ਜ਼ਮਾਨਤ ‘ਤੇ ਬਾਹਰ ਆ ਕੇ ਤਿੰਨ ਦਿਨ ਵਿੱਚ ਦੁਬਾਰਾ ਨਜਾਇਜ਼ ਸ਼ਰਾਬ ਦਾ ਧੰਧਾ, 48 ਬੋਤਲਾਂ ਸਮੇਤ ਸ਼ਖ਼ਸ ਕਾਬੂ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਕਰਾਈਮ ਬ੍ਰਾਂਚ -2 ਦੀ ਟੀਮ ਵੱਲੋਂ ਇੱਕ ਅਜਿਹੇ ਵਿਆਕਤੀ ਨੂੰ ਕਾਬੂ ਕੀਤਾ ਜੋ ਮਹਿਜ਼ ਤਿੰਨ ਦਿਨ ਪਹਿਲਾਂ ਹੀ ਜੇਲ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਪਰ ਉਸ ਵਿਆਕਤੀ ਵੱਲੋਂ ਸੁਧਰਨ ਦੀ ਬਜਾਏ ਜੇਲ ਤੋਂ ਬਾਹਰ ਆਉਦੇਂ ਹੀ ਮੁੜ ਤੋਂ ਨਜਾਇਜ ਸ਼ਰਾਬ ਵੇਚਣ ਦੇ ਧੰਧੇ ਨੂੰ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਕਰਾਈਮ ਬ੍ਰਾਂਚ ਟੀਮ ਦੇ ਹੱਥੇ ਚੱੜ ਗਿਆ ਕਾਬੂ ਕੀਤੇ ਆਰੋਪੀ ਦੀ ਪਹਿਚਾਣ ਵਿਨੇ ਕੁਮਾਰ ਉਰਫ ਮਨੀ ਪੁੱਤਰ ਸਤਪਾਲ ਟਿੱਬਾ ਰੋਡ ਵੱਜੋ ਹੋਈ ਜਿਸ ਦੇ ਖਿਲਾਫ ਥਾਣਾ ਟਿੱਬਾ ਚ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਦੇਦਿਆ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਇੰਚਾਰਜ ਕਰਾਈਮ ਬ੍ਰਾਂਚ ਨੇ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲਾ ਮਨਜੀਤ ਸਿੰਘ ਨਗਰ ਦਾ ਰਹਿਣ ਵਾਲਾ ਨਜਾਇਜ ਸ਼ਰਾਬ ਵੇਚਣ ਦਾ ਧੰਧਾ ਕਰਦਾ ਹੈ ਅਗਰ ਅੱਜ ਵੀ ਉਸ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਜਾਵੇ ਤਾਂ ਉਸ ਕੋਲੋਂ ਨਜਾਇਜ ਸ਼ਰਾਬ ਦੀ ਬ੍ਰਾਮਦਗੀ ਹੋ ਸੱਕਦੀ ਹੈ ਜਦੋ ਉਹਨਾਂ ਦੀ ਟੀਮ ਦੇ ਏ,ਐਸ, ਆਈ ਧਨਵੰਤ ਸਿੰਘ ਵੱਲੋਂ ਦੱਸੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਤਾਂ ਉਸ ਕੋਲੋਂ 48 ਬੋਤਲਾਂ ਠੇਕਾ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੇ ਜਾਣ ਤੋਂ ਬਾਅਦ ਆਰੋਪੀ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *