ਉਵਰਟੇਕ ਕਰਦੇ ਹੋਏ ਭਿਆਨਕ ਸੜਕ ਹਾਦਸਾ, ਬੇਕਾਬੂ ਵਾਹਨ ਟਕਰਾਏ, ਕਈ ਮੌਤਾਂ, ਜਖਮੀ ਹਸਪਤਾਲ ‘ਚ ਦਾਖਲ

ਫਿਰੋਜ਼ਪੁਰ(ਅਰੁਣ ਮੇਹਰਾ)ਅੱਜ ਸਵੇਰ ਚੱੜਦੇ ਹੀ ਹੋਏ ਇੱਕ ਕੈਂਟਰ ਅਤੇ ਮਹਿੰਦਰ ਪਿਕ ਅਪ ਗੱਡੀ ਵਿੱਚ ਹੋਏ ਭਿਆਨਿਕ ਹਾਦਸੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਹਾਦਸਾ ਇਨ੍ਹਾਂ ਭਿਆਨਿਕ ਸੀ ਜਿਸ ਪਾਸੇ ਵੀ ਦੇਖੋ ਹਰ ਪਾਸੇ ਜਖਮੀਆਂ ਦੀ ਚੀਕ ਪੁਕਾਰ ਅਤੇ ਲਾਸ਼ਾਂ ਹੀ ਲਾਸ਼ਾਂ ਨਜਰ ਆ ਰਹੀਆਂ ਸਨ ਹਾਦਸੇ ਬਾਰੇ ਪਤਾ ਲੱਗਣ ਤੇ ਥਾਣਾ ਗੁਰੂਹਰਸਹਾਏ, ਫਿਰੋਜ਼ਪੁਰ, ਜਲਾਬਾਦ ਦੀ ਪੁਲਿਸ ਵੱਲੋਂ ਮੌਕੇ ਤੇ ਪੁਹਚ ਕੇ ਆਸਪਾਸ ਦੇ ਲੋਕਾਂ ਦੀ ਮੱਦਦ ਨਾਲ ਜਖਮੀਆਂ ਨੂੰ ਇਲਾਜ ਵਾਸਤੇ ਗੁਰੂਹਰਸਹਾਏ,ਫਰੀਦਕੋਟ, ਜਲਾਲਾਬਾਦ, ਦੇ ਹਸਪਤਾਲਾਂ ਪੁਹਚਾਇਆ ਗਿਆ ਹਾਦਸੇ ਦੀ ਸੂਚਨਾ ਮਿਲ਼ਦੇ ਹੀ ਫਿਰੋਜ਼ਪੁਰ, ਫਾਜ਼ਿਲਕਾ ਦੇ ਐਸ, ਐਸ, ਪੀ,ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਵਾਸਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਨਿਗਰਾਨੀ ਸ਼ੁਰੂ ਕੀਤੀ ਗਈ ।


ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਐਸ, ਐਸ, ਪੀ,ਫਿਰੋਜ਼ਪੁਰ ਮੈਡਮ ਸੋਮਿਆਂ ਮਿਸ਼ਰਾ ਨੇ ਦਸਿਆ ਕਿ ਹਾਦਸੇ ਦੇ ਸ਼ਿਕਾਰ ਹੋਏ ਲੋਕ ਅੱਜ ਸਵੇਰ ਇੱਕ ਮਹਿੰਦਰਾ ਪਿੱਕ ਅਪ ਜੀਪ ਵਿੱਚ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਜਲਾਲਾਬਾਦ ਵਾਲੀ ਸਾਇਡ ਨੂੰ ਜਾ ਰਹੇ ਸਨ ਇਹ ਲੋਕ ਵਿਆਹ ਸ਼ਾਦੀਆਂ ਵਗੈਰਾ ਪ੍ਰੋਗਰਾਮ ਵਿੱਚ ਕੇਟਰਿੰਗ ਵਗੈਰਾ ਦਾ ਕੰਮ ਕਰਦੇ ਸਨ ਅੱਜ ਜਦੋਂ ਉਹ ਗੋਲੂ ਕੇ ਮੋੜ ਮੇਨ ਜੀ,ਟੀ, ਰੋਡ ਤੇ ਪੁਹੰਚੇ ਤਾਂ ਉਵਰ ਟੇਕ ਕਰਦੇ ਸਮੇਂ ਮਹਿੰਦਰਾ ਪਿੱਕ ਅਪ ਜੀਪ ਦੀ ਸਿੱਧੀ ਟੱਕਰ ਇੱਕ ਕੈਂਟਰ ਨਾਲ ਹੋਣ ਤੇ ਇਹ ਹਾਦਸਾ ਵਾਪਰਿਆ ਸੀ ਹਾਦਸਾ ਇਤਨਾ ਜਬਰਦਸਤ ਸੀ ਜੀਪ ਵਿੱਚ ਸਵਾਰ ਲੋਕ ਦੂਰ ਦੂਰ ਤੱਕ ਉੱਛਲ ਗਏ ਪੁਲਿਸ ਵੱਲੋਂ ਹਾਦਸੇ ਦੇ ਸਬੰਧ ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *