ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੱਖ ਵੱਖ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਈਸ਼ਰ ਨਗਰ ਸੀ ਬਲੋਗ ਮਹੱਲੇ ਦੇ ਲੋਕਾਂ ਨਾਲ ਪੁਲਿਸ ਕਮਿਸ਼ਨਰ ਮਿਲਦੇ ਹੋਏ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਲੁਧਿਆਣਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਈਸ਼ਰ ਨਗਰ ਸੀ ਬਲਾਕ ਵਿੱਚ ਕੀਤੀ ਕਾਰਵਾਈ ਨਸ਼ੇ ਦੀ ਤਸਕਰੀ ਕਰਨ ਵਾਲੇ ਪਰਿਵਾਰ ਦੇ ਦੋਸ਼ੀ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਨਸ਼ਿਆਂ ਵਿਰੁੱਧ ਸੰਭਾਲੀ ਕਮਾਨ ਮੁਹੱਲੇ ਦੇ ਲੋਕਾਂ ਨੇ ਕਿਹਾ ਨਸ਼ਾ ਤਸਕਰਾਂ ਦੀ ਮੁਹੱਲੇ ਵਿੱਚ ਸੀ ਪੂਰੀ ਦਹਿਸ਼ਤ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਕਾਰਨ ਘਰੋਂ ਨਹੀਂ ਨਿਕਲ ਸਕਦੇ ਸੀ ਨਾ ਬੱਚੇ ਨਾ ਬਜ਼ੁਰਗ


ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਲਗਾਤਾਰ ਨਸ਼ੇ ਤਸਕਰਾਂ ਨੂੰ ਜੇਲ ਭੇਜਿਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਪ੍ਰਾਪਰਟੀ ਤੇ ਜਿਹੜਾ ਪੰਜਾ ਚਲਾਇਆ ਜਾ ਰਿਹਾ ਉਸੇ ਕੜੀ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਮਾਨ ਸੰਭਾਲਦੇ ਹੋਏ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਉਥੇ ਹੀ ਈਸ਼ਰ ਨਗਰ ਇਲਾਕੇ ਦੇ ਵਿੱਚੋਂ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ 212 ਗ੍ਰਾਮ ਨਸ਼ੀਲੀ ਪਦਾਰਥ ਸਮੇਤ ਗ੍ਰਫਤਾਰ ਕੀਤਾ ਹੈ ਦੱਸਣ ਯੋਗ ਹੈ ਕਿ ਨਸ਼ਾ ਤਸਕਰਾਂ ਦੀ ਮੁਹੱਲੇ ਦੇ ਵਿੱਚ ਇਨੀ ਦਹਿਸ਼ਤ ਸੀ ਮਲੇ ਵਾਲਿਆਂ ਦਾ ਕਹਿਣਾ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਲਈ ਮੁਹੱਲੇ ਦੇ ਵਿੱਚੋਂ ਬਾਹਰ ਭੇਜਿਆ ਹੋਇਆ ਹੈ ਤਾਂ ਜੋ ਉਹ ਨਸ਼ੇ ਵਿੱਚ ਨਾ ਫਸ ਜਾਣ ਮਹੱਲੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਹ ਘਰ ਤੋਂ ਸੈਰ ਕਰਨ ਵੀ ਬਾਹਰ ਨਹੀਂ ਨਿਕਲ ਸਕਦੀਆਂ ਸੀ ਬਾਹਰ ਨਸ਼ਾ ਕਰਨ ਵਾਲੇ ਮੁੰਡੇ ਹਮੇਸ਼ਾ ਖੜੇ ਰਹਿੰਦੇ ਸੀ

ਪਰ ਅੱਜ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਪਰਿਵਾਰ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਮਹੱਲੇ ਵਾਲੇ ਵੀ ਕਾਫੀ ਖੁਸ਼ ਦਿਖਾਈ ਦਿੱਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰਹੇਗੀ ਉਹਨਾਂ ਨੇ ਕਿਹਾ ਕਿ ਅੱਜ ਇਸ ਮਹੱਲੇ ਦੇ ਵਿੱਚ ਜੋ ਨਸ਼ਾ ਤਸਕਰੀ ਕਰਦੇ ਸੀ ਉਹਨਾਂ ਨੂੰ ਗਿਰਫਤਾਰ ਕੀਤਾ ਅਤੇ ਹੁਣ ਉਹਨਾਂ ਨੇ ਜੋ ਨਜਾਇਜ਼ ਪ੍ਰਾਪਰਟੀ ਬਣਾਈਆਂ ਨੇ ਉਹਨਾਂ ਤੇ ਵੀ ਕਾਰਵਾਈ ਆਰੰਭੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਪੁਲਿਸ ਚੈਕਿੰਗ ਕਰਦੀ ਰਹੇਗੀ ਉਹਨਾਂ ਨੇ ਕਿਹਾ ਕਿ ਮੁਹੱਲੇ ਵਾਲਿਆਂ ਨੇ ਇੱਕਜੁੱਟ ਹੋ ਕੇ ਇਹ ਵੱਡੀ ਕਾਰਵਾਈ ਕਰਵਾਈ ਹੈ ਅਤੇ ਸਲਾਘਾਯੋਗ ਕਦਮ ਹੈ ਮਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਪੁਲਿਸ ਇਹਨਾਂ ਦੇ ਘਰਾਂ ਤੇ ਬਲਡੋਜਰ ਚਲਾ ਦੇਵੇ ਜੋ ਉਹਨਾਂ ਦੇ ਮਨਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਉਸ ਤੋਂ ਉਹਨਾਂ ਨੂੰ ਨਿਜਾਤ ਮਿਲੇਗੀ। ਪਰ ਅੱਜ ਦੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਲੋਕ ਕਾਫੀ ਖੁਸ ਦਿਖਾਈ ਦਿੱਤੇ

Leave a Reply

Your email address will not be published. Required fields are marked *