ਇੱਕ ਨਾਰੀ ਪੁਲਿਸ ਤੇ ਭਾਰੀ,ਹਸਪਤਾਲ ਚੋ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਹੋਈ ਫਰਾਰ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਇੱਕ ਨਾਰੀ ਉਸ ਸਮੇ ਪੁਲਿਸ ਤੇ ਭਾਰੀ ਪੈ ਗਈ ਜਦੋਂ ਉਸ ਨੂੰ ਦੇਹ ਵਪਾਰ ਦੇ ਦੋਸ਼ ਚ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਫਰਾਰ ਹੋਈ ਮਹਿਲਾ ਪੁਲਿਸ ਮੁਲਾਜ਼ਮ ਨੂੰ ਬਾਥਰੂਮ ਜਾਣ ਦਾ ਬਹਾਨਾ ਲੱਗਾ ਕਿ ਭੀੜ ਦਾ ਫਾਇਦਾ ਚੁੱਕ ਧੱਕਾ ਮਾਰ ਕੇ ਫਰਾਰ ਹੋਣ ਚ ਕਾਮਯਾਬ ਹੋ ਗਈ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਮਹਿਲਾ ਦਾ ਪਿੱਛਾ ਵੀ ਕੀਤਾ ਗਿਆ ਪਰ ਅਸਫਲ ਰਹੇ।
ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਵੱਲੋਂ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਫਰਾਰ ਹੋਈ ਮਹਿਲਾ ਪਰਮਜੀਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਪੁਲਿਸ ਵੱਲੋਂ ਬੱਸ ਅੱਡੇ ਦੇ ਆਸਪਾਸ ਇੱਕ ਹੋਟਲ ਚ ਛਾਪੇਮਾਰੀ ਕਰਦੇ ਹੋਏ ਇੱਕ ਹੋਟਲ ਵਿੱਚੋਂ ਕਾਜਲ,ਸਿਮਰਨਜੀਤ,ਪਰਮਜੀਤ,ਪ੍ਰਿਆ, ਮੀਨੁ ਸਮੇਤ ਇੱਕ ਹੋਰ ਮਹਿਲਾ ਨੂੰ ਕਾਬੂ ਕੀਤਾ ਗਿਆ ਸੀ ਜਦੋਂ ਪੁਲਿਸ ਉਹਨਾਂ ਦਾ ਮੈਡੀਕਲ ਕਰਵਾਉਣ ਵਾਸਤੇ ਸ਼ਿਵਲ ਹਸਪਤਾਲ ਵਿਖੇ ਲੈ ਕੇ ਆਈ ਤਾਂ ਭੀੜ ਦਾ ਫਾਇਦਾ ਉਠਾਉਂਦੇ ਇੱਕ ਪਰਮਜੀਤ ਨਾਮ ਦੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਈ ਜਿਸ ਦਾ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫਰਾਰ ਹੋਣ ਚ ਕਾਮਯਾਬ ਹੋ ਗਈ।

Leave a Reply

Your email address will not be published. Required fields are marked *