ਧਾਰਮਿਕ ਸਥਾਨ ਤੇ ਹੋਈ ਅਪਮਾਨਕਾਰੀ ਹਰਕਤ; ਐਸ.ਐਚ.ਓ. ਖਿਲਾਫ ਸਮਰਾਲਾ ‘ਚ ਰੋਸ ਧਰਨਾ
ਸਮਰਾਲਾ,,,,ਕ੍ਰਿਸ਼ਨ ਲਾਲ ਚਾਨਣਾ ,,,ਪਿੰਡ ਬਘੌਰ ਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਨਵਰ ਦਾ ਮਾਸ ਅਤੇ ਹੋਰ ਇਤਰਾਜਯੋਗ ਸਮਾਨ ਧਾਰਮਿਕ ਸਥਾਨ ਤੇ ਰੱਖਣ ਅਤੇ ਪਿੰਡ ਦੇ ਬੋਹੜ ਦਰਖਤ ਵਿੱਚ ਗਊ ਦਾ ਸਿਰ ਰੱਖਣ ਕਾਰਨ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪਿੰਡ ਦੇ ਸਾਬਕਾ ਪੰਚ ਨੇ ਇਲਜਾਮ ਲਗਾਇਆ ਹੈ ਕਿ ਪਿੰਡ ਦੇ ਸ਼ਰਾਰਤੀ ਅਨਸਰ ਵੱਲੋਂ ਗਊ ਦਾ ਸਿਰ ਵੱਡ ਉਸ ਨੂੰ ਪਿੰਡ ਦੇ ਬੋਰਡ ਵਿੱਚ ਰੱਖ ਦਿੱਤਾ ਅਤੇ ਉਸਦੇ ਨਾਲ ਹੋਰ ਇਤਰਾਜ਼ਯੋਗ ਸਮਾਨ ਵੀ ਰੱਖ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਪਿੰਡ ਦੇ ਸ਼ਹੀਦਾਂ ਵਾਲੀ ਧਾਰਮਿਕ ਜਗ੍ਹਾ ਤੇ ਇੱਕ ਲਿਫਾਫੇ ਵਿੱਚ ਸ਼ਰਾਰਤੀ ਅਨਸਰ ਵੱਲੋਂ ਮਾਸ ਤੇ ਹੋਰ ਇਤਰਾਜਯੋਗ ਸਮਾਨ ਰੱਖ ਦਿੱਤਾ ਜਿਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਇਹ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਿਆ। ਮਾਮਲਾ ਉਦੋਂ ਭੱਖ ਗਿਆ ਜਦੋਂ ਸ਼ਿਵ ਸੇਨਾ ਦੇ ਯੂਥ ਪੰਜਾਬ ਪ੍ਰਧਾਨ ਸਮੇਤ ਟੀਮ, ਸੰਬੰਧਤ ਪਿੰਡ ਦੇ ਸਾਬਕਾ ਪੰਚ ਅਤੇ ਨਿਹੰਗ ਸਿੰਘ ਪੁਲਿਸ ਸਟੇਸ਼ਨ ਸਮਰਾਲਾ ਪੁਲਿਸ ਦੇ ਐਸਐਚ ਓ ਕੋਲ ਇਨਸਾਫ ਦੀ ਮੰਗ ਲਈ ਪੁੱਜੇ।
ਇਨਸਾਫ ਦੀ ਮੰਗ ਕਰਨ ਪੁੱਜੇ ਵੱਖ ਵੱਖ ਨੇਤਾਵਾਂ ਨੇ ਕਿਹਾ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਤੇ ਪਰਚਾ ਦਰਜ ਕੀਤਾ ਗਿਆ ਹੈ , ਜਿਸ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ ਅਤੇ ਮੁਕਦਮੇ ਵਿੱਚ ਪਿੰਡ ਦੇ ਸ਼ਰਾਰਤੀ ਵਿਅਕਤੀ ਦਾ ਨਾਮ ਪਾਇਆ ਜਾਵੇ ਅਤੇ ਉਸਨੂੰ ਗਿਰਫਤਾਰ ਕੀਤਾ ਜਾਵੇ। ਪੁਲਿਸ ਸਟੇਸ਼ਨ ਵਿੱਚ ਜਦੋਂ ਗੱਲਬਾਤ ਦੌਰਾਨ ਕੋਈ ਸਿੱਟਾ ਨਿਕਲਦਾ ਨਹੀਂ ਦਿਖਿਆ ਤਾਂ ਸ਼ਿਵ ਸੇਨਾ ਦੇ ਯੂਥ ਪ੍ਰਧਾਨ ਸਮੇਤ ਟੀਮ, ਨਿਹੰਗ ਸਿੰਘਾਂ, ਪਿੰਡ ਬਘੌਰ ਸਾਬਕਾ ਪੰਚ, ਆਪ ਪਾਰਟੀ ਦੇ ਸਰਪੰਚ ਪਿੰਡ ਸਿਹਾਲਾ ਵੱਲੋਂ ਤੇਜ਼ ਬਾਰਿਸ਼ ਦੇ ਵਿੱਚ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਾ ਸੜਕ ਜਾਮ ਕਰ ਦਿੱਤੀ ਗਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਦਾ ਮਾਮਲਾ ਹੈ ਇਹ ਅਤੇ ਪੁਲਿਸ ਕੋਈ ਸਖਤ ਕਦਮ ਨਹੀਂ ਚੁੱਕ ਰਹੀ ਜਿਸ ਕਾਰਨ ਅਸੀਂ ਇਹ ਧਰਨਾ ਲਗਾਇਆ ਹੈ।
