ਬਾਇਕ ਸਵਾਰ ਬਦਮਾਸ਼ਾਂ ਵੱਲੋਂ ਗੈਂਗਸਟਰ ਪੁਨੀਤ ਬੈਂਸ ਦੇ ਘਰ ਤੇ ਕੀਤੀ ਗੋਲੀਬਾਰੀ, ਘਟਨਾ ਸੀ.ਸੀ.ਟੀ.ਵੀ ਕੈਮਰੇ ਚ ਕੈਦ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਬਾਇਕ ਸਵਾਰ ਬਦਮਾਸ਼ਾਂ ਵੱਲੋਂ ਮਹਾਨਗਰ ਲੁਧਿਆਣਾ ਦੇ ਨਾਮੀ ਗੈਂਗਸਟਰ ਪੁਨੀਤ ਬੈਂਸ ਦੇ ਘਰ ਤੇ ਗੋਲੀਬਾਰੀ ਕੀਤੀ ਜਾਣ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇਸ ਮਾਮਲੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਜਿਸ ਇਲਾਕੇ ਚ ਇਹ ਘਟਨਾ ਵਾਪਰੀ ਹੈ ਚੌਂਕੀ ਜਨਕ ਪੁਰੀ ਉਸ ਜਗ੍ਹਾ ਤੋਂ ਸਿਰਫ ਚੰਦ ਕਦਮਾਂ ਦੀ ਦੂਰੀ ਤੇ ਹੈ ਪਰ ਬਾਵਜੂਦ ਬਦਮਾਸ਼ਾਂ ਦਾ ਬਚ ਨਿਕਲਣਾ ਅੱਪਣੇ ਆਪ ਵਿੱਚ ਵੱਡਾ ਸਵਾਲ ਵੀ ਹੈ ਅਤੇ ਪੁਲਿਸ ਮੁਸਤੈਦੀ ਦੀ ਵੀ ਪੋਲ ਖੋਲਦਾ ਨੱਜਰ ਆ ਰਿਹਾ ਹੈ ਜਿਸ ਸਮੇਂ ਇਹ ਗੋਲੀ ਬਾਰੀ ਦੀ ਘਟਨਾ ਵਾਪਰੀ ਪੁਨੀਤ ਬੈਂਸ ਘਰ ਮੌਜੂਦ ਨਹੀਂ ਸੀ,
ਸੂਚਨਾ ਮਿਲਣ ਤੋਂ ਬਾਅਦ ਏ,ਡੀ, ਸੀ,ਪੀ,ਸਮੀਰ ਵਰਮਾ ,ਏ,ਸੀ,ਪੀ,ਮਨਜੀਤ ਸਿੰਘ ,ਥਾਣਾ ਡਵੀਜਨ ਨੰਬਰ 2 ਦੇ ਐਸ, ਐਚ,ਓ,ਗੁਰਜੀਤ ਸਿੰਘ ਅਤੇ ਚੌਂਕੀ ਜਨਕ ਪੁਰੀ ਇੰਚਾਰਜ ਮੌਕੇ ਤੇ ਪੁਹੰਚ ਗਏ ਅਤੇ ਇਲਾਕੇ ਚ ਲੱਗੇ ਸੀ,ਸੀ,ਟੀ, ਵੀ,ਕੈਮਰਿਆਂ ਦੀ ਜਾਂਚਪੜਤਾਲ ਕੀਤੀ ਗਈ ਤਾਂ ਗੋਲੀਬਾਰੀ ਕਰਨ ਵਾਲੇ ਬਦਮਾਸ਼ ਉਹਨਾਂ ਵਿੱਚ ਕੈਦ ਹੋ ਗਏ,
ਪੁਲਿਸ ਵੱਲੋਂ ਸੀ,ਸੀ,ਟੀ, ਵੀ,ਕੈਮਰਿਆਂ ਦੀ ਫੁਟੇਜ ਨੂੰ ਅੱਪਣੇ ਕਬਜੇ ਚ ਲੈਣ ਤੋਂ ਬਾਅਦ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ।
ਇਸ ਮਾਮਲੇ ਚ ਪੁਨੀਤ ਦੀ ਮਾਂ ਦਾ ਕਹਿਣਾ ਸੀ ਕਿ ਪੁਨੀਤ ਉੱਪਰ ਮਾਮਲੇ ਦਰਜ ਹੋਣ ਕਰਕੇ ਉਹ ਲੰਮਾ ਸਮਾਂ ਜੇਲ ਵਿੱਚ ਵੀ ਰਿਹਾ ਸੀ ਹੁਣ ਉਹ ਜ਼ਮਾਨਤ ਤੇ ਜੇਲ ਤੋਂ ਬਾਹਰ ਆਇਆ ਹੋਇਆ ਹੈ ਪਰ ਉਹ ਉਹਨਾਂ ਕੋਲ ਨਹੀਂ ਰਹਿੰਦਾ ਅਲੱਗ ਰਹਿੰਦਾ ਹੈ ਉਹਨਾਂ ਨਾਲ ਲੋਕਾਂ ਦਾ ਮੇਲ ਮਿਲਾਪ ਵੀ ਨਹੀਂ ਹੈ ਕਿਸੇ ਮਾਮਲੇ ਚ ਉਸ ਦੀ ਅਦਾਲਤ ਵਿੱਚ ਗਵਾਹੀ ਸੀ ਜਿਸ ਦੀ ਵਜ੍ਹਾ ਨਾਲ ਹੀ ਦੂਸਰੀ ਧਿਰ ਦੇ ਲੋਕਾਂ ਵੱਲੋਂ ਉਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਤਾਂ ਜੋ ਪੁਨੀਤ ਉਹ ਗਵਾਹੀ ਨਾ ਦੇ ਸਕੇ,
ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਉਣ ਤੋਂ ਬਾਅਦ ਇਸ ਵਾਰਦਾਤ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰਨ ਦਾ ਦਾਹਵਾ ਪੁਲਿਸ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *