ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਪਤੇ ਦਾ ਰਹਿਣ ਵਾਲਾ ਹੈ ਉਸ ਦਾ ਜੀਜਾ ਸਵੀਗੀ ਕੰਪਨੀ ਚ ਕੰਮ ਕਰਦਾ ਸੀ ਮਿਤੀ 07-02-2025 ਦੀ ਰਾਤ ਸਮੇ ਆਪਣੇ ਇੱਕ ਸਾਥੀ ਹਰਵਿੰਦਰ ਸਿੰਘ ਨਾਲ ਸਵੀਗੀ ਕੰਪਨੀ ਦੀ ਡੀਲਵਰੀ ਦੇਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਸੀ ਜਦੋਂ ਉਹ ਬਸਤੀ ਜੋਧੇਵਾਲ ਵਾਲੇ ਪੁੱਲ ਉੱਪਰ ਪੁਹੰਚੇ ਤਾਂ ਉਸ ਦਾ ਮੋਟਰਸਾਈਕਲ ਬੰਦ ਹੋ ਗਿਆ ਸੀ ਜਦੋਂ ਉਸ ਦੇ ਜੀਜੇ ਵੱਲੋ ਆਪਣਾ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇੱਕ ਤੇਜ ਰਫਤਾਰ ਕਾਰ ਨੰਬਰੀ ਪੀ,ਬੀ,-10-ਜੇ ਬੀ-2069 ਦੇ ਚਲਾਕ ਵੱਲੋਂ ਲਾਪਰਵਾਹੀ ਨਾਲ ਕਾਰ ਚਲਾਉਂਦੇ ਕਾਰ ਦੀ ਟੱਕਰ ਉਸ ਦੇ ਜੀਜੇ ਨੂੰ ਮਾਰ ਦਿੱਤੀ ਟੱਕਰ ਇਤਨੀ ਜਬਰਦਸਤ ਸੀ ਕਿ ਉਸ ਦਾ ਜੀਜਾ ਉੱਛਲਦੇ ਹੋਏ ਪੁੱਲ ਤੋਂ ਹੇਠਾਂ ਜਾ ਡਿੱਗਾ ਜਦੋ ਉਹ ਜ ਗੰਬੀਰ ਹਾਲਤ ਚ ਜਖਮੀ ਅਕਾਸ਼ ਮਲਹੋਤਰਾ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿੱਚ ਲੈ ਜੇ ਗਏ ਤਾਂ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਿਕ ਐਲਾਨ ਦਿੱਤਾ ਗਿਆ,ਪੁਲਿਸ ਵੱਲੋਂ ਅਕਾਸ਼ ਮਲਹੋਤਰਾ ਦੀ ਮ੍ਰਿਤਿਕ ਦੇਹ ਨੂੰ ਆਪਣੇ ਕਬਜੇ ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਜਿੱਥੇ ਉਸ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤਾ ਜਾਏਗਾ ,ਪੁਲਿਸ ਵੱਲੋਂ ਕਾਰ ਦੇ ਨੰਬਰ ਦੇ ਅਧਾਰ ਤੇ ਗੁਰੂ ਅਰਜਨ ਦੇਵ ਨਗਰ ਜਗੀਰਪੁਰ ਦੇ ਰਹਿਣ ਵਾਲੇ ਸੁਨੀਲ ਕੁਮਾਰ ਪੁੱਤਰ ਭਗਤ ਸਿੰਘ ਖਿਲਾਫ ਮੁਕੱਦਮਾ ਨੰਬਰ 21 ਭ,ਦ,ਸ,106/281/324(4) ਬੀ,ਐਨ, ਐਸ ਦੇ ਤਹਿਤ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ,
ਜਾਚ ਅਧਿਕਾਰੀ ਸ,ਬ,ਅਮਰੀਕ ਚੰਦ ਦਾ ਕਹਿਣਾ ਹੈ ਕਿ ਕਾਰ ਚਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।

Leave a Reply

Your email address will not be published. Required fields are marked *