ਪਟਿਆਲਾ ‘ਚ ਨਸ਼ੇ ਦੀ ਹਾਲਤ ‘ਚ ਮੁੰਡੇ-ਕੁੜੀਆਂ ਦੀ ਲੜਾਈ, ਪੁਲਸ ਨੇ ਹਿਰਾਸਤ ‘ਚ ਲਏ

ਪਟਿਆਲਾ ‘ਚ ਨਸ਼ੇ ਦੀ ਹਾਲਤ ਵਿਚ ਮੁੰਡਿਆਂ ਤੇ ਕੁੜੀਆਂ ਵਿਚਕਾਰ ਹੋਏ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁਝ ਮੁੰਡਿਆਂ ਦੇ ਹੱਥਾਂ ਵਿੱਚ ਕਿਰਪਾਨਾਂ ਅਤੇ ਟਕੂਏ ਵੀ ਨਜ਼ਰ ਆਏ, ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਘਟਨਾ ਦੀ ਵੀਡੀਓ ਮੌਕੇ ‘ਤੇ ਹੀ ਬਣ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਐਸਐਚਓ ਲਾਹੌਰੀ ਗੇਟ ਦੇ ਮੁਤਾਬਕ ਇਹ ਸਾਰੇ ਨੌਜਵਾਨ ਨਾਭਾ ਦੇ ਰਹਿਣ ਵਾਲੇ ਹਨ। ਪੁਲਸ ਨੇ ਕਾਰਵਾਈ ਕਰਦਿਆਂ ਦੋ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਤਿੰਨ ਹੋਰਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ। ਪੁਲਸ ਮੁਤਾਬਕ ਇਹ ਨੌਜਵਾਨ ਪਹਿਲਾਂ ਮੰਦਰ’ਚ ਮੱਥਾ ਟੇਕਣ ਆਏ ਸਨ, ਜਿਸ ਤੋਂ ਬਾਅਦ ਇਹ ਪਰੌਂਠਾ ਮਾਰਕੀਟ ਪਹੁੰਚੇ। ਉੱਥੇ ਨਸ਼ੇ ਦੀ ਹਾਲਤ ਵਿੱਚ ਆਪਸ ਵਿੱਚ ਝਗੜਾ ਹੋ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *