ਸੰਗਰੂਰ ਜੇਲ ਵਿੱਚ ਬੰਦ ਗੈਂਗਸਟਰ ਸਾਗਰ ਨਿਊਟਨ ਦੀ ਪੀਜੀਆਈ ਵਿੱਚ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੁਧਿਆਣਾ ਫਿਰੋਜਪੁਰ ਰੋਡ ਤੇ ਕਿ ਸੰਗਰੂਰ ਜੇਲ੍ਹ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਲਗਾ ਕੇ ਕੀਤਾ ਪ੍ਰਦਰਸ਼ਨ ਪੁਲਿਸ ਨੇ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਧਰਨੇ ਨੂੰ ਚੁਕਵਾਇਆ ਅਤੇ ਪਰਿਵਾਰ ਨੇ ਕਿਹਾ ਕਿ ਸਾਗਰ ਨਿਊਟਨ ਦੀ ਜੇਲ ਵਿੱਚ ਬੰਦ ਪਤਨੀ ਨੂੰ ਸੰਸਕਾਰ ਤੇ ਆਉਣ ਲਈ ਕੋਰਟ ਵੱਲੋਂ ਲਈ ਇਜਾਜਤ ਮਿਲਣ ਤੋਂ ਬਾਅਦ ਵੀ ਜੇਲ ਪ੍ਰਸ਼ਾਸਨ ਉਹਨਾਂ ਦਾ ਸਾਥ ਨਹੀਂ ਦੇ ਰਿਹਾਂ ਉਹਨਾਂ ਦੀ ਮੰਗ ਸੀ ਕਿ ਸਾਗਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਜਾਂਚ ਹੋਈ ਕਰਵਾਈ ਜਾਏਗੀ ,

ਲੁਧਿਆਣਾ ਥਾਣਾ ਦੁਗਰੀ ਦੇ ਇੱਕ ਮਾਮਲੇ ਵਿੱਚ ਸੰਗਰੂਰ ਜੇਲ ਵਿੱਚ ਬੰਦ ਗੈਂਗਸਟਰ ਸਾਗਰ ਨਿਊਟਨ ਦੀ ਪੀਜੀਆਈ ਵਿੱਚ ਮੌਤ ਹੋਣ ਦੇ ਮਾਮਲੇ ਦੇ ਵਿੱਚ ਜਿੱਥੇ ਪਰਿਵਾਰ ਦੇ ਵਕੀਲ ਵੱਲੋਂ ਜੇਲ ਪ੍ਰਸ਼ਾਸਨ ਤੇ ਆਰੋਪ ਲਗਾਏ ਸੀ।
ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਾਗਰ ਨਿਊਟਨ ਦੀ ਮ੍ਰਿਤਕ ਦੇ ਫਿਰੋਜਪੁਰ ਰੋਡ ਚੌਂਕ ਵਿੱਚ ਰੱਖ ਕੇ ਜੇਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਦੀ ਜਦ ਪੀ ਜੀ ਆਈ ਵਿੱਚ ਮੌਤ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ ਉਹ ਜਾਂਚ ਦੀ ਮੰਗ ਕਰਦੇ ਹਨ

ਮ੍ਰਿਤਕ ਸਾਗਰ ਨਿਊਟਨ ਦੀ ਪਤਨੀ ਤੇ ਵੀ ਮਾਮਲਾ ਦਰਜ ਹੋਣ ਕਰਕੇ ਜੇਲ ਵਿੱਚ ਹੈ, ਹੁਣ ਉਹਨਾਂ ਵੱਲੋਂ ਮਾਨਯੋਗ ਕੋਰਟ ਤੋਂ ਆਦੇਸ਼ ਲੈ ਗਿਆ ਹਨ ਕਿ ਮ੍ਰਿਤਕ ਦੇ ਸੰਸਕਾਰ ਦੇ ਵਿੱਚ ਉਸਨੂੰ ਲਿਆਂਦਾ ਜਾਵੇ ਪਰ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਅਤੇ ਉਹਨਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ। ਜਿਸ ਨਾਲ ਸ਼ਰੇਆਮ ਧੱਕਾ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਜੇਲ ਵਿੱਚ ਬੰਦ ਸਾਗਰ ਨਿਊਟਨ ਦੀ ਪਤਨੀ ਨੂੰ ਸੰਸਕਾਰ ਤੇ ਲਿਆਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ।

