ਢੰਡਾਰੀ ਕਲਾਂ ‘ਚ ਬੇਰਹਿਮ ਕਤਲ

ਹੱਥ-ਪੈਰ ਬੰਨ ਕੇ ਇੱਟਾਂ ਨਾਲ ਕੁੱਟਿਆ, ਸੀਸੀਟੀਵੀ ਵਿੱਚ ਕੈਦ ਹੋਏ ਲੁਟੇਰੇ; ਪੰਜਾਬ ਦੇ ਵਿਗੜਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ

ਲੁਧਿਆਣਾ,,,ਰਾਮ ਕ੍ਰਿਸ਼ਨ ਅਰੋੜਾ,,ਲੁਧਿਆਣਾ ਦੇ ਢੰਡਾਰੀ ਕਲਾਂ ਦੀ ਦੁਰਗਾ ਕਲੌਨੀ ਵਿੱਚ ਉਸ ਸਮੇ ਦਹਿਸ਼ਤ ਫੈਲ ਗਈ ਜਦੋਂ ਕੁੱਝ ਅਣਪਛਾਤੇ ਬਦਮਾਸ਼ਾਂ ਵੱਲੋਂ ਸ਼ੋ ਰੂਮ ਅੰਦਰ ਸੁੱਤੇ ਪਏ ਵਿਆਕਤੀ ਦੀਆਂ ਲੱਤਾਂ ਬਾਹਾਂ ਬੰਨ ਕੇ ਇੱਟਾਂ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਸ਼ੋ ਰੂਮ ਦੇ ਪਿੱਛਲੇ ਗੇਟ ਰਾਹੀਂ ਫਰਾਰ ਹੋ ਗਏ ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਿਕ ਦੀ ਪਹਿਚਾਣ ਧੰਨੀ ਰਾਮ (50) ਸਾਲ ਵੱਜੋ ਹੋਈ ਕਤਲ ਦੀ ਵਾਰਦਾਤ ਦਾ ਪਤਾ ਉਸ ਸਮੇ ਲੱਗਾ ਜਦੋਂ ਸਵੇਰੇ ਮ੍ਰਿਤਿਕ ਧੰਨੀ ਰਾਮ ਦੀ ਪਤਨੀ ਵੱਲੋਂ ਉਸ ਦੇ ਫੋਨ ਕੀਤਾ ਗਿਆ ਪਰ ਅੱਗੋਂ ਧੰਨੀ ਰਾਮ ਵੱਲੋਂ ਫੋਨ ਨਾ ਚੁੱਕਣ ਤੇ ਉਸ ਦੇ ਬੇਟੇ ਵੱਲੋਂ ਗੁਆਂਢ ਚ ਸਬਜ਼ੀ ਦਾ ਕੰਮ ਕਰਨ ਵਾਲੇ ਗੁਆਂਢੀ ਨੂੰ ਫੋਨ ਤੇ ਆਪਣੇ ਪਿਤਾ ਨਾਲ ਗੱਲ ਕਰਵਾਉਣ ਵਾਸਤੇ ਕਿਹਾ ਪਰ ਜਦੋ ਗੁਆਂਢੀ ਵੱਲੋਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਬੈਡ ਉੱਪਰ ਖੂਨ ਨਾਲ ਲੱਥ ਪਥ ਲਾਸ਼ ਪਈ ਹੋਈ ਸੀ ਅਤੇ ਉਸ ਦੇ ਹੱਥ ਪੈਰ ਅਤੇ ਮੂੰਹ ਬੰਨੇ ਹੋਏ ਸਨ,ਉਸ ਗੁਆਂਢੀ ਵੱਲੋਂ ਤੁਰੰਤ ਘਟਨਾ ਦੀ ਸੂਚਨਾ ਉਸ ਦੇ ਬੇਟੇ ਨੂੰ ਦਿੱਤੀ ਗਈ ।


ਵਾਰਦਾਤ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦੇਣ ਤੋਂ ਬਾਅਦ ਏ,ਡੀ, ਸੀ,ਪੀ,ਪ੍ਰਭਜੋਤ ਸਿੰਘ ਵਿਰਕ ਅਤੇ ਏ,ਸੀ,ਪੀ, ਜਸਬਿੰਦਰ ਸਿੰਘ ਸਮੇਤ ਥਾਣਾ ਫੋਕਲ ਪੁਆਇੰਟ ਚੌਂਕੀ ਢੰਡਾਰੀ ਵੱਲੋਂ ਮੌਕੇ ਤੇ ਪੁਹਚ ਕੇ ਆਪਣੀ ਛਾਣਬੀਨ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਫੋਰੈਸਿਕ ਟੀਮ ਵੱਲੋਂ ਵੀ ਮੌਕੇ ਤੇ ਪੁਹਚ ਆਪਣੀ ਜਾਂਚਪੜਤਾਲ ਸ਼ੁਰੂ ਕਰ ਦਿੱਤੀ ਗਈ ਵਾਰਦਾਤ ਦਾ ਪਤਾ ਲੱਗਣ ਤੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ।
ਜਾਣਕਾਰੀ ਅਨੁਸਾਰ ਮ੍ਰਿਤਿਕ ਧੰਨੀ ਰਾਮ ਦੇ ਤਿੰਨ ਲੜੱਕੇ ਪੰਕਜ,ਅਨੂਪ,ਅਤੇ ਸੰਨੀ ਤਿਵਾੜੀ ਹਨ ਜਿੰਨਾ ਵਿੱਚੋ ਪੰਕਜ ਆਪਣੇ ਪਿਤਾ ਨਾਲ ਰਹਿੰਦਾ ਹੈ ਉਹਨਾਂ ਦੀ ਦੁਰਗਾ ਕਲੌਨੀ ਵਿੱਚ ਇਲੈਕਟ੍ਰੋਨਿਕ ਅਤੇ ਫਰਨੀਚਰ ਦਾ ਸ਼ੋ ਰੂਮ ਹੈ ਉਹਨਾਂ ਦੇ ਬੇਟੇ ਪੰਕਜ ਦਾ ਕਿਹਣਾ ਸੀ ਕਿ ਉਸ ਦੇ ਪਿਤਾ ਰਾਤ ਨੂੰ ਸ਼ੋ ਰੂਮ ਚ ਹੀ ਸੌਦੇ ਸਨ ਅਤੇ ਬੀਤੀ ਰਾਤ ਵੀ ਰੋਟੀ ਖਾਣ ਤੋਂ ਬਾਅਦ ਉਹ ਦੁਕਾਨ ਅੰਦਰ ਹੀ ਸੌ ਗਏ ਸਨ ਅਗਲੇ ਦਿਨ ਮੰਗਲਵਾਰ ਦੀ ਸਵੇਰ ਨੂੰ ਉਸ ਦੀ ਮਾਤਾ ਵੱਲੋਂ ਉਸ ਦੇ ਪਿਤਾ ਦੇ ਫੋਨ ਤੇ ਫੋਨ ਕੀਤਾ ਗਿਆ ਪਰ ਫੋਨ ਨਾ ਚੁੱਕਣ ਤੇ ਗੁਆਂਢ ਚ ਸਬਜ਼ੀ ਵਾਲੇ ਨੂੰ ਆਪਣੇ ਪਿਤਾ ਨਾਲ ਗੱਲ ਕਰਵਾਉਣ ਵਾਸਤੇ ਕਿਹਾ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਵੱਲੋਂ ਦੁਕਾਨ ਵੀ ਨਹੀਂ ਖੋਹਲੀ ਗਈ ਜਦ ਕਿ ਆਮ ਤੌਰ ਤੇ ਉਸ ਦੇ ਪਿਤਾ ਵੱਲੋਂ ਸੁਭਾ 9 ਵੱਜੇ ਤੋਂ ਪਹਿਲਾਂ ਦੁਕਾਨ ਖੋਹਲ ਦਿੱਤੀ ਜਾਂਦੀ ਸੀ ਗੁਆਂਢੀ ਵੱਲੋਂ ਦੇਖਣ ਤੋਂ ਬਾਅਦ ਹੀ ਉਹਨਾਂ ਨੂੰ ਵਾਰਦਾਤ ਦੀ ਜਾਣਕਾਰੀ ਹਾਸਿਲ ਹੋਈ ਜਦੋ ਉਹ ਮੌਕੇ ਤੇ ਪੁੱਜੇ ਤਾਂ ਦੇਖਿਆ ਕਿ ਉਸ ਦੇ ਪਿਤਾ ਦੀ ਲਾਸ਼ ਅੰਦਰ ਬੈਡ ਤੇ ਪਈ ਹੋਈ ਹੈ ਜਿਸ ਦੇ ਹੱਥ ਪੈਰ ਅਤੇ ਮੂੰਹ ਬੰਨੇ ਹੋਏ ਹਨ ਅਤੇ ਦੁਕਾਨ ਦਾ ਪਿੱਛਲਾ ਦਰਵਾਜਾ ਖੁੱਲ੍ਹਾ ਹੋਇਆ ਹੈ ,
ਲਾਸ਼ ਦੀ ਹਾਲਤ ਦੇਖ ਕੇ ਅੰਦਾਜਾ ਲਗਾਇਆ ਜਾ ਸਕੱਦਾ ਹੈ ਕਿ ਮ੍ਰਿਤਿਕ ਧੰਨੀ ਰਾਮ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ ਹੋਵੇਗਾ ਪਰ ਉਨ੍ਹਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਕਾਤਲਾਂ ਵੱਲੋਂ ਧੰਨੀ ਰਾਮ ਦੇ ਹੱਥ ਮੂੰਹ ਅਤੇ ਲੱਤਾਂ ਬੰਨ ਦਿੱਤੀਆਂ ਹੋਣਗੀਆਂ ਤਾਂ ਜੋ ਰੌਲਾ ਨਾ ਪਾ ਸਕੇ,ਲਾਸ਼ ਦੇ ਕੋਲੋ ਹੀ ਪੁਲਿਸ ਵੱਲੋਂ ਇੱਕ ਲੋਹੇ ਦੇ ਦਾਤ ਸਮੇਤ ਵਾਰਦਾਤ ਚ ਵਰਤੀ ਗਈ ਇੱਟ ਜੋ ਖੂਨ ਨਾਲ ਲਿਬੜੀ ਹੋਈ ਸੀ ਬ੍ਰਾਮਦ ਕੀਤੀ ਗਈ,
ਪੁਲਿਸ ਨੂੰ ਇਲਾਕੇ ਚ ਲੱਗੇ ਸੀ,ਸੀ,ਟੀ, ਵੀ, ਕੈਮਰੇ ਦੀ ਫੁਟੇਜ ਵੀ ਮਿੱਲੀ ਜਿਸ ਵਿੱਚ ਚਾਰ ਨੌਜਵਾਨ ਸਮਾਨ ਚੁੱਕ ਕੇ ਲਿਜਾ ਰਹੇ ਨਜਰ ਆ ਰਹੇ ਹਨ ਜਿਸ ਅਨੁਸਾਰ ਕਾਤਲਾਂ ਲੁੱਟ ਦੀ ਨੀਅਤ ਨਾਲ ਸ਼ੋ ਰੂਮ ਅੰਦਰ ਦਾਖ਼ਲ ਹੋਏ ਹੋ ਸੱਕਦੇ ਹਨ ਪਰ ਅੰਦਰ ਮ੍ਰਿਤਿਕ ਧੰਨੀ ਰਾਮ ਦੀ ਮੌਜੂਦਗੀ ਅਤੇ ਉਸ ਵੱਲੋਂ ਵਿਰੋਧ ਕਰਨ ਦੇ ਚਲਦਿਆਂ ਬਦਮਾਸ਼ਾਂ ਵੱਲੋਂ ਧੰਨੀ ਰਾਮ ਦੇ ਮੂੰਹ ਹੱਥ ਪੈਰ ਬੰਨ ਦੇਣ ਤੋਂ ਬਾਅਦ ਇੱਟ ਨਾਲ ਉਸ ਦਾ ਕਤਲ ਕਰ ਦਿੱਤਾ ।


ਇਸ ਮਾਮਲੇ ਚ ਇਲਾਕਾ ਏ,ਡੀ, ਸੀ,ਪੀ,ਪ੍ਰਭਜੋਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਲਾਕੇ ਚ ਲੱਗੇ ਕੈਮਰੇ ਚੋ ਫੁਟੇਜ ਮਿੱਲੀ ਹੈ ਲੁਟੇਰਿਆਂ ਦਾ ਮੱਕਸਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੋਵੇਗਾ ਪਰ ਉਹਨਾਂ ਵੱਲੋਂ ਧੰਨੀ ਰਾਮ ਦਾ ਕਤਲ ਕਰ ਦਿੱਤਾ ਗਿਆ ਬਾਕੀ ਦਾ ਖੁਲਾਸਾ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਾਤਲਾਂ ਨੂੰ ਬਹੁਤ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *