ਡਾ. ਨਵਜੋਤ ਦਹੀਆ ਦੀ ਅਗਵਾਈ ਹੇਠ ਸੈਂਕੜੇ ਡਾਕਟਰਾਂ ਨੇ ਕੀਤਾ ਕਾਂਗਰਸ ਉਮੀਦਵਾਰ ਆਸ਼ੂ ਦਾ ਸਮਰਥਨ

ਦਾ ਫਰੈਂਡਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਵੀ ਕਾਂਗਰਸ ਦੇ ਹੱਕ ਵਿੱਚ ਪਾਉਣਗੇ ਵੋਟ

ਲੁਧਿਆਣਾ ( 16 ਜੂਨ ) ( ਲਖਵਿੰਦਰ ਸਿੰਘ ਗਿੱਲ ਖਾਸੀ ਕਲਾਂ)


ਡਾ. ਨਵਜੋਤ ਦਹੀਆ ਦੀ ਅਗਵਾਈ ਹੇਠ ਸੈਂਕੜੇ ਡਾਕਟਰਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਭਰੋਸਾ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ ਅਤੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਡਾਕਟਰਾਂ ਦਾ ਧੰਨਵਾਦ ਕੀਤਾ। ਕਾਂਗਰਸ ਦੀ ਵਧਦੀ ਲੋਕਪ੍ਰਿਯਤਾ ਦਾ ਜ਼ਿਕਰ ਕਰਦਿਆਂ ਆਸ਼ੂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ਼ ਕਾਂਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਡਾ. ਨਵਜੋਤ ਦਹੀਆ ਨੇ ਭਾਰਤ ਭੂਸ਼ਣ ਆਸ਼ੂ ਨੂੰ ਯੋਗ ਉਮੀਦਵਾਰ ਦੱਸਦੇ ਹੋਏ ਕਿਹਾ ਕਿ ਦੋ ਵਾਰ ਵਿਧਾਇਕ ਅਤੇ ਮੰਤਰੀ ਰਹਿੰਦਿਆਂ ਆਸ਼ੂ ਨੇ ਵਿਧਾਨ ਸਭਾ ਪੱਛਮੀ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਵਿੱਚ ਜਦੋਂ ਵੀ ਵਿਕਾਸ ਹੋਇਆ ਹੈ। ਕਾਂਗਰਸ ਦੇ ਰਾਜ ਦੌਰਾਨ ਹੀ ਹੋਇਆ ਸੀ। ਦੂਜੇ ਪਾਸੇ ਮਾਡਲ ਟਾਊਨ ਸਥਿਤ ਗੁਰੂ ਰਾਮਦਾਸ ਪਾਰਕ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਦਾ ਫਰੈਂਡਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਕੋਹਲੀ ਦੀ ਅਗਵਾਈ ਹੇਠ ਸੈਂਕੜੇ ਮੈਂਬਰਾਂ ਨੇ ਕਾਂਗਰਸੀ ਉਮੀਦਵਾਰ ਨੂੰ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੋਕੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਣਾ

Leave a Reply

Your email address will not be published. Required fields are marked *