13 ਸਾਲ ਦੇ ਮਾਸੂਮ ‘ਤੇ ਨਸ਼ਾ ਵੇਚਣ ਦੇ ਝੂਠੇ ਇਲਜ਼ਾਮ: ਸ਼ਰਾਬੀ ਤੱਤਾਂ ਨੇ ਗਾਹਲੀ ਗਲੋਚ ਰੋਕਣ ’ਤੇ ਕੀਤੀ ਬੇਰਹਿਮੀ ਨਾਲ ਕੁੱਟਮਾਰ

ਲੁਧਿਆਣਾ,, ਚੰਦਰਮੋਹਨ ,,ਤਾਜਪੁਰ ਰੋਡ ਤੇ ਸ਼ਨਿਮੰਦਰ ਦੇ ਬਾਹਰ ਕੁੱਝ ਲੋਕਾਂ ਵੱਲੋਂ ਇੱਕ 13 ਸਾਲ ਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕੁੱਟਮਾਰ ਦਾ ਸ਼ਿਕਾਰ ਹੋਏ ਬੱਚੇ ਨੂੰ ਕੁੱਝ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਕੁੱਟਮਾਰ ਕਰਨ ਵਾਲੇ ਲੋਕਾ ਦੇ ਚੁੰਗਲ ਚੋ ਛੁਡਵਾ ਕੇ ਸਿਵਲ ਹਸਪਤਾਲ ਵਿੱਚ ਇਲਾਜ ਵਾਸਤੇ ਭੇਜ ਦਿੱਤਾ ਗਿਆ ਬੱਚੇ ਨਾਲ ਹੋਈ ਕੁੱਟਮਾਰ ਦੀ ਸਾਰੀ ਘਟਨਾ ਮੰਦਰ ਚ ਲੱਗੇ ਸੀ,ਸੀ,ਟੀ,ਵੀ ਕੈਮਰੇ ਚ ਕੈਦ ਹੋ ਗਈ ਬੱਚੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਥਾਣਾ ਡਵੀਜਨ ਨੰਬਰ 7 ਚ ਦੇਣ ਤੋ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਮੁਲਜਮਾਂ ਖਿਲਾਫ ਤਾਂ ਕੀ ਕਰਨੀ ਸੀ ਉਲਟਾ ਅਗਲੇ ਦਿਨ ਥਾਣਾ ਪੁਲਿਸ ਵੱਲੋਂ ਉਸ ਬੱਚੇ ਨੂੰ ਉਸ ਦੇ ਘਰੋਂ ਚੁੱਕ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਲੋਕਾ ਵੱਲੋਂ ਲਗਾਏ ਗਏ ।


ਜਾਣਕਾਰੀ ਦੇਦਿਆ ਬੀ,ਜੇ,ਪੀ,ਨੇਤਾ,ਮਨੋਜ ਚੌਹਾਨ ਨੇ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਨਹੀਂ ਹਨ ਉਸ ਦੀ ਦਾਦੀ ਵੱਲੋਂ ਹੀ ਬੱਚੇ ਅਤੇ ਉਸ ਦੀਆਂ ਤਿੰਨ ਛੋਟੀਆਂ ਭੈਣਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਕਲ ਬੱਚੇ ਦੀ ਆਪਣੀਆਂ ਭੈਣਾਂ ਨਾਲ ਕਿਸੇ ਗੱਲ ਤੋਂ ਮਾਮੂਲੀ ਬਹਿਸ ਬਾਜੀ ਹੋ ਰਹੀ ਸੀ ਇਸ ਦੌਰਾਨ ਉੱਥੇ ਕੁੱਝ ਲੋਕਾਂ ਵੱਲੋਂ ਗਾਹਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ

ਜਿਸ ਤੋਂ ਬੱਚੇ ਵੱਲੋਂ ਉਹਨਾਂ ਲੋਕਾ ਨੂੰ ਗਾਹਲੀ ਗਲੋਚ ਕਰਨ ਤੋਂ ਮਨ੍ਹਾ ਕੀਤਾ ਜਿਸ ਤੋ ਨਰਾਜ ਹੋ ਕੇ ਉਹਨਾਂ ਲੋਕਾ ਵੱਲੋਂ ਬੱਚੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਖੜੇ ਲੋਕਾ ਵੱਲੋਂ ਬੱਚੇ ਨੂੰ ਉਹਨਾਂ ਦੇ ਚੁੰਗਲ ਚੋ ਛੁਡਵਾ ਕੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਪੁਲਿਸ ਨੂੰ ਵੀ ਕੁੱਟਮਾਰ ਕਰਨ ਵਾਲੇ ਲੋਕਾ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਉਹਨਾਂ ਲੋਕਾਂ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਬੱਚੇ ਨਾਲ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚੱਲਦੇ ਬੱਚੇ ਦਾ ਦੁਬਾਰਾ ਤੋਂ ਮੈਡੀਕਲ ਕਰਵਾ ਕੇ ਬੱਚੇ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਸ਼ਿਕਾਇਤ ਕਰਕੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਬਚਪਨ ਬਚਾਉ ਕਮਿਸ਼ਨ ਨੂੰ ਵੀ ਪੁਲਿਸ ਮੁਲਾਜ਼ਮਾਂ ਖਿਲਾਫ ਸ਼ਿਕਾਇਤ ਦੇਦਿਆ ਕਾਰਵਾਈ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *