ਸਾਵਧਾਨ! ਰਾਤ ਨੂੰ ਗਲਤ ਸਮੇਂ ‘ਤੇ ਖਾਧਾ ਖਾਣਾ ਬਣ ਸਕਦਾ ਹੈ ‘ਜ਼ਹਿਰ’, ਜਾਣੋ ਖਾਣਾ ਖਾਣ ਦਾ ਸਹੀ ਸਮਾਂ

ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਸਾਡਾ ਖਾਣ-ਪੀਣ ਦਾ ਸਮਾਂ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ। ਅਕਸਰ ਲੋਕ ਕੰਮ ਤੋਂ ਦੇਰ ਨਾਲ ਆਉਂਦੇ ਹਨ ਅਤੇ ਸੌਣ ਤੋਂ ਤੁਰੰਤ ਪਹਿਲਾਂ ਭਾਰੀ ਖਾਣਾ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੇ ਸਰੀਰ ਲਈ ਕਿੰਨੀ ਘਾਤਕ ਹੋ ਸਕਦੀ ਹੈ? ਸਿਹਤ ਮਾਹਰਾਂ ਅਨੁਸਾਰ, ਦੇਰ ਰਾਤ ਖਾਧਾ ਗਿਆ ਭੋਜਨ ਸਰੀਰ ‘ਚ ਹੌਲੀ-ਹੌਲੀ ਜ਼ਹਿਰ ਪੈਦਾ ਕਰਦਾ ਹੈ।

ਦੇਰ ਰਾਤ ਖਾਣਾ ਖਾਣ ਦੇ ਨੁਕਸਾਨ :-

ਮੋਟਾਪਾ 
– ਰਾਤ ਨੂੰ ਖਾਣਾ ਖਾ ਕੇ ਤੁਰੰਤ ਸੌਣ ਨਾਲ ਕੈਲੋਰੀਜ਼ ਬਰਨ ਨਹੀਂ ਹੁੰਦੀਆਂ, ਜਿਸ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਵਧਦੀ ਹੈ।

ਪਾਚਨ ‘ਚ ਗੜਬੜ
– ਦੇਰ ਰਾਤ ਖਾਣ ਨਾਲ ਐਸਿਡਿਟੀ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।

ਨੀਂਦ ਦੀ ਕਮੀ
– ਭਾਰੀ ਖਾਣਾ ਪਚਾਉਣ ਲਈ ਸਰੀਰ ਨੂੰ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਗੂੜ੍ਹੀ ਨੀਂਦ ਨਹੀਂ ਆਉਂਦੀ।

ਦਿਲ ਦੀਆਂ ਬਿਮਾਰੀਆਂ
– ਇਹ ਆਦਤ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ।

ਸਹੀ ਤਰੀਕਾ ਕੀ ਹੈ? 

ਮਾਹਰਾਂ ਮੁਤਾਬਕ, ਰਾਤ ਦਾ ਖਾਣਾ ਸੂਰਜ ਡੁੱਬਣ ਦੇ ਆਸ-ਪਾਸ ਜਾਂ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਖਾ ਲੈਣਾ ਚਾਹੀਦਾ ਹੈ। ਇਸ ਨਾਲ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ ਨੂੰ ਪੂਰੀ ਊਰਜਾ ਮਿਲਦੀ ਹੈ।

Leave a Reply

Your email address will not be published. Required fields are marked *