ਸੁਖਬੀਰ ਬਾਦਲ ਦਾ ਬਿਆਨ: ‘ਬਸ ਸਾਲ ਕੁ ਰਹਿ ਗਿਆ, ਇਨ੍ਹਾਂ ਨੇ ਪੰਜਾਬ ‘ਚ ਨਹੀਂ ਲੱਭਣਾ’ – ਪਿੰਡ ਘਨੂੜਕੀ ‘ਚ ਕਿਹਾ ਬੇਬਾਕੀ ਨਾਲ

ਨਾਭਾ(ਗੁਰਪ੍ਰੀਤ ਸਿੰਘ ਬਰਸਟ)ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਭਾ ਦੇ ਪਿੰਡ ਘਨੂੜਕੀ ਦੇ ਗੁਰਸ਼ਬਦ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਸੁਖਬੀਰ ਸਿੰਘ ਬਾਦਲ ਨੂੰ ਸਿਰਪਾਉ ਭੇਟ ਕੀਤਾ ਗਿਆ। ਵਰਕਰਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਦੇ ਮੁਖੀ ਬਾਬਾ ਸੁਰਜੀਤ ਸਿੰਘ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕੀਤੀ।
ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਦਾ ਵਕਫ ਬੋਰਡ ਬਿੱਲ ਤੇ ਵੱਡਾ ਬਿਆਨ ਦਿੰਦੇ ਕਿਹਾ ਕਿ ਸਰਕਾਰ ਨੂੰ ਧਰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਜੋ ਕੇਂਦਰ ਸਰਕਾਰ ਇਹ ਸਭ ਕੁਝ ਕਰ ਰਹੀ ਹੈ ਬਿਲਕੁਲ ਗਲਤ ਹੈ।


ਡਰੱਗ ਕੇਸ ਵਿੱਚ ਸਿੱਟ ਵੱਲੋਂ ਬਿਕਰਮ ਮਜੀਠੀਏ ਖਿਲਾਫ ਸਰਚ ਵਾਰੰਟ ਦੀ ਮੰਗ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤੱਕ 5 ਸਿੱਟਾ ਬਣ ਚੁੱਕੀਆਂ ਹਨ ਜੋ ਬੇ ਸਿੱਟਾ ਨਿਕਲੀਆਂ ਸਰਕਾਰ ਦੀ ਧੱਕੇਸ਼ਾਹੀ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਅਤੇ ਪੰਜਾਬ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਇਹਨਾਂ ਦਾ ਹੁਣ ਸਾਲ ਕੁ ਹੀ ਰਹਿ ਗਿਆ ਹੈ ਇਹ ਲੱਭੇ ਨਹੀਂ ਥਿਆਉਣੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਅਸਲ ਮੁੱਖ ਮੰਤਰੀ ਬਣ ਚੁੱਕਾ ਹੈ। ਪੰਜਾਬ ਸਰਕਾਰ ਦਾ ਇੱਕ ਸਾਲ ਬਾਕੀ ਹੈ ਸੱਤਾ ਬਦਲਦੇ ਹੀ ਸਾਰਾ ਹਿਸਾਬ ਆਮ ਆਦਮੀ ਪਾਰਟੀ ਤੋਂ ਲਿਆ ਜਾਵੇਗਾ।


ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਗੁਰਦੁਆਰਾ ਦੇ ਮੁਖੀ ਬਾਬਾ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਸੁਖਬੀਰ ਬਾਦਲ ਦੇ ਪਰਿਵਾਰਿਕ ਰਿਲੇਸ਼ਨ ਹਨ ਅਤੇ ਡੇਢ ਘੰਟਾ ਉਹਨਾਂ ਨੇ ਸਾਡੇ ਨਾਲ ਬਿਤਾਇਆ ਉਹਨਾਂ ਕਿਹਾ ਭਾਈ ਸਾਹਿਬ ਜੋ ਵਡਾਲਾ ਜੀ ਨੂੰ ਮੈਂ ਜਵਾਬ ਦਿੱਤਾ ਸੀ ਕਿ ਤੂੰ ਗੁਰਸਿੱਖਾ ਬਣ ਅਤੇ ਜੋ ਭਾਈ ਵਡਾਲਾ ਵੱਲੋਂ ਇਹ ਕਿਹਣਾ ਕਿ ਅੰਮ੍ਰਿਤ ਛਕਨਾ ਜਾ ਨਾ ਛਕਨਾ ਉਹਨਾਂ ਦਾ ਨਿੱਜੀ ਮਾਮਲਾ ਹੈ ਉਹ ਸਹੀ ਨਹੀਂ ਹੈ ਜਿਸ ਦਾ ਉਹਨਾਂ ਨੂੰ ਦੁੱਖ ਲਗਿਆ ਮੈਂ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਕਿ ਵੱਧ ਤੋਂ ਵੱਧ ਬਾਣੀ ਦਾ ਪ੍ਰਚਾਰ ਕਰੋ ਅਤੇ ਨਾਮ ਜਪੋ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਕਈ ਅਕਾਲੀ ਆਗੂਆਂ ਦਾ ਕਿਹਣਾ ਸੀ ਕਿ ਕੁੱਝ ਲੋਕਾਂ ਵੱਲੋਂ ਅਕਾਲੀ ਦਲ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਸੀ ਜੋ ਬਹੁਤ ਮੰਦ ਭਾਗਾ ਸੀ ਪਰ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਹਿਤੈਸ਼ੀ ਹੈ ਕਿਸਾਨੀ ਮੁਦਿਆਂ ਦੀ ਪਹਿਰੇਦਾਰ ਹੈ ਵਿਕਾਸ ਪੱਖੀ ਹੈ ਇਸ ਵਾਸਤੇ ਹੁਣ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ।

Leave a Reply

Your email address will not be published. Required fields are marked *