ਬੈਂਕ ਮੈਨੇਜਰ ਅਤੇ ਉਸ ਦੇ ਸਾਥੀਆਂ ਤੇ ਮਾਮਲਾ ਦਰਜ
ਕਿਸਾਨ ਕਰਜ ਮਾਫ਼ੀ ਦੀ ਤਰਜ਼ ਤੇ ਵਪਾਰੀ ਕਰਜ ਮੁਆਫੀ ਕਰੇ ਸਰਕਾਰ
ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਬੀਤੇ ਦਿਨ ਇੱਕ ਵਪਾਰੀ ਜੋ ਕਿ ਹੌਜ਼ਰੀ ਦਾ ਕਾਰੋਬਾਰ ਕਰਦਾ ਸੀ ਵੱਲੋਂ ਆਪਣੀ ਪਤਨੀ ਸਮੇਤ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਤਮ ਹਤਿਆ ਕਰ ਲਈ ਗਈ ਆਤਮ ਹਤਿਆ ਕਰਨ ਦੀ ਵਜ੍ਹਾ ਬੈਂਕ ਪਾਸੋਂ ਲਏ ਗਏ ਲੋਨ ਦੀ ਸਿਰਫ ਇੱਕ ਕਿਸ਼ਤ ਦਾ ਬਕਾਇਆ ਹੋਣਾ ਸਾਹਮਣੇ ਆਇਆ ਹੈ ਜਿਸ ਵਾਸਤੇ ਪ੍ਰਾਈਵੇਟ ਬੈਂਕ ਆਈ,ਡੀ,ਐਫ,ਸੀ,ਬੈਂਕ ਦੇ ਮੈਨੇਜਰ ਨਰੇਸ਼ ਕੁਮਾਰ ਵੱਲੋਂ ਮ੍ਰਿਤਿਕ ਵਪਾਰੀ ਨੂੰ ਜ਼ਲੀਲ ਕੀਤਾ ਜਾਂਦਾ ਸੀ ਜਿਸ ਦੀ ਨਮੋਸ਼ੀ ਦੇ ਚੱਲਦੇ ਬਜ਼ੁਰਗ ਕਾਰੋਬਾਰੀ ਵੱਲੋਂ ਆਪਣੀ ਪਤਨੀ ਸਮੇਤ ਆਤਮ ਹਤਿਆ ਕਰਨ ਵਰਗਾ ਕਦਮ ਚੁਕਿਆ ਗਿਆ ਮ੍ਰਿਤਕ ਜੋੜੇ ਦੀ ਪਹਿਚਾਣ ਜਸਬੀਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਕੁਲਦੀਪ ਕੌਰ ਵੱਜੋ ਹੋਈ ,
ਜਸਬੀਰ ਸਿੰਘ ਗਾਂਧੀ ਨਗਰ ਵਿੱਚ ਪੰਚਰਤਨ ਹੌਜ਼ਰੀ ਦੇ ਨਾਮ ਤੇ ਕਾਰੋਬਾਰ ਕਰਦੇ ਸਨ ।
ਮਿੱਲੀ ਜਾਣਕਾਰੀ ਅਨੁਸਾਰ ਮ੍ਰਿਤਿਕ ਜੋੜੇ ਦੇ ਬੇਟੇ ਗਗਨਦੀਪ ਸਿੰਘ ਨੇ ਦਸਿਆ ਕਿ ਉਹਨਾਂ ਦੇ ਪਿਤਾ ਵੱਲੋਂ ਕਾਰੋਬਾਰ ਵਾਸਤੇ ਆਈ,ਡੀ,ਐਫ,ਸੀ,ਬੈਂਕ ਪਾਸੋਂ 2,38 ਕਰੋੜ ਰੁਪਏ ਦਾ ਪ੍ਰਾਪਰਟੀ ਲੈਪਸ ਲੋਨ ਲਿਆ ਹੋਇਆ ਸੀ ਜਿਸ ਦੀ ਹਰ ਕਿਸ਼ਤ ਸਮੇ ਸਿਰ ਬੈਂਕ ਵਿੱਚ ਜਮਾਂ ਕਰਵਾਈ ਜਾ ਰਹੀ ਸੀ ਪਰ ਕਾਰੋਬਾਰ ਦੀ ਮੰਦੀ ਹੋਣ ਕਰਕੇ ਇੱਕ ਕਿਸ਼ਤ ਲੇਟ ਹੋ ਗਈ ਜਿਸ ਦੇ ਬਾਰੇ ਉਹਨਾਂ ਦੇ ਪਿਤਾ ਵੱਲੋਂ ਬੈਂਕ ਮੈਨੇਜਰ ਨਾਲ ਹੋਈ ਗੱਲਬਾਤ ਦੋਰਾਨ ਇੱਕ ਜਾ ਦੋ ਦਿਨ ਵਿੱਚ ਜਮਾਂ ਕਰਵਾ ਦੇਣ ਬਾਰੇ ਕਿਹਾ ਗਿਆ ਸੀ ਹੁਣ ਤੱਕ ਉਹਨਾਂ ਦੇ ਪਿਤਾ ਵੱਲੋਂ ਲਏ ਗਏ ਲੋਨ ਦੀਆਂ 55 ਕਿਸ਼ਤਾਂ ਬੈਂਕ ਚ ਜਮਾਂ ਹੋ ਚੁੱਕੀਆਂ ਹਨ ਪਰ ਇਸ ਮਹੀਨੇ ਦੀ ਕਿਸ਼ਤ ਲੇਟ ਹੋਈ ਸੀ ਜਿਸ ਦੀ ਵਜ੍ਹਾ ਨਾਲ ਬੈਂਕ ਮੈਨੇਜਰ ਨਰੇਸ਼ ਕੁਮਾਰ ਵੱਲੋਂ ਅੱਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਵਜ੍ਹਾ ਨਾਲ ਉਹ ਦੋਵੇਂ ਬਹੁਤ ਪ੍ਰੇਸ਼ਾਨ ਰਹਿਣ ਲੱਗੇ ਸਨ ਬੈਂਕ ਮੈਨੇਜਰ ਅਤੇ ਉਸ ਦੇ ਸਾਥੀਆਂ ਵੱਲੋਂ ਦਿੱਤੀਆਂ ਧਮਕੀਆਂ ਦੀ ਵਜ੍ਹਾ ਨਾਲ ਉਸ ਦੇ ਮਾਤਾ ਪਿਤਾ ਵੱਲੋਂ ਆਤਮ ਹੱਤਿਆ ਵਰਗਾ ਚੁਕਿਆ ਗਿਆ ।
ਗਗਨ ਦੀਪ ਸਿੰਘ ਮੁਤਾਬਿਕ ਬਾਜ਼ਾਰ ਬੰਦ ਹੋਣ ਦੇ ਬਾਵਜੂਦ ਉਹ ਦੋਵੇਂ ਫੈਕਟਰੀ ਅਤੇ ਦੁਕਾਨ ਤੇ ਬੈਠਦੇ ਸਨ ਵੀਰਵਾਰ ਵਾਲੇ ਦਿਨ ਸਵੇਰ ਸਮੇ ਉਹ ਦੁਕਾਨ ਤੇ ਗਏ ਸਨ ਜਿੱਥੇ ਉਹਨਾਂ ਵੱਲੋਂ ਬੈਂਕ ਮੈਨੇਜਰ ਦੀਆਂ ਧਮਕੀਆਂ ਦੀ ਪ੍ਰੇਸ਼ਾਨੀ ਕਾਰਨ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਵਰਗਾ ਕਦਮ ਚੁਕਿਆ ਗਿਆ ਉਹਨਾਂ ਨੂੰ ਹਸਪਤਾਲ ਵਿੱਚ ਵੀ ਲਿਜਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ।
ਪੁਲਿਸ ਵੱਲੋਂ ਮ੍ਰਿਤਿਕ ਦੇ ਲੜਕੇ ਗਗਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਬੈਂਕ ਮੈਨਜਰ ਨਰੇਸ਼ ਕੁਮਾਰ ਸ਼ਰਮਾ ਅਤੇ ਉਸ ਦੇ ਦੋ ਹੋਰ ਸਾਥੀਆਂ ਉੱਪਰ ਮੁਕੱਦਮਾ ਦਰਜ ਕਰਕੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਿਸ ਤਰਾਂ ਕਾਰੋਬਾਰ ਦੀ ਮੰਦੀ ਦੀ ਵਜ੍ਹਾ ਨਾਲ ਅੱਜ ਵਪਾਰੀ ਵਰਗ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰਾਂ ਅਨਾਜ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਦੀ ਹਾਲਤ ਸੁਧਾਰਨ ਵਾਸਤੇ ਸਰਕਾਰਾਂ ਵੱਲੋਂ ਕਿਸਾਨੀ ਕਰਜ ਮੁਆਫ ਕੀਤੇ ਜਾਂਦੇ ਹਨ ਵਾਂਗ ਹੀ ਸਰਕਾਰ ਨੂੰ ਕਰੋੜਾਂ ਅਰਬਾਂ ਰੁਪਏ ਦੇ ਟੈਕਸ ਦੇਣ ਵਾਲੇ ਵਪਾਰੀ ਵਰਗ ਵਾਸਤੇ ਵੀ ਕੋਈ ਵਪਾਰੀ ਕਰਜ ਮੁਆਫੀ ਬਾਰੇ ਵੀ ਸੋਚ ਵਿਚਾਰ ਕਰੇ ਕਿਉਂ ਕਿ ਇੱਕ ਭੁੱਖੇ ਪੇਟ ਨੂੰ ਭਰਨ ਦਾ ਕੰਮ ਕਰਦਾ ਹੈ ਦੂਸਰਾ ਖਾਲੀ ਖਜਾਨੇ ਨੂੰ ਭਰਨ ਦਾ ਕੰਮ