ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)41 ਸਾਲ ਬਾਅਦ 1984 ਦੇ ਦੰਗਾ ਪੀੜਤ ਮਾਮਲੇ ਚ ਕਾਂਗਰਸੀ ਆਗੂ ਸੱਜਣ ਕੁਮਾਰ ਜਾਖੜ ਨੂੰ ਹੋਈ ਉਮਰ ਕੈਦ ਦੇ ਚੱਲਦੇ ਅੱਜ ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲ ਪੁਰਾ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ ਅੱਪਣੇ ਲੁਧਿਆਣਾ ਆਗਮਨ ਮੌਕੇ ਸ੍ਰ ਇਕਬਾਲ ਸਿੰਘ ਲਾਲ ਪੁਰਾ ਵੱਲੋਂ ਧਰਮਪੁਰਾ ਸਥਿਤ ਗੁਰੂਦਵਾਰਾ ਅਮਰਦਾਸ ਚ ਨਤਮਸਤਿਕ ਹੋਣ ਤੋਂ ਬਾਅਦ ਅੱਪਣੇ ਸੰਬੋਧਨ ਚ ਕਿਹਾ ਕਿ ਬੀਤਿਆ ਸਰਕਾਰਾਂ ਵੱਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਸਿੱਖ ਕਤਲੇਆਮ ਮਾਮਲੇ ਚ ਸੱਜਣ ਕੁਮਾਰ ਜਾਖੜ ਨੂੰ ਬਰੀ ਕੀਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ ਦਵਾਉਣ ਦੇ ਦਿੱਤੇ ਭਰੋਸੇ ਦੇ ਚੱਲਦੇ 41 ਸਾਲ ਬਾਅਦ ਸਿੱਖ ਕਤਲੇਆਮ ਦੀਆਂ ਦੋ ਬੰਦ ਕੀਤੀਆਂ ਗਈਆਂ ਫਇਲਾ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਸੱਜਣ ਕੁਮਾਰ ਜਾਖੜ ਨੂੰ ਉਮਰ ਕੈਦ ਦੀ ਸਜਾ ਦਵਾਈ ਗਈ ਜਿਸ ਨੇ ਪੀੜਤ ਦੰਗਾ ਪੀੜਤ ਲੋਕਾਂ ਦੇ ਜਖਮਾਂ ਤੇ ਮਲਮ ਲਗਾਉਣ ਦਾ ਕੰਮ ਕੀਤਾ ਅਤੇ ਜਿਸ ਨਾਲ ਪੀੜਤ ਦੰਗਾ ਪੀੜਤ ਪਰਿਵਾਰਾਂ ਵਿੱਚ ਰਾਹਤ ਮਹਿਸੂਸ ਕੀਤੀ ਗਈ ,ਚੇਅਰਮੈਨ ਸ੍ਰ ਇਕਬਾਲ ਸਿੰਘ ਲਾਲ ਪੁਰਾ ਨੇ ਕਿਹਾ ਕਿ ਮਹਿਰੂਮ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਮੌਕੇ ਨਾਨਾਵਤੀ ਕਮਿਸ਼ਨ ਗਠਨ ਕੀਤਾ ਗਿਆ ਸੀ ਪਰ ਸਰਕਾਰ ਬਦਲਣ ਕਾਰਨ ਨਾਨਾਵਤੀ ਕਮਿਸ਼ਨ ਦੀ ਜੋ ਕਾਰਵਾਈ ਸੀ ਪੁਰੀ ਨਹੀਂ ਹੋ ਸਕੀ ਸੀ ਸ੍ਰ ਇਕਬਾਲ ਸਿੰਘ ਲਾਲ ਪੁਰਾ ਨੇ ਕਿਹਾ ਕਿ ਉਸ ਸਮੇ ਦੀ ਸਰਕਾਰ ਵੱਲੋਂ ਸ਼ਹੀਦ ਪਰਿਵਾਰਾਂ ਨਾਲ ਕੋਝਾ ਮਜ਼ਾਕ ਕਰਦੇ ਹੋਏ ਦੱਸ ਦੱਸ ਹਜਾਰ ਰੁਪਏ ਦੀ ਸਹਾਇਤਾ ਕੀਤੀ ਗਈ ਇਸ ਦੌਰਾਨ 9 ਕਮਿਸ਼ਨ ਬਣੇ 4 ਕਮੇਟੀਆਂ ਬਣੀਆਂ ਦੋ ਐਸ ਆਈ ਟੀ ਬਣੀਆਂ ਕੋਰਟ ਕਚਹਿਰੀਆਂ ਦੇ ਚੱਕਰ ਮਾਰੇ ਗਏ ਪਰ ਇਨਸਾਫ ਨਹੀਂ ਮਿਲ ਸਕਿਆ ਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਸਿੱਖ ਦੰਗਾ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦੇ ਨਾਲ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਹੋਂਦ ਚਿਲੜ ਦੇ ਸ਼ਹੀਦਾਂ ਵਾਸਤੇ ਉਹਨਾਂ ਵੱਲੋਂ ਖੁੱਦ ਜਾ ਕੇ 17 ਕਰੋੜ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਉਸ ਸਮੇ ਦੀ ਸਰਕਾਰ ਮੌਕੇ ਬਹੁਤ ਸਿੱਖ ਆਗੂ ਸੱਤਾ ਸੁੱਖ ਭੋਗਦੇ ਰਹੇ ਪਰ ਕਿਸੇ ਵੱਲੋਂ ਵੀ ਸਿੱਖ ਦੰਗਿਆਂ ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾ ਚੁੱਕੇ ਪੀੜਤਾਂ ਨਾਲ ਮਿਲ ਕੇ ਉਹਨਾਂ ਦੀ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ ਪਰ ਜਦੋ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਉਹਨਾਂ ਵੱਲੋਂ ਸੱਭ ਤੋਂ ਪਹਿਲਾਂ ਸਿੱਖ ਪੀੜਤ ਪਰਿਵਾਰਾਂ ਦੀ ਭਲਾਈ ਵਾਸਤੇ ਕੰਮ ਕੀਤੇ ਗਏ ਉਹਨਾਂ ਕਿਹਾ ਕਿ ਕੋਟ ਲੱਖ ਪਤ ਜਿਸ ਜਗਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਸਨ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੱਸ ਕਰੋੜ ਰੁਪਏ ਦੀ ਲਾਗਤ ਨਾਲ ਉਸ ਗੁਰੂ ਦਵਾਰੇ ਦੀ ਸੇਵਾ ਕਰਵਾਈ ਗਈ ਇਸ ਮੌਕੇ ਉਹਨਾਂ ਨਾਲ ਰਜਨੀਸ਼ ਧੀਮਾਨ,ਕਾਕਾ ਸੂਦ, ਗੁਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਗੋਸ਼ਾ, ਨਵਲ ਜੈਨ ਬਲਵਿੰਦਰ ਸਿੰਘ ਸੇਖੋਂ ਮੌਜੂਦ ਸਨ।
1984 ਦੰਗਾ ਪੀੜਤ ਮਾਮਲੇ ‘ਚ ਸੱਜਣ ਕੁਮਾਰ ਨੂੰ ਸਜ਼ਾ, ਪੀੜਤ ਪਰਿਵਾਰਾਂ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਧੰਨਵਾਦ
