ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ)ਸਾਰਿਆ ਦੀ ਨਿਗਾਹਾਂ ਮਹਾਨਗਰ ਲੁਧਿਆਣਾ ਦੇ ਹਲਕਾ ਪੱਛਮੀ ਦੀ ਸੀਟ ਦੀ ਹੋਈ ਜਿਮਨੀ ਚੋਣ ਤੇ ਟਿਕੀਆਂ ਹੋਈਆਂ ਸਨ ਜਿੱਥੇ ਲੁਧਿਆਣਾ ਦੀ ਹੋਈ ਜਿਮਨੀ ਚੋਣ ਦੀ ਹੌਟ ਸੀਟ ਬਣੀ ਸੀਟ ਪੱਛਮੀ ਦੀ ਗੱਲ ਕਰੀਏ ਤਾਂ ਸਵਰਗੀ ਗੁਰਪ੍ਰੀਤ ਗੋਗੀ ਦੀ ਮੌਤ ਤੋ ਬਾਅਦ ਉਹ ਸੀਟ ਖਾਲੀ ਹੋਈ ਸੀ ਅਤੇ ਉਹ ਉਸੇ ਸਮੇਂ ਤੋਂ ਹੀ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਸੀ ਮਹਾਨਗਰ ਦੀ ਪੱਛਮੀ ਸੀਟ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੱਖ ਵੱਖ ਤਰਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ ਅਤੇ ਮੋਜੂਦਾ ਸਮੇ ਵਿੱਚ ਵੀ ਗਰਮ ਹੀ ਚੱਲ ਰਿਹਾ ਹੈ ਕਿਉਂ ਕਿ ਇਸ ਸੀਟ ਤੋ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਐਮ,ਐਲ,ਏ ਉਮੀਦਵਾਰ ਵੱਜੋ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ ਜਿੰਨਾ ਨੂੰ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਏ ਜਾਣ ਤੋ ਬਾਅਦ ਸਿਆਸੀ ਬਿਆਨ ਬਾਜੀ ਦਾ ਬਜ਼ਾਰ ਗਰਮ ਹੋਣਾ ਸ਼ੁਰੂ ਹੋ ਗਿਆ ਕੁੱਝ ਲੋਕਾ ਵੱਲੋਂ ਤਾਂ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਏ ਜਾਣ ਦੀ ਗੱਲ ਕਹੀ ਗਈ ਕਿਉ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਬੁਰੀ ਹਾਰ ਕਾਰਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਨੂੰ ਆਪਣੀ ਸਿਆਸਤ ਦਾ ਧੁਰਾ ਬਣਾਉਂਦੇ ਸੰਜੀਵ ਅਰੋੜਾ ਦੀ ਜਿੱਤ ਮਗਰੋਂ ਖਾਲੀ ਹੋਣ ਵਾਲੀ ਉਹਨਾਂ ਦੀ ਸੀਟ ਉੱਪਰ ਆਪ ਸੁਪਰੀਮੋ ਅਰਵਿੰਦ ਕੇਜਰੀ ਵਾਲ ਨੂੰ ਪਾਰਲੀਮੈਂਟ ਚ ਭੇਜੇ ਜਾਣ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਤਾਂ ਜੋ ਉਹ ਪਾਰਲੀਮੈਂਟ ਚ ਪੁਹਚ ਬੀਜੇਪੀ ਦਾ ਮੁਕਾਬਲਾ ਕਰ ਸਕਣ ਬੇਸ਼ਕ ਕੋਈ ਵੀ ਜਿਮਨੀ ਚੋਣ ਹੋਵੇ ਸਤਾ ਤੇ ਕਾਬਜ਼ ਪਾਰਟੀ ਵੱਲੋਂ ਹੀ ਜਿੱਤਣ ਦੀ ਉਮੀਦ ਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕ ਤੀਰ ਨਾਲ ਕੀਤੇ ਗਏ ਦੋ ਨਿਸ਼ਾਨੇ ਵੀ ਸਹੀ ਲੱਗਣ ਨਾਲ ਦੂਜੀਆਂ ਸਿਆਸੀ ਪਾਰਟੀਆਂ ਨੂੰ ਆਪਣੀਆਂ ਹੋਈਆਂ ਹਾਰਾਂ ਦੀ ਪੜਚੋਲ ਕਰਨ ਤੇ ਮਜਬੂਰ ਕਰ ਦਿੱਤਾ ਹੈ।
ਇਹਨਾਂ ਜਿਮਨੀ ਚੋਣਾਂ ਦੌਰਾਨ ਇੱਕ ਦੂਸਰੇ ਉੱਪਰ ਸਾਰੀਆਂ ਪਾਰਟੀਆਂ ਵੱਲੋਂ ਦੂਸ਼ਣ ਬਾਜੀ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸ਼ਨ ਉੱਪਰ ਵੀ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ ਗਏ ਜੋ ਅਕਸਰ ਹੀ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਪਰ ਲਗਾਏ ਜਾਂਦੇ ਹਨ,
ਗੱਲ ਕਰੀਏ ਭਾਰਤ ਭੂਸ਼ਨ ਆਸ਼ੂ ਦੀ ਤਾਂ ਵਰੋਧੀ ਪਾਰਟੀਆਂ ਵੱਲੋਂ ਉਹਨਾਂ ਦਾ ਨਾਮ ਲੈ ਕੇ ਵੀ ਉਹਨਾਂ ਉੱਪਰ ਨਿਸ਼ਾਨੇ ਸਾਧੇ ਗਏ ਸਨ ਦੂਸਰੇ ਪਾਸੇ ਮਹਾਨਗਰ ਚ ਹੋ ਰਹੀਆਂ ਕ੍ਰਾਈਮ ਨਾਲ ਸਬੰਧਿਤ ਖਬਰਾਂ ਅਤੇ ਆਮ ਲੋਕਾ ਦੀ ਥਾਣਿਆ ਚ ਹੁੰਦੀ ਖੱਜਲ ਖਰਾਬੀ ਕਾਰਨ ਆਮ ਪਬਲਿਕ ਵਿੱਚ ਸਤਾ ਧਿਰ ਪ੍ਰਤੀ ਨਰਾਜਗੀ ਜਾਹਰ ਕੀਤੀ ਜਾ ਰਹੀ ਸੀ ਪਰ ਬਾਵਜੂਦ ਉਸ ਦੇ ਸੰਜੀਵ ਅਰੋੜਾ ਦੀ ਹੋਈ ਜਿੱਤ ਨੇ ਭਾਰਤ ਭੂਸ਼ਨ ਆਸ਼ੂ ਦੀ ਹਾਰ ਦੇ ਕਾਰਨਾਂ ਦੀਆਂ ਚਰਚਾਵਾਂ ਦਾ ਬਜ਼ਾਰ ਮੁੜ ਤੋਂ ਗਰਮ ਕਰ ਦਿੱਤਾ ਜਿਸ ਨੂੰ ਖੁੱਦ ਭਾਰਤ ਭੂਸ਼ਨ ਆਸ਼ੂ ਵੱਲੋਂ ਮੀਡੀਆ ਚ ਦਿੱਤੇ ਵਿਕਟਰੀ ਵਾਲੇ ਚਿੰਨ ਨੂੰ ਲੈ ਕੇ ਦਿੱਤੇ ਬਿਆਨ ਨੇ ਹੋਰ ਗਰਮ ਕਰਦੇ ਇੱਥੋਂ ਤੱਕ ਆਖ ਦਿੱਤਾ ਕਿ ਜਿਸ ਕਿਸੇ ਨੇ ਵੀ ਵਿਕਟਰੀ ਵਾਲੇ ਨਿਸ਼ਾਨ ਦਾ ਇਸ਼ਾਰਾ ਕੀਤਾ ਗਿਆ ਹੈ ਉਹ ਉਸ ਦੀ ਘਟੀਆ ਮਾਨਸਿਕਤਾ ਦਾ ਸਬੂਤ ਹੈ ਜਦੋ ਕੀ ਪੱਤਰਕਾਰ ਸਾਹਿਬ ਵੱਲੋਂ ਵਿਕਟਰੀ ਨਿਸ਼ਾਨ ਦਾ ਇਸ਼ਾਰਾ ਕਰਨ ਵਾਲੇ ਪੰਜਾਬ ਪ੍ਰਧਾਨ ਦਾ ਨਾਮ ਲਿਆ ਗਿਆ ਸੀ ਇਸ ਦੌਰਾਨ ਭਾਰਤ ਭੂਸ਼ਨ ਆਸ਼ੂ ਵੱਲੋਂ ਖੁੱਦ ਨੂੰ ਆਪਣੀ ਹਾਰ ਦਾ ਜਿੰਮੇਦਾਰ ਦੱਸਦੇ ਪਾਰਟੀ ਵੱਲੋਂ ਪੂਰਾ ਸਾਥ ਦੇਣ ਦਾ ਬਿਆਨ ਦਿੱਤਾ ਗਿਆ ਸੀ ਪਰ ਕੀ ਉਹ ਆਪਣੇ ਉਸ ਬਿਆਨ ਨੂੰ ਦਿੱਲੋਂ ਦਿੱਤਾ ਬਿਆਨ ਮੰਨਦੇ ਹੋਣਗੇ ਅਜਿਹਾ ਨਹੀਂ ਜਾਪ ਰਿਹਾ ,
ਅਫਵਾਹਾਂ ਦਾ ਬਜ਼ਾਰ ਇਹ ਵੀ ਗਰਮ ਹੈ ਕਿ ਭਾਰਤ ਭੂਸ਼ਨ ਆਸ਼ੂ ਦੀ ਹਾਰ ਪਿੱਛੇ ਖੁੱਦ ਪੰਜਾਬ ਪ੍ਰਧਾਨ ਵੱਲੋਂ ਉਹਨਾਂ ਦੀ ਚੋਣ ਮੁਹਿੰਮ ਤੋਂ ਦੂਰੀ ਬਣਾ ਕੇ ਰੱਖਣਾ ਜਿਸ ਨੂੰ ਦੇਖਦੇ ਲੁਧਿਆਣਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਵੱਲੋਂ ਵੀ ਆਸ਼ੂ ਦੀ ਚੋਣ ਮੁਹਿੰਮ ਚ ਸ਼ਮਿਲ ਨਾ ਹੋਣਾ ਦਸਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਖੁੱਦ ਆਸ਼ੂ ਵੱਲੋਂ ਬੈਂਸ ਬ੍ਰਦਰ ਵਿਰੋਧੀ ਕੰਵਲਜੀਤ ਸਿੰਘ ਕੜਵੱਲ ਨੂੰ ਪਾਰਟੀ ਚ ਸ਼ਮਿਲ ਕਰਨ ਦੀ ਵਜ੍ਹਾ ਨਾਲ ਬੈਂਸ ਬ੍ਰਦਰ ਵੱਲੋਂ ਵੀ ਆਸ਼ੂ ਤੋਂ ਦੂਰੀ ਬਣਾਉਣ ਦੀ ਚਰਚਾ ਹੋ ਰਹੀ ਹੈ ਅਤੇ ਨਾਲ ਹੀ ਇਹ ਚਰਚਾ ਸ਼ੁਰੂ ਹੋ ਗਈ ਕਿ ਬੈਂਸ ਬ੍ਰਦਰ ਵੱਲੋਂ ਜੋ ਭਾਰਤ ਭੂਸ਼ਨ ਆਸ਼ੂ ਤੋਂ ਦੂਰੀ ਬਣਾਈ ਗਈ ਸੀ ਪਿੱਛੇ ਦੀ ਵਜ੍ਹਾ ਕਿਤੇ ਬੈਂਸ ਬ੍ਰਦਰ ਵੱਲੋਂ ਬੇਜੇਪੀ ਚ ਜਾਣ ਦੀ ਪਲਾਨਿੰਗ ਤਾਂ ਨਹੀਂ ਕੀ ਉਹਨਾਂ ਵੱਲੋਂ ਵੀ ਭਾਰਤ ਭੂਸ਼ਨ ਆਸ਼ੂ ਤੋਂ ਦੂਰੀ ਬਣਾਈ ਗਈ ਹੈ ਇੱਕ ਤੀਰ ਨਾਲ ਕਈ ਨਿਸ਼ਾਨੇ ਵਿਨਣ ਦੀ ਪਲਾਨਿੰਗ ਤਾਂ ਨਹੀਂ ਖੈਰ ਇਹ ਤਾਂ ਆਉਣ ਵਾਲੇ ਕੁੱਝ ਮਹੀਨਿਆਂ ਚ ਪਿਕਚਰ ਕਲੀਅਰ ਹੋ ਜਾਣੀ ਹੈ ਪਰ ਜਿਸ ਹਿਸਾਬ ਨਾਲ ਹਲਕਾ ਪੱਛਮੀ ਦੀ ਸੀਟ ਦੀ ਜਿੱਤ ਦੀਆਂ ਚਰਚਾਵਾਂ ਸਨ ਉਹਨਾਂ ਵਿੱਚੋਂ ਭਾਰਤ ਭੂਸ਼ਨ ਆਸ਼ੂ ਦੀ ਜਿੱਤ ਦੀਆਂ ਸੰਭਾਵਨਾਵਾਂ ਦਾ ਜ਼ੋਰ ਸੀ ਪਰ ਜਿਵੇ ਜਿਵੇ ਚੋਣ ਪ੍ਰਚਾਰ ਨੇ ਰਫਤਾਰ ਫੜੀ ਸੰਮਿਕਰਨ ਬਦਲਦੇ ਗਏ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਿਹਣਾ ਵੀ ਮੁਨਾਸਿਬ ਹੋਵੇਗਾ ਕੀ ਹੋ ਸਕੱਦਾ ਹੈ ਖੁੱਦ ਆਸ਼ੂ ਵੱਲੋਂ ਹੀ ਕੋਈ ਧਮਾਕਾ ਕਰ ਦਿੱਤਾ ਜਾਵੇ
ਹਮੇ ਤੋਂ ਅਪਨੋ ਨੇ ਲੁਟਾ ਗੈਰੋ ਮੇ ਕਹਾਂ ਦੱਮ ਥਾਂ
ਹਮਾਰੀ ਕਸ਼ਤੀ ਡੂਬੀ ਥੀ ਵਹਾ ਯਹਾਂ ਪਾਣੀ ਕੰਮ ਥਾਂ
ਭਾਰਤ ਭੂਸ਼ਣ ਆਸ਼ੂ ਦੀ ਹਾਰ: ਕਾਂਗਰਸ ਦੀ ਫੁੱਟ, ਬੈਂਸ ਬ੍ਰਦਰਾਂ ਦੀ ਨਰਾਜਗੀ ਜਾਂ ਆਸ਼ੂ ਦੀ ਈਗੋ? ਹੁਣ ਆਸ਼ੂ ਦੇ ਧਮਾਕੇ ਦੀ ਉਡੀਕ!
