ਇੰਪਲਾਈਜ ਫੈਡਰੇਸ਼ਨ ਪਹਿਲਵਾਨ ਪੰਜਾਬ ਵੱਲੋਂ ਕੁਲਦੀਪ ਸਿੰਘ ਬਰਾੜ ਨੂੰ ਦਿੱਤੀ ਗਈ ਵਧਾਈ

ਗੋਨਿਆਣਾ ਮੰਡੀ – ਵਿਕਾਸ ਕੁਮਾਰ ਵਿੱਕੀ-
ਇੰਪਲਾਈਜ ਫੈਡਰੇਸ਼ਨ ਪਹਿਲਵਾਨ ਪੰਜਾਬ ਵੱਲੋਂ ਕੁਲਦੀਪ ਸਿੰਘ ਬਰਾੜ ਨੂੰ ਗੋਨਿਆਣਾ ਸਬ ਡਿਵੀਜ਼ਨ ਬਿਜਲੀ ਵਿਭਾਗ ਵਿਖੇ ਸਬ ਡਿਵੀਜ਼ਨ ਆਫਿਸਰ ਲੱਗਣ ਤੇ ਦਿੱਤੀ ਗਈ ਵਧਾਈ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਪੰਜਾਬ ਦੇ ਸਰਕਲ ਮੀਤ ਪ੍ਰਧਾਨ ਵਿਕਰਮ ਚੱਕਰਵਰਤੀ ਦੁਆਰਾ ਅੱਜ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕੁਲਦੀਪ ਸਿੰਘ ਬਰਾੜ ਲੰਬੇ ਸਮੇਂ ਤੋਂ ਸਾਡੇ ਫੈਡਰੇਸ਼ਨ ਦੇ ਮੈਂਬਰ ਹਨ ਅਤੇ ਕਲੱਬ ਵਿੱਚ ਵੀ ਆਪਣੀ ਭੂਮਿਕਾ ਬੜੇ ਹੀ ਚੰਗੇ ਢੰਗ ਨਾਲ ਨਿਭਾ ਰਹੇ ਨੇ ਅਤੇ ਜਦੋਂ ਮੈਨੂੰ ਅਤੇ ਮੇਰੇ ਕਲੱਬ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਹੋਈ ਤੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇਸ ਖੁਸ਼ੀ ਮੌਕੇ ਸਮੂਹ ਕਲੱਬ ਵੱਲੋਂ ਬਹੁਤ ਬਹੁਤ ਵਧਾਈ ਦਿੱਤੀ ਤੇ ਅੱਗੇ ਦੇ ਜੀਵਨ ਲਈ ਬਹੁਤ ਬਹੁਤ ਸ਼ੁਭਕਾਮਨਾ ਦਿੱਤੀ ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੁਲਦੀਪ ਸਿੰਘ ਬਰਾੜ ਹੋਰ ਵੀ ਤਰੱਕੀ ਕਰਨਗੇ ਇਸ ਮੌਕੇ ਸਬ ਡਿਵੀਜ਼ਨ ਆਫਿਸਰ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਮੈਂ ਆਪਣੀ ਡਿਊਟੀ ਪਹਿਲਾਂ ਵਾਂਗ ਪੂਰੀ ਇਮਾਨਦਾਰੀ, ਤਨਦੇਹੀ ਅਤੇ ਬਿਨਾਂ ਪੱਖਪਾਤ ਨਾਲ ਨਿਭਾਵਾਂਗਾ ਅਤੇ ਜੋ ਵੀ ਮੰਡੀ ਨਿਵਾਸੀਆਂ ਦੇ ਕੰਮ ਹੋਣਗੇ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਮੌਕੇ ਉਹਨਾਂ ਦੇ ਨਾਲ ਜੇ. ਇ.ਗੁਰਲਾਲ ਸਿੰਘ, ਰਣਜੀਤ ਸਿੰਘ , ਸਰਕਲ ਸਹਾਇਕ ਕੁਲਵਿੰਦਰ ਸਿੰਘ, ਸਬ ਡਿਵੀਜ਼ਨ ਪ੍ਰਧਾਨ ਕੁਲਜੀਤ ਸਿੰਘ, ਜਗਸੀਰ ਸਿੰਘ, ਗਗਨਦੀਪ ਸਿੰਘ, ਰਜਤ ਜਿੰਦਲ, ਕੁਲਦੀਪ ਸਿੰਘ ਅਤੇ ਬਲਕਰਨ ਸਿੰਘ ਵੀ ਮੌਜੂਦ ਸਨ

Leave a Reply

Your email address will not be published. Required fields are marked *