ਪ੍ਰਾਈਵੇਟ ਸਕੂਲ ਵੱਲੋਂ ਆਪਣੀ ਮਨਮਰਜ਼ੀ ਜਾਰੀ ਆਖਿਰ ਕਦੋਂ ਜਾਗੇਗਾ ਪ੍ਰਸ਼ਾਸਨ

ਗੋਨਿਆਨਾ ਮੰਡੀ – ਵਿਕਾਸ ਕੁਮਾਰ ਵਿੱਕੀ – ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਸੀ ਜੋ ਕਿ ਬਿਲਕੁਲ ਝੂਠੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੁਆਰਾ ਸਟੇਜਾਂ ਉੱਤੇ ਕਈ ਵਾਰੀ ਬੋਲਿਆ ਗਿਆ ਸੀ ਕਿ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਪੰਜਾਬ ਵਿੱਚ ਨਹੀਂ ਚੱਲਣ ਦਿੱਤੀ ਜਾਏਗੀ ਅਤੇ ਪੰਜਾਬ ਵਿੱਚ ਸਿੱਖਿਆ ਨੂੰ ਵਧੀਆ ਤੇ ਆਰਥਿਕ ਰੂਪ ਤੋਂ ਸਸਤਾ ਕੀਤਾ ਜਾਏਗਾ ਜਿਸ ਨਾਲ ਕਿ ਬੱਚਿਆਂ ਦੇ ਮਾਤਾ ਪਿਤਾ ਤੇ ਆਰਥਿਕ ਬੋਝ ਨਾ ਪੈ ਸਕੇ ਬਠਿੰਡਾ ਦੇ ਇੱਕ ਪ੍ਰਾਈਵੇਟ ਸਕੂਲ ਜੋ ਕਿ ਭੋਖੜਾ ਬਠਿੰਡਾ ਹਾਈਵੇ ਉੱਪਰ ਬਣਿਆ ਹੋਇਆ ਹੈ ਉਸ ਸਕੂਲ ਦੁਆਰਾ ਤਿਮਾਹੀ ਫੀਸਾਂ ਵਿੱਚ ਲਗਾਤਾਰ ਵਾਧੇ ਕੀਤੇ ਜਾ ਰਹੇ ਹਨ ਅਤੇ ਐਨੂਅਲ ਫੀਸ ਦੇ ਨਾਮ ਉੱਤੇ ਮਾਤਾ ਪਿਤਾ ਦੀ ਲੁੱਟ ਕੀਤੀ ਜਾ ਰਹੀ ਹੈ ਉਸ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਕਤ ਸਕੂਲ ਦੁਆਰਾ ਛੋਟੇ ਪ੍ਰੋਗਰਾਮ ਔਰਗਨਾਈਜ ਕਰਕੇ ਅਤੇ ਐਨੂਅਲ ਪ੍ਰੋਗਰਾਮ ਕਰਕੇ ਬੱਚਿਆਂ ਦੇ ਮਾਤਾ ਪਿਤਾ ਤੋਂ ਅਲੱਗ ਤੋਂ ਵੀ ਫੀਸਾਂ ਵਸੂਲੀਆਂ ਜਾਂਦੀਆਂ ਹਨ ਅਤੇ ਲੱਖਾਂ ਰੁਪਏ ਇਕੱਠਾ ਕਰਕੇ ਪ੍ਰੋਗਰਾਮਾਂ ਤੇ ਬਹੁਤ ਹੀ ਘੱਟ ਪੈਸੇ ਲਗਾਏ ਜਾਂਦੇ ਹਨ ਜਿਸ ਨਾਲ ਬੱਚਿਆਂ ਦੇ ਮਾਤਾ ਪਿਤਾ ਦੀ ਤਾਂ ਲੁੱਟ ਹੁੰਦੀ ਹੈ ਅਤੇ ਦੂਜੀ ਤਰਫ ਸਰਕਾਰ ਨੂੰ ਵੀ ਵੱਡਾ ਝੋਨਾ ਲਗਾਇਆ ਜਾਂਦਾਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਕੂਲ ਦੀਆਂ ਕਿਤਾਬਾਂ ਕੇਵਲ ਇੱਕ ਦੁਕਾਨ ਉੱਤੋਂ ਹੀ ਮਿਲਦੀਆਂ ਹਨ ਪਰ ਉਸ ਦੁਕਾਨਦਾਰ ਦੀ ਦੋ ਤਿੰਨ ਸਕੂਲਾਂ ਨਾਲ ਸੈਟਿੰਗ ਹੈ ਤੇ ਉਹ ਦੁਕਾਨਦਾਰ ਪਹਿਲਾਂ ਜੈਤੋਂ ਵਿਖੇ ਆਪਣੇ ਸਕੂਲ ਦੀਆਂ ਕਿਤਾਬਾਂ ਵੇਚਦਾ ਹੈ ਅਤੇ ਬਠਿੰਡੇ ਵਾਲੇ ਸਕੂਲਾਂ ਨੂੰ ਲਗਾਤਾਰ ਲਾਰੇ ਲਗਾਏ ਜਾਂਦਾ ਹੈ ਕਿ ਮੇਰੇ ਕੋਲ ਤਾਂ ਇਸ ਦੀਆਂ ਚਾਰ ਕਿਤਾਬਾਂ ਹੀ ਮੌਜੂਦ ਹਨ ਜਿਸ ਨਾਲ ਕਿ ਬੱਚਿਆਂ ਦੇ ਮਾਂ ਬਾਪ ਖੱਜਲ ਖੁਆਰ ਹੋ ਰਹੇ ਨੇ ਇੱਥੇ ਦੱਸਣ ਯੋਗ ਗੱਲ ਇਹ ਵੀ ਹੈ ਕਿ ਛੋਟੀਆਂ ਕਲਾਸਾਂ ਦੀਆਂ ਕਿਤਾਬਾਂ ਵੀ ਚਾਰ ਪੰਜ ਹਜ਼ਾਰ ਵਿੱਚ ਬਣ ਜਾਂਦੀਆਂ ਹਨ। ਅਤੇ ਮਨਮਾਨੇ ਰੇਟ ਮਾਪਿਆਂ ਤੋਂ ਵਸੂਲੇ ਜਾਂਦੇ ਹਨ ਅਤੇ ਹੱਥ ਵਿੱਚ ਸਿਰਫ ਕੱਚਾ ਬਿੱਲ ਥਮਾ ਦਿੱਤਾ ਜਾਂਦਾ ਹੈ ਬੱਚਿਆਂ ਦੇ ਮਾਂ ਬਾਪ ਨੇ ਕਿਹਾ ਕਿ ਸਾਡੇ ਬੱਚੇ ਲਗਾਤਾਰ ਇੱਥੇ ਪੜ੍ਹ ਰਹੇ ਨੇ ਅਸੀਂ ਸਕੂਲ ਚੇਂਜ ਕਰਕੇ ਇਹਨਾਂ ਦਾ ਭਵਿੱਖ ਖਤਰੇ ਵਿੱਚ ਨਹੀਂ ਪਾ ਸਕਦੇ ਪਰ ਮੌਕੇ ਦੀ ਸਰਕਾਰ ਅਤੇ ਮੌਕੇ ਦੇ ਮੁੱਖ ਅਫਸਰ ਡੀਸੀ ਬਠਿੰਡਾ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਇਹਨਾਂ ਦੀ ਲੁੱਟ ਖਸੁੱਟ ਨੂੰ ਬੰਦ ਕਰਨਾ ਚਾਹੀਦਾ ਜਦੋਂ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਚੱਕਣਾ ਵੀ ਮੁਨਾਸਿਬ ਨਹੀਂ ਸਮਝਿਆ ਬਠਿੰਡਾ ਦੇ ਸਮਾਜ ਸੇਵੀ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਸੈਕਟਰੀ ਦੀਪਕ ਬੰਸਲ ਦੁਆਰਾ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਪ੍ਰਾਈਵੇਟ ਸਕੂਲ ਸਿਰਫ ਅਤੇ ਸਿਰਫ ਪੈਸਾ ਕਮਾਉਣ ਦਾ ਸਾਧਨ ਰਹਿ ਗਏ ਹਨ ਉਹਨਾਂ ਕਿਹਾ ਕਿ ਸਕੂਲ ਦੀਆਂ ਕਿਤਾਬਾਂ ਤਕਰੀਬਨ ਬਠਿੰਡਾ ਦੀ ਹਰ ਦੁਕਾਨ ਅਤੇ ਉਪਲਬਧ ਹੋਣੀਆਂ ਚਾਹੀਦੀਆਂ ਹਨ ਜਿਸ ਨਾਲ ਕੀ ਮਾਤਾ ਪਿਤਾ ਨੂੰ ਕਿਤਾਬਾਂ ਮਿਲਣ ਚ ਆਸਾਨੀ ਰਵੇ ਅਤੇ ਸਤੀਆਂ ਵੀ ਮਿਲ ਸਕਣ ਇਸ ਲਈ ਸੰਬੰਧਿਤ ਵਿਭਾਗ ਦੇ ਅਫਸਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ
ਜਦੋਂ ਬੱਚਿਆਂ ਦੇ ਮਾਤਾ ਪਿਤਾ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਡਿਸਟਰਿਕਟ ਐਜੂਕੇਸ਼ਨ ਆਫਿਸਰ ਬਠਿੰਡਾ ਨੂੰ ਜਾਣੂ ਕਰਵਾਇਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸਾਰੇ ਹੀ ਤੱਥਾਂ ਦੀ ਜਾਣਕਾਰੀ ਲਈ ਜਾਏਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ

Leave a Reply

Your email address will not be published. Required fields are marked *