ਵਿਜੀਲੈਂਸ ਦੀ ਟੀਮ ਦੇ ਪਹੁੰਚਦਿਆਂ ਹੀ RTO ਦਫਤਰ ਦੇ ਅਧਿਕਾਰੀ ਹੋਏ ਗਾਇਬ, ਦਫਤਰ ਛੱਡ ਭੱਜੇ ਵਿਜੀਲੈਂਸ ਨੇ ਸਾਰਾ ਰਿਕਾਰਡ ਕਬਜੇ ਚ ਲੈ ਜਾਂਚ ਕੀਤੀ ਸ਼ੁਰੂਮੁਲਾਜਮਾਂ ਦੇ ਮੋਬਾਇਲ , ਕੰਪਿਊਟਰ ਅਤੇ ਸਾਰੀਆਂ ਫਾਈਲਾਂ ਦੀ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ:-ਬਿਊਰੋ,, ਭ੍ਰਿਸ਼ਟਾਚਾਰ ਦਾ ਅੱਡਾ ਬਣੇ RTO ਦਫਤਰ ਵਿਖੇ ਦੁਪਿਹਰ ਵਿਜੀਲੈਂਸ ਟੀਮ ਵਲੋ ਛਾਪੇਮਾਰੀ ਕੀਤੀ ਜਿਸ ਵਿਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆ ਦੇ ਨਾਲ ਪੁਲਿਸ ਅਧਿਕਾਰੀਆ ਵਲੋ ਆਰਟੀਉ ਦਫਤਰ ਵਿਚ ਛਾਪੇਮਾਰੀ ਕੀਤੀ ਗਈ ਤਾਂ ਆਰ ਟੀ ਉ ਦਫਤਰ ਦੇ ਮੁਲਾਜਮ ੳਥੋ ਕੁਰਸੀਆ ਛਡ ਭਜਦੇ ਨਜਰ ਆਏ ਅਤੇ ਛਾਪੇਮਾਰੀ ਦੋਰਾਨ ਅਧਿਕਾਰੀਆ ਵਲੋ ਆਰ ਟੀ ਉ ਦਫਤਰ ਦੇ ਕੰਪਿਊਟਰਾ ਦੇ ਨਾਲ ਸਾਰੀਆ ਫਾਇਲਾਂ ਦੀ ਜਾਂਚ ਵੀ ਸ਼ੁਰੂ ਕਰ ਦਿਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਏਸੀਪੀ ਸੁਰਿਦਰ ਸਿੰਘ ਨੇ ਦੱਸਿਆ ਕੀ ਉਹਨਾ ਨੂੰ ਲਗਾਤਾਰ ਸ਼ਿਕਾਇਤਾ ਮਿਲ ਰਹੀਆ ਸਨ ਕਿ ਇਥੇ ਭ੍ਰਿਸਟਾਚਾਰ ਦਾ ਅਡਾ ਬਣਿਆ ਹੋਇਆ ਜਿਸ ਸੰਬਧੀ ਇਥੇ ਜਾਂਚ ਕਰਨ ਪਹੁੰਚੇ ਹਾਂ ਅਤੇ ਛਾਪੇਮਾਰੀ ਦੌਰਾਨ ਜੋ ਵੀ ਖਾਮੀਆ ਪਾਇਆ ਜਾਣਗੀਆ ਉਸ ਉਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਪੰਜਾਬ ਸਰਕਾਰ ਦੇ ਕਲੀਅਰ ਕਟ ਆਦੇਸ਼ ਹਨ ਕਿ ਭਰਿਸ਼ਟਾਚਾਰ ਤੇ ਕੋਈ ਕੰਮਰਮਾਇਜ ਨਹੀ ਕੀਤਾ ਜਾਵੈਗਾ ਜੋ ਵੀ ਦੌਸ਼ੀ ਹੋਵੇਗਾ ਬਖਸਿਆ ਨਹੀ ਜਾਵੇਗਾ।
