ਜੈਨ ਕਲੌਨੀ ਵਿਵਾਦ: ਹਾਈਕੋਰਟ ਦੇ ਸਟੇਅ ਬਾਵਜੂਦ ਢਾਹੀ ਗਈ ਮਜ਼ਬੂਤ ਦੀਵਾਰ, ਰੋਸ ‘ਚ ਰਿਹਾ ਇਲਾਕਾ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਰਾਹੋ ਰੋਡ ਤੇ ਵਸੀ ਜੈਨ ਕਲੌਨੀ ਦਾ ਰਾਸਤਾ ਖੋਹਲਣ ਵਾਲੇ ਮਸਲੇ ਦਾ ਜਿੰਨ ਅੱਜ ਫੇਰ ਤੋਂ ਬੋਤਲ ਚੋ ਬਾਹਰ ਆਉਣ ਕਰਕੇ ਤੜਕ ਸਾਰ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਦੇ ਅਫਸਰਾਂ ਵੱਲੋਂ ਜੈਨ ਕਲੌਨੀ ਨੂੰ ਭਾਰੀ ਪੁਲਿਸ ਛਾਉਣੀ ਚ ਤਬਦੀਲ ਕਰਦੇ ਹੋਏ ਭਾਰੀ ਸੀਮੈਂਟ ਬਜਰੀ ਨਾਲ ਤਿਆਰ ਕੀਤੀ ਦੀਵਾਰ ਨੂੰ ਢਾਹ ਦਿੱਤਾ ਗਿਆ ਕਲੌਨੀ ਵਾਸੀਆਂ ਵੱਲੋਂ ਦੀਵਾਰ ਢਾਹੁਣ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਾਣਯੋਗ ਹਾਈ ਕੋਰਟ ਦੇ ਕੇਸ ਦੀ ਕਾਪੀ ਸਮੇਤ ਅਗਲੀ 28 ਤਰੀਕ ਦਾ ਹਵਾਲਾ ਦਿੱਤਾ ਗਿਆ

ਪਰ ਕਲੌਨੀ ਵਾਸੀਆਂ ਦੀ ਕਿਸੇ ਵੀ ਗੱਲ ਵੱਲ ਅਤੇ ਮਾਣਯੋਗ ਹਾਈ ਕੋਰਟ ਚ ਚੱਲਦੇ ਕੇਸ ਅਤੇ ਅਗਲੀ ਪੇਸ਼ੀ ਦੀ ਤਰੀਕ ਨੂੰ ਅਣਦੇਖਿਆ ਕਰਦੇ ਦੀਵਾਰ ਨੂੰ ਜੇ,ਸੀ,ਬੀ,ਮਸ਼ੀਨਾਂ ਦੀ ਮੱਦਦ ਨਾਲ ਢਾਹ ਦਿੱਤਾ ਗਿਆ ਵਿਰੋਧ ਵਿੱਚ ਕਲੌਨੀ ਵਾਸੀਆਂ ਵੱਲੋਂ ਰਾਹੋ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਜਿਸ ਨਾਲ ਕਾਫੀ ਲੰਬਾ ਜਾਮ ਲੱਗ ਗਿਆ ਪਰ ਪੁਲਿਸ ਵੱਲੋਂ ਲੋਕਾਂ ਨੂੰ ਸਮਝਾ ਧਰਨਾ ਚੁਕਵਾ ਦਿੱਤਾ ਗਿਆ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਵੱਲੋਂ ਸਥਿਤੀ ਨੂੰ ਕੰਟਰੋਲ ਵਿੱਚ ਦੱਸਦੇ ਕਿਹਾ ਕਿ ਉਹਨਾਂ ਦੀ ਡਿਊਟੀ ਸੀ ਕਿ ਮੌਕੇ ਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦਾ ਹੈ ਜੋ ਕੰਟਰੋਲ ਹੇਠ ਹੈ ।


ਕਲੌਨੀ ਵਾਸੀਆਂ ਵੱਲੋਂ ਮਾਨਯੋਗ ਹਾਈ ਕੋਰਟ ਚ ਚੱਲਦੇ ਕੇਸ ਦੀਆਂ ਕਾਪੀਆਂ ਦਿਖਉਦੇ ਕਿਹਾ ਕਿ ਉਹਨਾਂ ਦੀ ਕਲੌਨੀ ਇੱਕ ਬੰਦ ਕਲੌਨੀ ਦੇ ਤੌਰ ਤੇ ਹੌਂਦ ਵਿੱਚ ਆਈ ਸੀ ਪਰ ਕਲੌਨੀ ਦੇ ਨਾਲ ਲੱਗਦੇ ਪਾਸੇ ਕੁੱਝ ਕਲੋਨਨਈਜਰਾ ਵੱਲੋਂ ਕੱਟੀ ਗਈ ਕਲੌਨੀ ਵਾਸਤੇ ਉਹਨਾਂ ਦੀ ਕਲੌਨੀ ਚੋ ਰਾਸਤਾ ਕੱਢਣ ਦੇ ਚੱਲਦੇ ਕਲੌਨੀ ਵਾਸੀਆਂ ਵੱਲੋਂ ਮਾਣਯੋਗ ਅਦਾਲਤ ਚ ਇੱਕ ਰਿੱਟ ਪਟੀਸ਼ਨ ਪਾਈ ਸੀ ਪਰ ਸਿਆਸੀ ਦਖਲ ਅੰਦਾਜੀ ਅਤੇ ਅਤੇ ਕਰੋੜਾਂ ਰੁਪਏ ਕਮਾਉਣ ਦੇ ਲਾਲਚ ਵਿੱਚ ਕਲੌਨੀ ਚ ਰਹਿਣ ਵਾਲੇ ਇੱਕ ਪ੍ਰਾਪਰਟੀ ਅਡਵਾਈਜ਼ਰ ਦੀ ਮਿੱਲੀ ਭੁਗਤ ਨਾਲ ਉਹਨਾਂ ਦੀ ਬੰਦ ਕਲੌਨੀ ਦੀ ਸੁਰੱਖਿਆ ਨੂੰ ਖਤਰੇ ਚ ਪਾਇਆ ਜਾ ਰਿਹਾ ਹੈ ਜੋ ਸਰਾਸਰ ਧੱਕੇ ਸ਼ਾਹੀ,

Leave a Reply

Your email address will not be published. Required fields are marked *