ਏ ਪੀਰਾ ਫਕੀਰਾ ਦੀ ਧਰਤੀ ਹੈ ਇੱਥੇ ਸਭਨੂੰ ਮਿਲਜੁਲਕੇ ਰਹਿਣਾ ਚਾਹੀਦਾ ਹੈ ਅਤੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ – ਸੰਨੀ
ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਬਾਬਾ ਮੋਲੇ ਸ਼ਾਹ ਦੀ ਯਾਦ ਵਿੱਚ 20ਵੀ ਮਹਿਫਲ -ਏ -ਕਵਾਲ ਅਤੇ ਭੰਡਾਰਾ ਨਿਊ ਵਿਜੇ ਨਗਰ,ਚੂਹੜਪੁਰ ਰੋਡ,ਹੈਬੋਵਾਲ ਕਲਾ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਮਹਿਫਲ -ਏ -ਕਵਾਲ ਰਾਤ 8 ਵਜੇ ਮੁੱਖ ਸੇਵਾਦਾਰ ਸੰਨੀ ਜੀ ਦੀ ਦੇਖ ਰੇਖ ਵਿੱਚ ਸੁਰੂ ਕਰਵਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਲੰਗਰ ਅਤੇ ਮਹਿਫਲ -ਏ -ਕਵਾਲ ਪ੍ਰੋਗਰਾਮ ਦਾ ਆਨੰਦ ਮਾਣਿਆ ਗਿਆ।ਇਸ ਦਰਬਾਰ ਵਿੱਚ ਸਭ ਧਰਮਾ ਸਤਿਕਾਰ ਕੀਤਾ ਜਾਂਦਾ ਹੈ।ਸੰਨੀ ਜੀ ਨੇ ਕਿਹਾ ਕਿ ਏ ਧਰਤੀ ਪੀਰਾ ਫਕੀਰਾ ਦੀ ਧਰਤੀ ਹੈ ਇੱਥੇ ਸਭਨੂੰ ਮਿਲਜੁਲਕੇ ਰਹਿਣਾ ਚਾਹੀਦਾ ਹੈ।ਜਰੂਰਤਮੰਦ ਪਰਿਵਾਰਾਂ ਮਦਦ ਕਰਦੇ ਰਹਿਣਾ ਚਾਹੀਦਾ ਹੈ।
