ਤੁਰਦੀ BMW ਬਣੀ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,ਬੀਤੇ ਦਿਨੀਂ ਫਿਰੋਜ਼ਪੁਰ ਰੋਡ ਦੇ ਨਜ਼ਦੀਕ ਬੱਦੋਵਾਲ ਏਰੀਆ ਵਿੱਚ ਉਸ ਸਮੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਤੁਰੀ ਜਾ ਰਹੀ BMW ਕਾਰ ਚ ਸ਼ਾਰਟ ਸਰਕੱਟ ਹੋਣ ਤੋਂ ਬਾਅਦ ਅੱਗ ਲੱਗ ਗਈ ਅੱਗ ਲੱਗਣ ਨਾਲ ਪੂਰੀ ਕਾਰ ਸੜ ਕੇ ਸਵਾਹ ਹੋ ਗਈ ਇਸ ਘਟਨਾ ਵਾਪਰਨ ਸਮੇ ਕਾਰ ਵਿੱਚ ਦੋ ਵਿਆਕਤੀ ਮੌਜੂਦ ਸਨ ਪਰ ਸਮਾਂ ਰਹਿੰਦੇ ਉਹਨਾਂ ਵੱਲੋਂ ਛਲਾਂਗਾ ਲਗਾ ਕੇ ਆਪਣੀ ਜਾਨ ਬਚਾਆ ਲਈ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਰਗੇਡ ਦੀ ਗੱਡੀ ਵੱਲੋਂ ਮੌਕੇ ਤੇ ਪੁਹਚ ਕੇ ਅੱਗ ਤੇ ਕਾਬੂ ਪਾਇਆ ਗਿਆ ਕਾਰ ਨੂੰ ਅੱਗ ਲੱਗਣ ਦੇ ਕਾਰਨ ਰੋਡ ਦੇ ਦੋਨਾਂ ਪਾਸੇ ਹੀ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ।


ਮੌਕੇ ਤੋਂ ਮਿੱਲੀ ਜਾਣਕਾਰੀ ਅਨੁਸਾਰ ਇੱਕ ਕਾਰ ਮਕੈਨਿਕ ਕੋਲ BMW ਕਾਰ ਜਿਸ ਦਾ ਮਾਡਲ 2014 ਦਸਿਆ ਜਾ ਰਿਹਾ ਸੀ ਰਿਪੇਅਰ ਵਾਸਤੇ ਆਈ ਸੀ ਜਦੋਂ ਉਸ ਗੈਰਜ ਦੇ ਦੋ ਮਕੈਨਿਕ ਕਾਰ ਨੂੰ ਰਿਪੇਅਰ ਕਰਨ ਤੋਂ ਬਾਅਦ ਉਸ ਦੀ ਟਰਾਈ ਲੈ ਰਹੇ ਸਨ ਤਾਂ ਅਚਾਨਕ ਕਾਰ ਦੇ ਅੰਦਰ ਕਿਸੇ ਤਰਾਂ ਦੀ ਸਪਰਕਿੰਗ ਹੋਣੀ ਸ਼ੁਰੂ ਹੋਣ ਦੇ ਤੁਰੰਤ ਬਾਅਦ ਕਾਰ ਦੀ ਟਰਾਈ ਲੈਣ ਵਾਲੇ ਦੋਨਾਂ ਮਕੇਨੀਕਾਂ ਵੱਲੋਂ ਬਾਹਰ ਛਲਾਂਗਾ ਲਗਾ ਦਿੱਤੀਆਂ ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰ ਪਾਉਂਦੇ ਅੱਗ ਨੇ ਪੂਰੀ ਕਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਪੁਰੀ ਕਾਰ ਸੜ ਕੇ ਰਾਖ ਹੋ ਗਈ ਮੌਕੇ ਤੇ ਪੁਹਚੀ ਫਾਇਰ ਬਿਰਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਮੌਕੇ ਤੇ ਪੁਹਚੀ ਟਰੈਫਿਕ ਪੁਲਿਸ ਵੱਲੋਂ ਜਾਮ ਨੂੰ ਖੁਲਵਾਉਣ ਤੋਂ ਬਾਅਦ ਟਰੈਫਿਕ ਨੂੰ ਸੰਚਾਰੁ ਢੰਗ ਨਾਲ ਚਾਲੂ ਕਰਾਇਆ ਗਿਆ।

Leave a Reply

Your email address will not be published. Required fields are marked *