ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਅੱਜ ਇੱਕ ਪ੍ਰਾਈਵੇਟ ਗੱਡੀ ਨੰਬਰ ਵੱਲੀ ਕਾਰ ਜਿਸ ਦੇ ਫਰੰਟ ਵਾਲੇ ਸ਼ੀਸ਼ੇ ਦੇ ਅੰਦਰਲੇ ਪਾਸੇ ਪੁਲਿਸ ਲਾਇਟ ,ਪੁਲਿਸ ਸਾਇਰਨ, ਅਤੇ ਸ਼ੀਸ਼ੇ ਕਾਲੇ ਸਨ ਚ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਦੁਕਾਨਦਾਰ ਕੋਲ ਜਾ ਕੇ ਆਪਣੇ ਆਪ ਨੂੰ ਕਿਸੇ ਨਿੱਜੀ ਅਦਾਰੇ ਦੇ ਪੱਤਰਕਾਰ ਦੱਸਦੇ ਹੋਏ ਗਲਤ ਕੰਮ ਕਰਦੇ ਹੋਣ ਦਾ ਆਖ ਕੇ ਧਮਕਉਣਾ ਸ਼ੁਰੂ ਕਰ ਦਿੱਤਾ ਦੁਕਾਨਦਾਰ ਵੱਲੋਂ ਜਦੋ ਉਹਨਾਂ ਨੌਜਵਾਨਾਂ ਚੋ ਦੁਕਾਨ ਚ ਦਾਖਲ ਹੋਏ ਇੱਕ ਨੌਜਵਾਨ ਨੂੰ ਆਪਣੇ ਬਾਰੇ ਕੋਈ ਗਲਤ ਕੰਮ ਨਾ ਕਰਦੇ ਹੋਣ ਬਾਰੇ ਤਸੱਲੀ ਕਰਵਾਈ ਗਈ ਤਾਂ ਉਸ ਨੌਜਵਾਨ ਵੱਲੋਂ ਉਸ ਦੁਕਾਨਦਾਰ ਕੋਲੋ ਇੱਕ ਸਪਰਿੰਗ ਕੋਲਡ ਡਰਿੰਕ ਦੀ ਮੰਗ ਕੀਤੀ ਗਈ ਜਦੋਂ ਉਹ ਨੌਜਵਾਨ ਬਿਨਾਂ ਪੈਸੇ ਦਿੱਤੇ ਜਾਣ ਲੱਗਾ ਤਾਂ ਦੁਕਾਨਦਾਰ ਵੱਲੋਂ ਕੋਲਡ ਡਰਿੰਕ ਦੇ ਪੈਸੇ ਮੰਗੇ ਗਏ ਤਾਂ ਅੱਗੋਂ ਉਸ ਨੌਜਵਾਨ ਨੇ ਕਿਹਣਾ ਸ਼ੁਰੂ ਕਰ ਦਿੱਤਾ ਕਿ ਉਹ ਪੱਤਰਕਾਰ ਹੈ ਤੇ ਉਸ ਕੋਲੋਂ ਪੈਸੇ ਮੰਗ ਰਿਹਾ ਹੈ ਤੇਰੀ ਦੁਕਾਨ ਚ ਗਲਤ ਕੰਮ ਹੁੰਦਾ ਹੈ ਜੰਡਾ ਅਚਾਨਕ ਦੁਕਾਨਦਾਰ ਨੂੰ ਉਸ ਨੌਜਵਾਨ ਦੀਆਂ ਹਰਕਤਾਂ ਤੇ ਸ਼ੱਕ ਪੈਦਾ ਹੋਣ ਤੇ ਜਦੋਂ ਉਸ ਨੇ ਕਾਰ ਤੇ ਨਜ਼ਰ ਮਾਰੀ ਤਾਂ ਉਸ ਨੇ ਦੇਖਿਆ ਕਿ ਕਾਲੇ ਸ਼ੀਸ਼ਿਆਂ ਵਾਲੀ ਕਾਰ ਤੇ ਪੁਲਿਸ ਵਾਲੀ ਲਾਇਟ ਲੱਗੀ ਹੋਈ ਹੈ ਜਦੋਂ ਉਸ ਨੇ ਪੁਲਿਸ ਨੂੰ ਸੂਚਨਾ ਦੇਣ ਦੀ ਗੱਲ ਕਹੀ ਤਾਂ ਉਨ੍ਹਾਂ ਨੌਜਵਾਨਾਂ ਵੱਲੋਂ ਕਾਰ ਨੂੰ ਭਜਾ ਲਿਆ ਦੁਕਾਨਦਾਰ ਵੱਲੋਂ ਉਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ
Related Posts
ਖਰੜ ਵਿੱਚ ਪੱਤਰਕਾਰ ਅਤੇ ਪੁਲਿਸ ਵਾਲੇ ਬਣਕੇ ਕਰ ਰਹੇ ਸਨ ਵਸੂਲੀ, ਖਰੜ ਪੁਲਿਸ ਵੱਲੋਂ ਮਾਮਲਾ ਦਰਜ, ਤਿੰਨ ਆਰੋਪੀ ਕਾਬੂ
ਕੁਰਾਲੀ(ਅਰੁਣ ਕੁਰਾਲੀ)ਕੁਰਾਲੀ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਅਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ…
ਕੁਰਾਲੀ(ਅਰੁਣ ਕੁਰਾਲੀ)ਕੁਰਾਲੀ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਖਰੜ ਦੇ ਵਿੱਚ ਪੱਤਰਕਾਰ ਅਤੇ ਜਾਲੀ ਪੁਲਿਸ ਮੁਲਾਜ਼ਮ ਬਣ ਕੇ…
ਤੇਜ਼ਧਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਦਾ ਪਿਉ-ਪੁੱਤ ‘ਤੇ ਹਮਲਾ, ਮੋਟਰਸਾਈਕਲ ਭਜਾ ਕੇ ਬਚਾਈ ਜਾਨ, ਪਿਉ ਵਲੋਂ ਪੁਲਿਸ ‘ਤੇ ਲਾਏ ਗੰਭੀਰ ਇਲਜ਼ਾਮ
ਲੁਧਿਆਣਾ,ਰਾਮ ਕ੍ਰਿਸ਼ਨ ਅਰੋੜਾ,ਇੱਕ ਹਫਤਾ ਪਹਿਲਾ ਹੋਏ ਜਾਨ ਲੇਵਾ ਚੋ ਵਾਲ ਵਾਲ ਬਚੇ ਇੱਕ ਪਿਓ ਵੱਲੋਂ ਇਨਸਾਫ ਲੈਣ ਵਾਸਤੇ ਦਰ ਦਰ…
ਲੁਧਿਆਣਾ,ਰਾਮ ਕ੍ਰਿਸ਼ਨ ਅਰੋੜਾ,ਇੱਕ ਹਫਤਾ ਪਹਿਲਾ ਹੋਏ ਜਾਨ ਲੇਵਾ ਚੋ ਵਾਲ ਵਾਲ ਬਚੇ ਇੱਕ ਪਿਓ ਵੱਲੋਂ ਇਨਸਾਫ ਲੈਣ ਵਾਸਤੇ ਦਰ ਦਰ…
ਚਿੱਟੇ ਦਿਨ ਖਰੜ ‘ਚ ਲੁੱਟ: ਐਕਟਿਵਾ ਸਵਾਰਾਂ ਨੇ ਬਾਈਕ ਰੋਕੀ, ਔਰਤ ਦੀ ਗੱਲੋਂ ਚੈਨ ਖੋਹ ਕੇ ਫਰਾਰ
ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ…
ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਖਰੜ ਦੀ ਦੱਸੀ ਜਾ ਰਹੀ ਹੈ…