ਗਲਾਡਾ ਵੱਲੋਂ ਜਮੀਨਾਂ ਐਕਵਾਇਰ ਹੋਣ ਦੇ ਵਿਰੋਧ ਚ ਐਸਡੀਐਮ ਸਮਰਾਲਾ ਨੂੰ ਸਮੂਹ ਪਿੰਡ ਵਾਸੀਆਂ ਨੇ ਦਿੱਤਾ ਇਤਰਾਜ ਪੱਤਰ

ਕਿਹਾ ਕਿਸੇ ਦੀ ਕੀਮਤ ਤੇ ਨਹੀਂ ਦਵਾਂਗੇ ਜਮੀਨਾਂ

ਸਮਰਾਲਾ। ਕ੍ਰਿਸ਼ਨ ਲਾਲ ਚਾਨਣਾ ,,,ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਗਲਾਡਾ ਵੱਲੋਂ ਨਵੀਆਂ ਕਲੋਨੀਆਂ ਬਣਾਉਣ ਦੇ ਪਲਾਨ ਵਿੱਚ ਸਮਰਾਲਾ ਦੇ ਨੇੜੇ ਪਿੰਡ ਬਾਲਿਓ ਕੋਲ 250 ਏਕੜ ਜਮੀਨ ਗਲਾਡਾ ਵੱਲੋਂ ਐਕਵਾਇਰ ਹੋਣ ਦਾ ਪਲਾਨ ਬਣਾਇਆ ਗਿਆ ਹੈ ।ਇਸ ਸੰਬੰਧ ਵਿੱਚ ਅੱਜ ਸਮੂਹ ਨਗਰ ਨਿਵਾਸੀ ਪਿੰਡ ਬਾਲਿਓ ਵੱਲੋਂ ਆਪਣੀਆਂ ਜਮੀਨਾਂ ਐਕਵਾਇਰ ਕਰਨ ਦੇ ਵਿਰੋਧ ਵਿੱਚ ਐਸਡੀਐਮ ਸਮਰਾਲਾ ਦਫਤਰ ਵਿਖੇ ਵੱਡਾ ਇਕੱਠ ਕਰ ਪਹੁੰਚੇ ਅਤੇ ਇਤਰਾਜ ਪੱਤਰ ਐਸਡੀਐਮ ਸਮਰਾਲਾ ਨੂੰ ਦਿੱਤਾ ਗਿਆ।
ਇਸ ਮੌਕੇ ਬੀ ਕੇ ਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਨੀਤੀ ਤਹਿਤ ਗਲਾਡਾ ਵੱਲੋਂ ਨਵੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਹਨ ਇਸ ਨਾਲ ਕਿਸਾਨ ਦੀ ਖੇਤੀ ਖਤਮ ਹੋ ਜਾਵੇਗੀ ਕਿਉਂਕਿ ਜੇਕਰ ਜਮੀਨਾਂ ਹੀ ਐਵਾਇਰ ਹੋ ਗਈਆਂ ਤਾਂ ਖੇਤੀ ਕਿਵੇਂ ਹੋਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਅਸੀਂ ਆਪਣੀਆਂ ਜਮੀਨਾਂ ਐਕਵਾਇਰ ਨਹੀਂ ਹੋਣ ਦਵਾਂਗੇ ਭਾਵੇਂ ਸਾਨੂੰ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਉਨਾ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀਆਂ ਜਮੀਨਾਂ ਨਹੀਂ ਦੇਣੀਆਂ ਉਹ ਇਤਰਾਜ਼ ਪੱਤਰ ਸਰਕਾਰ ਕੋਲ ਜਮਾ ਕਰਵਾਉਣ ਅਤੇ ਦੂਸਰੇ ਪਾਸੇ ਸਰਕਾਰ ਜਮੀਨਾਂ ਉੱਪਰ ਬਣਦੀਆਂ ਲਿਮਟਾਂ ਅਤੇ ਰਜਿਸਟਰੀਆਂ ਤੇ ਰੋਕ ਲਗਾ ਰਹੀ ਹੈ ।

 ਇਤਰਾਜ਼ ਪੱਤਰ ਦੇਣ ਸਮੇਂ ਪਿੰਡ ਵਾਸੀਆਂ ਨਾਲ ਮਾਰਕੀਟ ਕਮੇਟੀ ਸਮਰਾਲਾ ਚੇਅਰਮੈਨ ਮੇਜਰ ਸਿੰਘ ਬਾਲਿਓ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਾਸੀਆਂ ਦੇ ਨਾਲ ਹਾਂ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਜਿਨਾਂ ਨੇ ਜਮੀਨਾਂ ਨਹੀਂ ਦੇਣੀਆਂ ਉਹ ਆਪਣੇ ਇਤਰਾਜ ਪੱਤਰ ਪ੍ਰਸ਼ਾਸਨ ਕੋਲ ਜਮਾ ਕਰਵਾ ਸਕਦੇ ਹਨ।

Leave a Reply

Your email address will not be published. Required fields are marked *